Business Khas

Latest news
ਗੁਰਦੁਆਰਾ ਬਾਬਾ ਜੀਵਨ ਸਿੰਘ ਗੜ੍ਹਾ ਦੇ ਪ੍ਰਧਾਨ ਭੂਪਿੰਦਰ ਪਾਲ ਸਿੰਘ ਖਾਲਸਾ ਪਤਨੀ ਸਮੇਤ ਕੈਨੇਡਾ ਪਹੁੰਚੇ ਸਤਿਗੁਰੂ ਕਬੀਰ ਮੰਦਿਰ ਤਿਲਕ ਨਗਰ ਵਿਖੇ ਹਫ਼ਤਾਵਾਰੀ ਸਤਿਸੰਗ ਕਰਵਾਇਆ ਪੰਜਾਬ ਦੇ ਇਨ੍ਹਾਂ ਜਿਲ੍ਹਿਆਂ ਵਿਚ ਅੱਜ ਰਾਤ ਭਾਰੀ ਮੀਂਹ CM ਭਗਵੰਤ ਮਾਨ ਨੇ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਦਾ ਜਾਣਿਆ ਹਾਲ ਬੱਚੇ ਨੂੰ ਗਲੇ ਲਗਾਉਣਾ, ਉਸ ਦੀ ਗੱਲ ਸੁਣਨਾ ਅਤੇ ਤਾਰੀਫ਼ ਕਰਨਾ ਕਿਉਂ ਜ਼ਰੂਰੀ ਹੈ? ਗੜ੍ਹਚਿਰੌਲੀ 'ਚ PM ਮੋਦੀ ਦਾ ਵੱਡਾ ਐਲਾਨ, 3,000 ਕਰੋੜ ਦੇ 246 ਵਿਕਾਸ ਪ੍ਰੋਜੈਕਟ ਰਾਜਸਥਾਨ ਰੇਲਵੇ ਟ੍ਰੈਕ ਧਮਾਕਾ: ਗੁਰਦਾਸਪੁਰ ਤੋਂ ਨੌਜਵਾਨ ਅਤੇ ਮੁਟਿਆਰ ਗ੍ਰਿਫ਼ਤਾਰ ਇਸ ਸੂਬੇ ਦੇ ਲੋਕ ਪੀਂਦੇ ਹਨ ਸਭ ਤੋਂ ਵੱਧ ਸ਼ਰਾਬ ਆ ਗਈ ਟੌਪ-5 ਦੀ ਲਿਸਟ ਤੇਜ਼ ਕਾਰ ਚਲਾਉਣ ਤੋਂ ਰੋਕਣ ‘ਤੇ ਰਿਟਾਇਰਡ ਕਮਾਂਡੋ ਨੂੰ ਮਾਰਿਆ ਥੱਪੜ ਜਨਗਣਨਾ-2027 : ਗਣਨਾਕਾਰਾਂ ਤੇ ਸੁਪਰਵਾਈਜ਼ਰਾਂ ਨੂੰ ਨਿਯੁਕਤੀ ਪੱਤਰ ਵੰਡੇ

ਭਾਰਤੀ ਫੌਜ ਵਿਚ ਮਹਿਲਾ ਅਧਿਕਾਰੀਆਂ ਨੂੰ ਕਰਨਲ ਦੇ ਅਹੁਦੇ ਉਤੇ ਦਿੱਤੀ ਜਾ ਰਹੀ ਹੈ ਤਰੱਕੀ

ਭਾਰਤੀ ਫੌਜ ਵਿਚ ਹੁਣ ਮਹਿਲਾ ਅਧਿਕਾਰੀਆਂ ਨੂੰ ਕਰਨਲ ਦੇ ਅਹੁਦੇ ਉਤੇ ਤਰੱਕੀ ਦਿੱਤੀ ਜਾ ਰਹੀ ਹੈ। ਇਸ ਕਦਮ ਵਿੱਚ ਹੁਣ ਤੱਕ ਲਗਭਗ 80 ਮਹਿਲਾ ਅਧਿਕਾਰੀਆਂ ਨੂੰ ਕਰਨਲ ਦੇ ਅਹੁਦੇ ‘ਤੇ ਤਰੱਕੀ ਲਈ ਮਨਜ਼ੂਰੀ ਦਿੱਤੀ ਗਈ ਹੈ। ਜਿਸ ਤੋਂ ਬਾਅਦ ਉਹ ਪਹਿਲੀ ਵਾਰ ਹਥਿਆਰਾਂ ਤੇ ਸੇਵਾਵਾਂ ਵਿੱਚ ਕਮਾਂਡ ਯੂਨਿਟਾਂ ਲਈ ਯੋਗ ਹੋ ਗਈਆਂ ਹਨ।

ਦਿ ਇੰਡੀਅਨ ਐਕਸਪ੍ਰੈਸ ਦੀ ਇਕ ਰਿਪੋਰਟ ਦੇ ਅਨੁਸਾਰ 9 ਜਨਵਰੀ ਨੂੰ ਸ਼ੁਰੂ ਹੋਈ ਮਹਿਲਾ ਅਧਿਕਾਰੀ ਵਿਸ਼ੇਸ਼ ਸੰਖਿਆ 3 ਚੋਣ ਬੋਰਡ ਦੀ ਕਾਰਵਾਈ ਫਿਲਹਾਲ ਫੌਜ ਦੇ ਹੈੱਡਕੁਆਰਟਰ ਵਿੱਚ ਲੈਫਟੀਨੈਂਟ ਕਰਨਲ ਦੇ ਰੈਂਕ ਤੋਂ ਕਰਨਲ ਦੇ ਰੈਂਕ ਤੱਕ ਤਰੱਕੀ ਲਈ ਚੱਲ ਰਹੀ ਹੈ। ਤਾਂ ਜੋ ਉਨ੍ਹਾਂ ਨੂੰ ਉਨ੍ਹਾਂ ਦੇ ਪੁਰਸ਼ ਹਮਰੁਤਬਾ ਦੇ ਬਰਾਬਰ ਲਿਆਂਦਾ ਜਾ ਸਕੇ।1992 ਤੋਂ 2006 ਬੈਚ ਦੀਆਂ 108 ਅਸਾਮੀਆਂ ਦੇ ਵਿਚ ਇੰਜੀਨੀਅਰ, ਸਿਗਨਲ, ਆਰਮੀ ਏਅਰ ਡਿਫੈਂਸ, ਇੰਟੈਲੀਜੈਂਸ ਕੋਰ, ਆਰਮੀ ਸਰਵਿਸ ਕੋਰ, ਆਰਮੀ ਆਰਡੀਨੈਂਸ ਕੋਰ ਅਤੇ ਇਲੈਕਟ੍ਰੀਕਲ ਅਫਸਰਾਂ ਸਮੇਤ ਵੱਖ-ਵੱਖ ਹਥਿਆਰਬੰਦ ਅਤੇ ਸੇਵਾਵਾਂ ਵਿੱਚ 244 ਮਹਿਲਾ ਅਫਸਰਾਂ ਨੂੰ ਤਰੱਕੀ ਲਈ ਵਿਚਾਰਿਆ ਜਾ ਰਿਹਾ ਹੈ।ਰੱਖਿਆ ਸੂਤਰਾਂ ਨੇ ਦਿ ਇੰਡੀਅਨ ਐਕਸਪ੍ਰੈਸ ਨੂੰ ਦੱਸਿਆ ਕਿ ਕੋਰ ਆਫ਼ ਇੰਜੀਨੀਅਰ ਵਿਭਾਗ ਵਿੱਚ ਸਭ ਤੋਂ ਵੱਧ 28 ਅਸਾਮੀਆਂ ਹਨ, ਜਿਨ੍ਹਾਂ ਵਿੱਚ 65 ਔਰਤਾਂ ਲਈ ਵਿਚਾਰ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਆਰਮੀ ਆਰਡੀਨੈਂਸ ਕੋਰ ਅਤੇ ਇਲੈਕਟ੍ਰੀਕਲ-ਮਕੈਨੀਕਲ ਇੰਜਨੀਅਰਿੰਗ ਵਿੱਚ 19 ਅਤੇ 21-21 ਅਸਾਮੀਆਂ ਖਾਲੀ ਹਨ ਅਤੇ ਇਨ੍ਹਾਂ ਵਿੱਚੋਂ ਹਰ ਇੱਕ ਵਿੱਚ ਕਰਨਲ ਦੇ ਅਹੁਦੇ ਲਈ 47 ਮਹਿਲਾ ਅਧਿਕਾਰੀਆਂ ਨੂੰ ਵਿਚਾਰਿਆ ਜਾ ਰਿਹਾ ਹੈ।ਰਿਪੋਰਟ ਵਿਚ ਕਿਹਾ ਗਿਆ ਹੈ ਕਿ ਆਰਮੀ ਏਅਰ ਡਿਫੈਂਸ ‘ਚ ਤਿੰਨ ਖਾਲੀ ਅਸਾਮੀਆਂ ‘ਤੇ ਸੱਤ ਮਹਿਲਾ ਅਧਿਕਾਰੀਆਂ ਨੂੰ ਤਰੱਕੀ ਦੇਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਇੰਟੈਲੀਜੈਂਸ ਕੋਰ ‘ਚ 5 ਅਸਾਮੀਆਂ ‘ਤੇ ਤਰੱਕੀ ਲਈ ਸੱਤ ਮਹਿਲਾ ਅਧਿਕਾਰੀਆਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ।

ਆਰਮੀ ਸਰਵਿਸ ਕੋਰ ਅਤੇ ਕੋਰ ਆਫ ਸਿਗਨਲ ਲਈ ਕ੍ਰਮਵਾਰ ਮੌਜੂਦਾ 14 ਅਤੇ 18 ਖਾਲੀ ਅਸਾਮੀਆਂ ਲਈ 29 ਅਤੇ 42 ਮਹਿਲਾ ਅਫਸਰਾਂ ਦੀ ਤਰੱਕੀ ਲਈ ਮੁਲਾਂਕਣ ਕੀਤਾ ਜਾ ਰਿਹਾ ਹੈ। ਫੌਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ 1992 ਤੋਂ ਸ਼ੁਰੂ ਹੋਏ ਪ੍ਰਮੋਸ਼ਨ ਬੋਰਡ ਵੱਲੋਂ ਹਰ ਰੋਜ਼ ਇਕ ਵਿਸ਼ੇਸ਼ ਬੈਚ ਲਈ ਚੋਣ ਕੀਤੀ ਜਾ ਰਹੀ ਹੈ ਅਤੇ ਨਤੀਜੇ ਤੁਰੰਤ ਐਲਾਨੇ ਜਾ ਰਹੇ ਹਨ। ਹਰ ਅਧਿਕਾਰੀ ਨੂੰ ਤਰੱਕੀ ਦੇ ਤਿੰਨ ਮੌਕੇ ਮਿਲਦੇ ਹਨ।