ਜਲੰਧਰ, (ਸੰਜੇ ਸ਼ਰਮਾ)-ਗ੍ਰੀਨ ਐਵਿਨਿੳੂ ਕਾਲਾ ਸੰਘਿਆ ਰੋਡ ਨਜਦਿਕ ਸਲਾਨਾ 23ਵਾਂ ਭੰਡਾਰਾ ਮਾਂ ਵੈਸ਼ਨੋ ਦੇਵੀ ਧਾਮ ਵੱਲੋਂ ਡੇਰਾ ਬਾਬਾ ਚਿਰਾਗ ਸ਼ਾਹ ਜੀ ਬਾਬਾ ਮੁਨਸ਼ੀ ਸ਼ਾਹ ਜੀ ਦਾ ਕਰਵਾਇਆ ਗਿਆ। ਭੰਡਾਰੇ ਸਬੰਧੀ ਜਾਣਕਾਰੀ ਦਿੰਦੇ ਬਾਬਾ ਕਾਂਤਾ ਜੀ ਨੇ ਕਿਹਾ ਕਿ ਹਰ ਸਾਲਾ ਜੁਨ ਦੇ ਅਖੀਰਲੇ ਦਿਨਾਂ ਵਿਚ ਹਰ ਸਾਲ ਭੰਡਾਰਾ ਕਰਵਾਇਆ ਜਾਂਦਾ ਹੈ। ਜਿਸ ਦੀ ਸੇਵਾ ਲਗਾਤਾਰ ਸੰਗਤਾਂ ਵੱਲੋਂ ਕੀਤੀ ਜਾਂਦੀ ਹੈ। ਭੰਡਾਰੇ ਤੋਂ ਉਪਰੰਤ ਪਹਿਲਾਂ ਵਿਸ਼ਾਲ ਪ੍ਰਭਾਤ ਫੇਰੀ ਕੱਢੀ ਜਾਂਦੀ ਹੈ। ਦੂਸਰੇ ਦਿਨ ਜਾਗਰਣ ਅਤੇ ਕਵਾਲੀ ਕਰਵਾਇਆ ਗਿਆ। ਇਸ ਮੌਕੇ ’ਤੇ ਮੁੱਖ ਮਹਿਮਾਨ ਐਮਪੀ ਸੁਸ਼ੀਲ ਕੁਮਾਰ ਰਿੰਕੂ ਅਤੇ ਪੰਜਾਬ ਕੇਸਰੀ ਮੁੱਖੀ ਵਿਜੈ ਚੌਪੜਾ ਵਿਸ਼ੇਸ਼ ਤੌਰ ’ਤੇ ਪੁੱਜੇ। ਜਿਨ੍ਹਾਂ ਵੱਲੋਂ ਲੋੜਬੰਦਾਂ ਪਰਿਵਾਰਾਂ ਨੂੰ ਰਾਸ਼ਨ ਭੇਟ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸ਼ਾਮ ਦੇ ਅੱਠ ਵਜੇ ਮਹੰਤ ਸ਼ੁਭਮ ਸਵਾਲਿਆ ਤੋਂ ਕੀਤੀ ਗਈ। ਇਸ ਦੌਰਾਨ ਸੂਫੀ ਗਾਇਕ ਮਾਣਿਕ ਅਲੀ, ਸੂਫੀ ਗਾਇਕ ਮੋਨੂੰ ਕਵਾਇਲ ਵਿਸ਼ੇਸ਼ ਤੌਰ ’ਤੇ ਪੁਜੇ। ਅਗਲੇ ਦਿਨ ਨੰਗਲੀ ਵਾਲੇ ਦਾ ਸਤਿਸੰਗ ਵੀ ਕਰਵਾਇਆ ਗਿਆ। ਇਹ ਜਾਣਕਾਰੀ ਬਾਬਾ ਕਾਂਤਾ ਨੇ ਦਿੱਤੀ। ਇਸ ਮੌਕੇ ’ਤੇ ਇਸ ਮੌਕੇ ਤੇ ਮੈਂਬਰ ਸ੍ਰੀ ਸੋਮ ਪ੍ਰਕਾਸ, ਰਕੇਸ ਕੁਮਾਰ, ਮੈਨੀ, ਮਨਪ੍ਰੀਤ ਸਿੰਘ, ਤਨੇਜਾ, ਰਕੇਸ ਰਾਮ, ਸਾਜਨ, ਸਾਹਿਲ, ਅਸਵਨੀ ਕੁਮਾਰ, ਸਵਰਣ, ਮਨੁ, ਰਿੰਕੂ, ਟੋਨੀ, ਰਕੇਸ ਕੁਮਾਰ ਹਾਜਿਰ ਸਨ।
ਗ੍ਰੀਨ ਐਵਨਿੳੂ ’ਚ 23ਵਾਂ ਸਲਾਨਾ ਭੰਡਾਰਾ ਬਾਬਾ ਕਾਂਤਾ ਵੱਲੋਂ ਕਰਵਾਇਆ
- Post author:businesSsKhas
- Post published:July 1, 2023
- Post category:ਪੰਜਾਬ
You Might Also Like
ਐਨ.ਐਸ.ਵੀ. ਫੋਰਟਨਾਈਟ ਅਤੇ ਜਨਸੰਖਿਆ ਸਥਿਰਤਾ ਪੰਦਰਵਾੜੇ ਦੌਰਾਨ ਵਧੀਆ ਕਾਰਗੁਜਾਰੀ ਲਈ ਏ.ਐਨ.ਐਮਜ. ਅਤੇ ਆਸ਼ਾ ਵਰਕਰਜ਼ ਨੂੰ ਦਿੱਤੇ ਸਨਮਾਨ ਚਿੰਨ੍ਹ
69ਵੀਆਂ ਪੰਜਾਬ ਸਕੂਲ ਖੇਡਾਂ ; ਕੈਬਨਿਟ ਮੰਤਰੀ ਮੋਹਿੰਦਰ ਭਗਤ ਵਲੋਂ ਚੈਸ਼ ਅਤੇ ਕੁਰਾਸ਼ ਦੇ ਰਾਜ ਪੱਧਰੀ ਮੁਕਾਬਲਿਆਂ ਦਾ ਉਦਘਾਟਨ
