Business Khas

Latest news
SIR: ਜਿਨ੍ਹਾਂ 20 ਸੂਬਿਆਂ ‘ਚ ਵੋਟਾਂ ਕੱਟੀਆਂ ਗਈਆਂ, ਉੱਥੇ ਮੁੜ ਮੁਹਿੰਮ ਚਲਾਏਗਾ ਚੋਣ ਕਮਿਸ਼ਨ ਤਰਨਤਾਰਨ ਬਾਰਡਰ ‘ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, BSF ਦੀ ਕਾਰਵਾਈ ‘ਚ 2 ਘੁਸਪੈਠੀਏ ਢੇਰ अमेरिका: सज़ा-ए-मौत पाने वाली क़ैदी दो ज़हरीले इंजेक्शन के बाद भी ज़िंदा ਮੁੱਕੇਬਾਜ਼ੀ 'ਚ ਜਿੱਤਿਆ ਸੋਨ ਤਗਮਾ, ਭਾਰਤ ਦੀ ਦੂਜੀ ਮਹਿਲਾ ਬਣੀ ਮਾਨਸਾ ਜੇਲ੍ਹ ‘ਚ ਪਾਸਟਰ ਬਜਿੰਦਰ ਸਿੰਘ ਦੀ ਅਚਾਨਕ ਵਿਗੜੀ ਤਬੀਅਤ भक्ति के मार्ग पर संकल्प अडिग हो, सिर जाए पर कदम न डगमगाए- नवजीत भारद्वाज ਕੁਸ਼ਤੀ ਫ੍ਰੀਸਟਾਈਲ ਅੰਡਰ-21 ਲੜਕੇ ਮੁਕਾਬਲੇ ‘ਚ ਵੰਸ਼ ਨੇ ਮਾਰੀ ਬਾਜ਼ੀ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦਿਵਿਆ ਪੀ. ਨੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਕੀਤੀ ਸਮੀਖਿਆ ਮੀਟਿੰਗ केरन डेरे में श्रद्धा और भक्ति के साथ मनाया गया बाबा भगता साध महाराज जी का 274वां जन्मोत्सव ਪਰਿਵਾਰ ਲਈ ਘਰ ਤੇ ਆਪਣੀ Dream Car ਖਰੀਦਣ ਦਾ ਬਣਾਇਆ ਪਲਾਨ

ਆਈ.ਟੀ.ਆਈ. ਲੋਹੀਆਂ ਖਾਸ ਵਿਖੇ ਗੈਸਟ ਫੈਕਲਟੀ ਇੰਸਟਰਕਟਰਾਂ ਦੀ ਠੇਕੇ ਦੇ ਆਧਾਰ ‘ਤੇ ਨਿਯੁਕਤੀ ਲਈ ਅਰਜ਼ੀਆਂ ਦੀ ਮੰਗ

ਲੋਹੀਆਂ ਖਾਸ (ਜਲੰਧਰ), 6 ਜੂਨ :  ਇੰਸਟੀਚਿਊਟ ਮੈਨੇਂਜਮੈਂਟ ਕਮੇਟੀ ਸਰਕਾਰੀ ਉਦਯੋਗਿਕ ਸਿਖ਼ਲਾਈ ਸੰਸਥਾ, ਲੋਹੀਆਂ ਖਾਸ ਵੱਲੋਂ ਵੱਖ-ਵੱਖ ਟਰੇਡਾਂ ਲਈ ਗੈਸਟ ਫੈਕਲਟੀ ਇੰਸਟਰਕਟਰਾਂ ਦੀ ਠੇਕੇ ਦੇ ਆਧਾਰ ‘ਤੇ ਆਰਜ਼ੀ ਤੌਰ ‘ਤੇ ਨਿਯੁਕਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇੰਸਟੀਚਿਊਟ ਕਮੇਟੀ ਮੈਂਬਰ ਸਕੱਤਰ ਰੁਪਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਲੈਕਟ੍ਰਿਸ਼ਨ,ਪਲੰਬਰ, ਵੈਲਡਰ, ਫਿਟਰ ਅਤੇ ਮੈਕੇਨਿਕ ਇਲੈਕਟ੍ਰਿਕ ਵ੍ਹੀਕਲ ਟਰੇਡਾ ਲਈ ਗੈਸਟ ਫੈਕਲਟੀ ਇੰਸਟਰਕਟਰਾਂ ਦੀ ਠੇਕੇ ਦੇ ਆਧਾਰ ‘ਤੇ ਆਰਜ਼ੀ ਤੌਰ ‘ਤੇ ਨਿਯੁਕਤੀ ਕੀਤੀ ਜਾਣੀ ਹੈ।
ਉਨ੍ਹਾਂ ਕਿਹਾ ਕਿ ਉਪਰੋਕਤ ਅਸਾਮੀਆਂ ਲਈ ਜ਼ਰੂਰੀ ਯੋਗਤਾਵਾਂ ਅਤੇ ਤਜ਼ੁਰਬੇ ਸਬੰਧੀ ਜਾਣਕਾਰੀ ਡਾਇਰੈਕਟਰ ਜਨਰਲ ਆਫ ਟ੍ਰੇਨਿੰਗ ਵਿਭਾਗ ਦੀ ਵੈੱਬਸਾਇਟ http://dgt.gov.in/cts.details ਉੱਪਰ ਉਪਲੱਬਧ ਹੈ। ਯੋਗ ਉਮੀਦਵਾਰ ਆਪਣੇ ਅਸਲ ਦਸਤਾਵੇਜ਼ ਅਤੇ ਸਵੈ ਪ੍ਰਮਾਣਿਤ ਫੋਟੋ ਕਾਪੀਆਂ ਦੇ ਨਾਲ 9 ਜੂਨ 2026 ਨੂੰ ਸਵੇਰੇ 10 ਵਜੇ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਅਤੇ ਕਾਰੋਬਾਰ ਬਿਊਰੋ, ਜਲੰਧਰ ਵਿਖੇ ਹੋਣ ਵਾਲੀ ਇੰਟਰਵਿਊ  ਵਿੱਚ ਸ਼ਾਮਿਲ ਹੋ ਸਕਦੇ ਹਨ।