Business Khas

You are currently viewing ਸ਼੍ਰੀ ਗੁਰੂ ਰਾਮ ਦਾਸ ਕ੍ਰਿਕਟ ਕਲੱਬ ਵੱਲੋਂ ਦੀਪਕ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ

ਸ਼੍ਰੀ ਗੁਰੂ ਰਾਮ ਦਾਸ ਕ੍ਰਿਕਟ ਕਲੱਬ ਵੱਲੋਂ ਦੀਪਕ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ

ਜਲੰਧਰ, ਸ਼੍ਰੀ ਗੁਰੂ ਰਾਮ ਦਾਸ ਕ੍ਰਿਕਟ ਕਲੱਬ ਜਲੰਧਰ ਵੱਲੋਂ ਆਯੋਜਿਤ ਕ੍ਰਿਕਟ ਟੂਰਨਾਮੈਂਟ ਵਿੱਚ ਦੀਪਕ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਭ ਦਾ ਦਿਲ ਜਿੱਤ ਲਿਆ। ਪੂਰੇ ਟੂਰਨਾਮੈਂਟ ਦੌਰਾਨ ਉਸਨੇ ਬੇਹਤਰੀਨ ਖੇਡ ਦਿਖਾਉਂਦੇ ਹੋਏ ਕੇਵਲ 4 ਮੈਚਾਂ ਵਿੱਚ ਕੁੱਲ 305 ਦੌੜਾਂ ਬਣਾਈਆਂ ਅਤੇ ਆਪਣੀ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ।

ਉਸਦੀ ਇਸ ਲਾਜਵਾਬ ਬੈਟਿੰਗ ਅਤੇ ਲਗਾਤਾਰ ਵਧੀਆ ਪ੍ਰਦਰਸ਼ਨ ਦੇ ਚਲਦੇ ਦੀਪਕ ਨੂੰ “ਮੈਨ ਆਫ ਦ ਟੂਰਨਾਮੈਂਟ” ਦੇ ਸਨਮਾਨ ਨਾਲ ਨਵਾਜਿਆ ਗਿਆ। ਮੈਦਾਨ ਵਿੱਚ ਉਸਦੀ ਲਗਨ, ਆਤਮਵਿਸ਼ਵਾਸ ਅਤੇ ਖੇਡ ਪ੍ਰਤੀ ਸਮਰਪਣ ਕਾਬਿਲ-ਏ-ਤਾਰੀਫ਼ ਰਹੀ, ਜਿਸ ਕਾਰਨ ਉਹ ਇਸ ਸਨਮਾਨ ਦਾ ਹੱਕਦਾਰ ਬਣਿਆ।