Business Khas

Latest news
जालंधर नार्थ हलके के इंचार्ज और मेयर वनीत धीर ने कांग्रेसियों को दिया करारा जवाब जसवंत नगर पहुंचकर प्रगट सिंह ने सुनी वार्डवासियों की समस्याएं, जल्द समाधान का दिया भरोसा ਭਾਰਤੀ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਰੈਲੀ ਸਟੇਜ ਤੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ WhatsApp, 1 अक्टूबर से होगा लागू, जानें आम यूजर्स पर क्या असर? ਧੀਰੇਂਦਰ ਸ਼ਾਸਤਰੀ ਦੀ ਟਿੱਪਣੀ ‘ਤੇ ਸ਼ਾਹੀ ਇਮਾਮ ਨੇ ਚੁੱਕਿਆ ਇਤਰਾਜ ਜਿਨਸ਼ੀ ਸ਼ੋਸ਼ਣ ਤੇ ਚਿਤਕਾਰਾ 'ਵਰਸਿਟੀ ਵਿੱਚ ਛੇੜਛਾੜ ਦਾ ਸੂ ਮੋਟੋ ਨੋਟਿਸ ਭਾਰਤੀ ਨੌਜਵਾਨ ਨੂੰ ਨਸਲੀ ਟਿੱਪਣੀਆਂ ਤੋਂ ਬਚਾਉਣ ਗਿਆ ਸੀ ਜਗਜੀਤ ਸਿੰਘ ਭੰਨਤੋੜ- ਅਗਜ਼ਨੀ ਕਰਦੇ ਰਹੇ, ਪੁਲਿਸ ਮੂਕ ਦਰਸ਼ਕ ਬਣੀ ਰਹੀ: ਅਨਿਲ ਸਰੀਨ  ਵਿਧਾਇਕਾ ਇੰਦਰਜੀਤ ਕੌਰ ਮਾਨ ਵਲੋਂ ਪਿੰਡ ਸਰੀਂਹ ’ਚ 20 ਲੱਖ ਦੀ ਲਾਗਤ ਨਾਲ ਤਿਆਰ ਹਾਕੀ ਖੇਡ ਮੈਦਾਨ ਦਾ ਉਦਘਾਟਨ

ਭਾਰਤ ਦੀਆਂ ਖ਼ਾਮੀਆਂ ਵੇਲ਼ੇ ਸਿਰ ਸਾਹਮਣੇ ਆਈਆਂ: ਹਰਮਨਪ੍ਰੀਤ ਕੌਰ

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦਾ ਮੰਨਣਾ ਹੈ ਕਿ ਦੱਖਣੀ ਅਫਰੀਕਾ ਵਿਰੁੱਧ ਉਨ੍ਹਾਂ ਦੀ ਟੀਮ ਦਾ ਆਸ ਨਾਲੋਂ ਘੱਟ ਪ੍ਰਦਰਸ਼ਨ ਸਹੀ ਸਮੇਂ ’ਤੇ ਸਾਹਮਣੇ ਆਇਆ ਹੈ। ਉਨ੍ਹਾਂ ਅਨੁਸਾਰ, ਇਸ ਨਾਲ ਪ੍ਰਬੰਧਨ ਨੂੰ ਆਪਣੀਆਂ ਕਮੀਆਂ ਨੂੰ ਸੁਧਾਰਨ ਅਤੇ ਜੂਨ ਵਿੱਚ ਹੋਣ ਵਾਲੇ ਟੀ20 ਵਿਸ਼ਵ ਕੱਪ ਲਈ ਮਜ਼ਬੂਤ ਵਾਪਸੀ ਕਰਨ ਦਾ ਪੂਰਾ ਸਮਾਂ ਮਿਲੇਗਾ।
ਭਾਰਤੀ ਟੀਮ ਨੂੰ ਅਕਤੂਬਰ 2024 ਦੇ ਟੀ20 ਵਿਸ਼ਵ ਕੱਪ ਦੇ ਗਰੁੱਪ ਪੜਾਅ ਵਿੱਚੋਂ ਬਾਹਰ ਹੋਣ ਤੋਂ ਬਾਅਦ ਪਹਿਲੀ ਵਾਰ ਟੀ20 ਕੌਮਾਂਤਰੀ ਲੜੀ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਬੁੱਧਵਾਰ ਨੂੰ ਦੱਖਣੀ ਅਫਰੀਕਾ ਵਿਰੁੱਧ ਪੰਜ ਮੈਚਾਂ ਦੀ ਲੜੀ ਵਿੱਚ ਭਾਰਤ 0-3 ਨਾਲ ਪਿੱਛੇ ਰਹਿ ਗਿਆ ਹੈ; ਅਜੇ ਦੋ ਮੈਚ ਖੇਡੇ ਜਾਣੇ ਬਾਕੀ ਹਨ।

ਬੁੱਧਵਾਰ ਨੂੰ ਇੱਥੇ ਤੀਜੇ ਮਹਿਲਾ ਟੀ20 ਕੌਮਾਂਤਰੀ ਵਿੱਚ 9 ਵਿਕਟਾਂ ਨਾਲ ਮਿਲੀ ਹਾਰ ਤੋਂ ਬਾਅਦ ਪ੍ਰੈੱਸ ਕਾਨਫਰੰਸ ਵਿੱਚ ਹਰਮਨਪ੍ਰੀਤ ਨੇ ਕਿਹਾ, ‘‘ਪਿਛਲੇ ਟੀ20 ਵਿਸ਼ਵ ਕੱਪ ਤੋਂ ਬਾਅਦ ਅਸੀਂ ਵੱਧ ਤੋਂ ਵੱਧ ਟੀ20 ਲੜੀਆਂ ਜਿੱਤੀਆਂ ਹਨ, ਸਿਰਫ਼ ਇਹੀ ਲੜੀ ਹੈ ਜਿਸ ਵਿੱਚ ਅਸੀਂ ਉਸ ਤਰ੍ਹਾਂ ਦੀ ਖੇਡ ਨਹੀਂ ਦਿਖਾ ਸਕੇ ਜਿਵੇਂ ਪਿਛਲੀਆਂ ਲੜੀਆਂ ਵਿੱਚ ਦਿਖਾਈ ਸੀ। ਲੱਗਦਾ ਹੈ, ਇਹ ਚੰਗਾ ਹੈ ਕਿ ਅਸੀਂ ਜੋ ਵੀ ਗਲਤੀਆਂ ਕਰ ਰਹੇ ਹਾਂ, ਉਹ ਹੁਣ ਹੋ ਰਹੀਆਂ ਹਨ ਨਾ ਕਿ ਵਿਸ਼ਵ ਕੱਪ ਦੌਰਾਨ। ਇਹ ਸਿੱਖਣ ਅਤੇ ਮਜ਼ਬੂਤ ਵਾਪਸੀ ਕਰਨ ਦਾ ਸਹੀ ਸਮਾਂ ਹੈ। ਕਪਤਾਨ ਵਜੋਂ ਮੈਂ ਹਰ ਚੀਜ਼ ਨੂੰ ਹਾਂਵਾਚੀ ਢੰਗ ਨਾਲ ਲੈਂਦੀ ਹਾਂ। ਸਾਡੇ ਕੋਲ ਅਜੇ ਵੀ ਦੋ ਮੈਚ ਹਨ ਅਤੇ ਅਸੀਂ ਅਜੇ ਵੀ ਵਧੀਆ ਪ੍ਰਦਰਸ਼ਨ ਕਰ ਸਕਦੇ ਹਾਂ।’’