Business Khas

You are currently viewing ਵਿਰੋਧ ਤੋਂ ਬਾਅਦ ਨਾਲਾਗੜ੍ਹ ‘ਚ ਰਣਜੀਤ ਬਾਵਾ ਦਾ ਪ੍ਰੋਗਰਾਮ ਰੱਦ

ਵਿਰੋਧ ਤੋਂ ਬਾਅਦ ਨਾਲਾਗੜ੍ਹ ‘ਚ ਰਣਜੀਤ ਬਾਵਾ ਦਾ ਪ੍ਰੋਗਰਾਮ ਰੱਦ

ਹਿਮਾਚਲ, ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਵਿਚ 13 ਤੋਂ 15 ਦਸੰਬਰ ਤਕ ਹੋਣ ਵਾਲੇ ਰੈੱਡ ਕਰਾਸ ਮੇਲੇ ਵਿਚ 15 ਦਸੰਬਰ ਨੂੰ ਨਾਈਟ ਸ਼ੋਅ ਵਿਚ ਪੰਜਾਬੀ ਗਾਇਕ ਰਣਜੀਤ ਬਾਵਾ ਨੂੰ ਬੁੱਕ ਕੀਤਾ ਗਿਆ ਸੀ । ਇਸ ਸਮਾਗਮ ਤੋਂ ਪਹਿਲਾਂ ਹੀ ਪੰਜਾਬੀ ਗਾਇਕ ਰਣਜੀਤ ਬਾਵਾ ਦਾ ਵਿਰੋਧ ਸ਼ੁਰੂ ਹੋ ਗਿਆ ਸੀ।

ਹੁਣ ਪੰਜਾਬੀ ਗਾਇਕ ਰਣਜੀਤ ਬਾਵਾ ਦਾ 15 ਦਸੰਬਰ ਨੂੰ ਨਾਲਾਗੜ੍ਹ, ਸੋਲਨ ਵਿਚ ਹੋਣ ਵਾਲੇ ਤਿੰਨ ਰੋਜ਼ਾ ਰੈੱਡ ਕਰਾਸ ਮੇਲੇ ਵਿਚ ਹੋਣ ਵਾਲਾ ਪ੍ਰੋਗਰਾਮ ਰੱਦ ਕਰ ਦਿਤਾ ਗਿਆ ਹੈ। ਹੁਣ ਉਨ੍ਹਾਂ ਦੀ ਜਗ੍ਹਾ ਕੁਲਵਿੰਦਰ ਬਿੱਲਾ ਪ੍ਰਦਰਸ਼ਨ ਕਰਨਗੇ। ਪ੍ਰਸ਼ਾਸਨ ਨੇ ਇਹ ਫ਼ੈਸਲਾ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦੇ ਵਿਰੋਧ ਤੋਂ ਬਾਅਦ ਲਿਆ ਹੈ।

ਗਾਇਕ ਰਣਜੀਤ ਬਾਵਾ ਦਾ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਵਲੋਂ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਸੀ। ਜਿਸ ਵਿਚ ਦੋਸ਼ ਲਾਇਆ ਗਿਆ ਸੀ ਕਿ ਰਣਜੀਤ ਬਾਵਾ ਨੇ ਹਿੰਦੂ ਦੇਵੀ-ਦੇਵਤਿਆਂ ’ਤੇ ਇਤਰਾਜ਼ਯੋਗ ਟਿੱਪਣੀ ਕੀਤੀ ਹੈ। ਜਿਸ ਨਾਲ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਤੇ ਉਸ ਦਾ ਪ੍ਰੋਗਰਾਮ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ।