Business Khas

Latest news
ਪੰਜਾਬ ਦੇ 4 ਲੋਕ ਡਿਪੋਰਟ, 2025 ‘ਚ 23 ਹਜ਼ਾਰ ਤੋਂ ਵੱਧ ਲੋਕ ਕੱਢੇ ਪੰਜਾਬ ਪੁਲਸ ਅਧਿਕਾਰੀ ਦੀ ਧੀ ਨੇ 14ਵੀਂ ਮੰਜ਼ਿਲ ਤੋਂ ਮਾਰੀ ਛਾਲ गोद में लिए झूमीं राधिका मर्चेंट, ग्रैंड अंदाज में हुई गणेशोत्सव की शुरुआत श्री देवी तालाब मंदिर में शुभम सावालिया ने लगाई हाजिरी ਮਾਨ ਸਰਕਾਰ ਦੇ ‘ਮਿਸ਼ਨ ਕਲੀਨ ਪੰਜਾਬ’ ਦਾ ਦੂਜਾ ਪੜਾਅ — ਜਲੰਧਰ ਕੈਂਟ ਦੇ ਵਾਰਡ ਨੰਬਰ 38 ਵਿੱਚ ਸਫ਼ਾਈ ਮੁਹਿੰਮ ਕੈਨੇਡਾ 'ਚ ਪਹਿਲੀ ਵਾਰੀ ਫਿਰੌਤੀ ਮਾਮਲੇ 'ਚ ਪੰਜਾਬੀ ਔਰਤ ਗ੍ਰਿਫ਼ਤਾਰ ‘ਮਿਸ਼ਨ ਕਲੀਨ ਪੰਜਾਬ’ ਤਹਿਤ ਚਲਾਈ ਜਾ ਰਹੀ ਸਫਾਈ ਗੈਂਗਸਟਰ ਤੇ ਨਸ਼ਾ ਤਸਕਰੀ ਨੂੰ ਲੈ ਕੇ ਵਿਰੋਧੀਆਂ ‘ਤੇ ਤਿੱਖਾ ਹਮਲਾ ਬਿਪਰਵਾਦੀ ਤਾਕਤਾਂ ਸਾਡੇ ਵਿਦਿਅਕ ਅਦਾਰਿਆਂ ਵਿੱਚ ਘੁਸਪੈਠ ਕਰਕੇ ਸਿੱਖ ਇਤਹਾਸ ਨੂੰ ਸਿਲੇਬਸ ਵਿੱਚੋ ਕੱਢਣ ਦੀ ਸਾਜਿਸ਼ ਮਕਸੂਦਾ ਮੰਡੀ ਵਿਖੇ ਲੜਾਈ-ਝਗੜੇ ਦੀ ਸੂਚਨਾ ’ਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ, ਇੱਕ ਵਿਅਕਤੀ ਕਾਬੂ
You are currently viewing ਪੰਜਾਬ ਦੇ 4 ਲੋਕ ਡਿਪੋਰਟ, 2025 ‘ਚ 23 ਹਜ਼ਾਰ ਤੋਂ ਵੱਧ ਲੋਕ ਕੱਢੇ

ਪੰਜਾਬ ਦੇ 4 ਲੋਕ ਡਿਪੋਰਟ, 2025 ‘ਚ 23 ਹਜ਼ਾਰ ਤੋਂ ਵੱਧ ਲੋਕ ਕੱਢੇ

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨੇ ਸੰਗਠਿਤ ਅਪਰਾਧ ਅਤੇ ਰੰਗਦਾਰੀ ਨਾਲ ਜੁੜੀਆਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਪਾਏ ਜਾਣ ਤੋਂ ਬਾਅਦ ਪੰਜਾਬ ਦੇ 4 ਨਾਗਰਿਕਾਂ ਨੂੰ ਡਿਪੋਰਟ ਕਰ ਦਿੱਤਾ ਹੈ। CBSA ਵੱਲੋਂ ਜਾਰੀ ਜਾਣਕਾਰੀ ਮੁਤਾਬਕ, ਡਿਪੋਰਟ ਕੀਤੇ ਗਏ ਵਿਅਕਤੀਆਂ ਦੀ ਪਛਾਣ ਪਲਵਿੰਦਰ ਸਿੰਘ, ਜਸਮੇਰ ਸਿੰਘ, ਅਮਿਤੋਜ ਬਾਜਵਾ ਅਤੇ ਸਾਹਿਬਜੋਤ ਸਿੰਘ ਵਜੋਂ ਹੋਈ ਹੈ। ਕੈਨੇਡਾ ਵਿੱਚ ਵੱਖ-ਵੱਖ ਅਪਰਾਧਾਂ ਦੇ ਆਧਾਰ ਤੇ ਹੁਣ ਤੱਕ 188 ਰਿਮੂਵਲ ਆਰਡਰ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 111 ਲੋਕਾਂ ਨੂੰ ਡਿਪੋਰਟ ਕੀਤਾ ਜਾ ਚੁੱਕਾ ਹੈ। ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਗੈਰੀ ਆਨੰਦਸਾਂਗਰੀ ਨੇ ਕਿਹਾ ਕਿ ਇਹ ਕਾਰਵਾਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਤਾਲਮੇਲ ਨਾਲ ਸੰਗਠਿਤ ਅਪਰਾਧ ਨੂੰ ਖਤਮ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਅਪਰਾਧਾਂ ਦੇ ਆਧਾਰ ਤੇ 188 ਰਿਮੂਵਲ ਆਰਡਰ: ਕੈਨੇਡਾ ਸਰਕਾਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ 3 ਸਤੰਬਰ 2026 ਤੱਕ ਪੂਰੇ ਕੈਨੇਡਾ ਵਿੱਚ ਵੱਖ-ਵੱਖ ਅਪਰਾਧਾਂ ਦੇ ਆਧਾਰ ਤੇ 188 ਰਿਮੂਵਲ ਆਰਡਰ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 111 ਲੋਕਾਂ ਨੂੰ ਡਿਪੋਰਟ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿੱਚੋਂ ਪੈਸਿਫਿਕ ਰੀਜਨ ਵਿੱਚ 91 ਰਿਮੂਵਲ ਆਰਡਰ ਜਾਰੀ ਕੀਤੇ ਗਏ, ਜਿਨ੍ਹਾਂ ਵਿੱਚੋਂ 58 ਲੋਕਾਂ ਨੂੰ ਡਿਪੋਰਟ ਕੀਤਾ ਜਾ ਚੁੱਕਾ ਹੈ।