Business Khas

Latest news
जालंधर नार्थ हलके के इंचार्ज और मेयर वनीत धीर ने कांग्रेसियों को दिया करारा जवाब जसवंत नगर पहुंचकर प्रगट सिंह ने सुनी वार्डवासियों की समस्याएं, जल्द समाधान का दिया भरोसा ਭਾਰਤੀ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਰੈਲੀ ਸਟੇਜ ਤੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ WhatsApp, 1 अक्टूबर से होगा लागू, जानें आम यूजर्स पर क्या असर? ਧੀਰੇਂਦਰ ਸ਼ਾਸਤਰੀ ਦੀ ਟਿੱਪਣੀ ‘ਤੇ ਸ਼ਾਹੀ ਇਮਾਮ ਨੇ ਚੁੱਕਿਆ ਇਤਰਾਜ ਜਿਨਸ਼ੀ ਸ਼ੋਸ਼ਣ ਤੇ ਚਿਤਕਾਰਾ 'ਵਰਸਿਟੀ ਵਿੱਚ ਛੇੜਛਾੜ ਦਾ ਸੂ ਮੋਟੋ ਨੋਟਿਸ ਭਾਰਤੀ ਨੌਜਵਾਨ ਨੂੰ ਨਸਲੀ ਟਿੱਪਣੀਆਂ ਤੋਂ ਬਚਾਉਣ ਗਿਆ ਸੀ ਜਗਜੀਤ ਸਿੰਘ ਭੰਨਤੋੜ- ਅਗਜ਼ਨੀ ਕਰਦੇ ਰਹੇ, ਪੁਲਿਸ ਮੂਕ ਦਰਸ਼ਕ ਬਣੀ ਰਹੀ: ਅਨਿਲ ਸਰੀਨ  ਵਿਧਾਇਕਾ ਇੰਦਰਜੀਤ ਕੌਰ ਮਾਨ ਵਲੋਂ ਪਿੰਡ ਸਰੀਂਹ ’ਚ 20 ਲੱਖ ਦੀ ਲਾਗਤ ਨਾਲ ਤਿਆਰ ਹਾਕੀ ਖੇਡ ਮੈਦਾਨ ਦਾ ਉਦਘਾਟਨ
You are currently viewing ਅਯੁੱਧਿਆ ‘ਚ ਚਾਹ ਦੇ ਨਾਂ ‘ਤੇ ਗਾਹਕਾਂ ਤੋਂ ਲਏ ਗਏ 252 ਰੁਪਏ

ਅਯੁੱਧਿਆ ‘ਚ ਚਾਹ ਦੇ ਨਾਂ ‘ਤੇ ਗਾਹਕਾਂ ਤੋਂ ਲਏ ਗਏ 252 ਰੁਪਏ

ਹੁਣ ਅਯੁੱਧਿਆ ‘ਚ ਖੋਲ੍ਹਿਆ ਗਿਆ ਇਕ ਰੈਸਟੋਰੈਂਟ ਇੰਟਰਨੈੱਟ ਦੇ ਨਿਸ਼ਾਨੇ ‘ਤੇ ਆ ਗਿਆ ਹੈ। ‘ਸ਼ਬਰੀ ਰਸੋਈ’ ਨਾਮ ਦੇ ਇਸ ਰੈਸਟੋਰੈਂਟ ਨੇ ਇੱਕ ਕੱਪ ਚਾਹ ਅਤੇ ਟੋਸਟ ਲਈ 252 ਰੁਪਏ ਵਸੂਲੇ। ਚਾਹ ਅਤੇ ਟੋਸਟ ਦਾ ਇਹ ਬਿੱਲ ਇੰਟਰਨੈੱਟ ‘ਤੇ ਵਾਇਰਲ ਹੋ ਰਿਹਾ ਹੈ। ਹੁਣ ਅਯੁੱਧਿਆ ਵਿਕਾਸ ਅਥਾਰਟੀ ਨੇ ਰੈਸਟੋਰੈਂਟ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।ਰਾਮਾਇਣ ਵਿਚ ਸ਼ਬਰੀ ਦਾ ਮਹੱਤਵ ਹਰ ਕੋਈ ਜਾਣਦਾ ਹੈ। ਭਗਵਾਨ ਰਾਮ ਦੀ ਪੂਜਾ ਵਿੱਚ ਲੀਨ ਮਾਤਾ ਸ਼ਬਰੀ ਕਈ ਸਾਲਾਂ ਤੋਂ ਉਨ੍ਹਾਂ ਦੇ ਆਉਣ ਦੀ ਉਡੀਕ ਵਿੱਚ ਫੁੱਲ ਵਿਛਾ ਕੇ ਬੈਠੀ ਰਹੀ। ਇੰਨਾ ਹੀ ਨਹੀਂ,ਜਦੋਂ ਰਾਮ ਜੀ ਆਏ ਤਾਂ ਉਨ੍ਹਾਂ ਦੇ ਮੂੰਹ ਵਿੱਚ ਕੋਈ ਖਰਾਬ ਜਾ ਖੱਟਾ ਬੇਰ ਨਾ ਚਲਾ ਜਾਵੇ, ਇਸ ਦੇ ਲਈ ਆਪਣੇ ਝੂਠੇ ਬੇਰ ਉਨ੍ਹਾਂ ਨੂੰ ਖਵਾਏ। ਮਾਤਾ ਸ਼ਬਰੀ ਦੇ ਨਾਂ ‘ਤੇ ਰੈਸਟੋਰੈਂਟ ਖੋਲ੍ਹ ਕੇ ਇਸ ਤਰ੍ਹਾਂ ਦੀ ਹਰਕਤ ਕਰਨਾ ਲੋਕਾਂ ਨੂੰ ਬਿਲਕੁੱਲ ਪਸੰਦ ਨਹੀਂ ਆਈ।ਸ਼ਬਰੀ ਰਸੋਈ ਅਰੁੰਧਤੀ ਭਵਨ ਨਾਮਕ ਇੱਕ ਨਵੇਂ ਕੰਪਲੈਕਸ ਦੇ ਅੰਦਰ ਹੈ। ਇਸ ਨੂੰ ਏਡੀਏ ਵੱਲੋਂ ਰਾਮ ਮੰਦਰ ਨੇੜੇ ਟਿਹਰੀ ਬਾਜ਼ਾਰ ਵਿੱਚ ਜਗ੍ਹਾ ਦਿੱਤੀ ਗਈ ਹੈ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਦੇ ਅਨੁਸਾਰ, ਰੈਸਟੋਰੈਂਟ ਬਜਟ ਸ਼੍ਰੇਣੀ ਦੇ ਅੰਦਰ ਸੂਚੀਬੱਧ ਹੈ, ਅਜਿਹੇ ‘ਚ ਉਹ ਸ਼ਰਧਾਲੂਆਂ ਅਤੇ ਤੀਰਥ ਯਾਤਰੀਆਂ ਨੂੰ ਇੱਕ ਕੱਪ ਚਾਹ ਅਤੇ ਟੋਸਟ ਲਈ ਸਿਰਫ 10 ਰੁਪਏ ਵਸੂਲ ਸਕਦਾ ਹੈ। ਰੈਸਟੋਰੈਂਟ ਵਿੱਚ 450 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ ਅਤੇ ਇਸ ਵਿੱਚ 100 ਬਿਸਤਰ ਵਾਲਾ ਇੱਕ ਹੋਸਟਲ ਵੀ ਹੈ। ਜਿਸ ਦਾ ਕਿਰਾਇਆ ਇੱਕ ਰਾਤ ਦਾ 50 ਰੁਪਏ ਹੈ। ਕਾਰਨ ਦੱਸੋ ਨੋਟਿਸ ਰਾਹੀਂ ਏ.ਡੀ.ਏ. ਨੇ ਰੇਸਟਰੋਰੈਂਟ ਨੂੰ ਤਿੰਨ ਦਿਨਾਂ ਦੇ ਅੰਦਰ ਸਪੱਸ਼ਟੀਕਰਨ ਦੇਣ ਦਾ ਨਿਰਦੇਸ਼ ਦਿੱਤਾ ਹੈ। ਅਜਿਹਾ ਨਾ ਕਰਨ ‘ਤੇ ਉਹਨਾਂ ਦੇ ਐਗਰੀਮੈਂਟ ਨੂੰ ਰੱਦ ਕਰ ਦਿੱਤਾ ਜਾਵੇਗਾ।