Business Khas

Latest news
सुरक्षा चिंताओं के मद्देनजर मधेस प्रांत के कुछ हिस्सों में कर्फ्यू लागू ਚੰਡੀਗੜ੍ਹ ਪੁਲਿਸ ਨੇ ਪ੍ਰਦਰਸ਼ਨਕਾਰੀਆਂ ‘ਤੇ ਕੀਤੀ ਕਾਰਵਾਈ ਪੁਲਿਸ ਜਵਾਨ ਦੀ ਪਛਾਣ ਰਣਬੀਰ ਸਿੰਘ ਵਜੋਂ ਹੋਈ गुरु पूर्णिमा पर भाजपा जालंधर शहरी ने 14 मंडलों में आयोजित किए श्रद्धा एवं सम्मान कार्यक्रम ਟਰੈਫਿਕ ਰੂਲਾਂ ਨੂੰ ਲੈ ਕੇ ਆਰਮੀ ਨੇ ਲੋਕਾਂ ਨੂੰ ਧਰਨੇ ਮਾਰਨ ਲਈ ਮਜਬੂਰ PhD ਸਕਾਲਰ ਦੀ ਮੌਤ ਮਾਮਲੇ ‘ਚ 2 ਇੰਜੀਨੀਅਰ ਮੁਅੱਤਲ, ਪਰਿਵਾਰ ਨੂੰ ₹16 ਲੱਖ ਦਾ ਮੁਆਵਜ਼ਾ ਕੱਲ੍ਹ ਨੂੰ ਪੰਜਾਬ ਬੰਦ ਦਾ ਐਲਾਨ... ਜੈ ਕਬੀਰ ਧੰਨ ਕਬੀਰ ਯੂਥ ਗਰੁੱਪ ਵੱਲੋਂ ਸਤਿਗੁਰੂ ਕਬੀਰ ਸਾਹਿਬ ਜੀ ਦਾ 628ਵਾਂ ਪ੍ਰਕਾਸ਼ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇ... ਮਾਨਸੂਨ ਦੀ ਪਹਿਲੀ ਵਰਖਾ ਨਾਲ ਮਜ਼ਾਰੀ ਵਿਖੇ ਨੌਜਵਾਨਾਂ ਨੇ ਲਗਾਏ ਛਾਂਦਾਰ, ਫਲਦਾਰ ਤੇ ਔਸ਼ਧੀ ਬੂਟੇ : ਸੋਮ ਨਾਥ ਗੱਡੀ ਟਰਾਂਸਫਰ ਕਰਵਾਉਣ ਵਿੱਚ ਆ ਰਹੀਆਂ ਮੁਸਕਲਾ
You are currently viewing ‘ਕੁਮਕੁਮ ਭਾਗਿਆ’ ਦੀ ਅਦਾਕਾਰਾ ਸੰਚਿਤਾ ਉਗਲੇ ਨੇ ਕੀਤੀ ਖ਼ੁਦਕੁਸ਼ੀ

‘ਕੁਮਕੁਮ ਭਾਗਿਆ’ ਦੀ ਅਦਾਕਾਰਾ ਸੰਚਿਤਾ ਉਗਲੇ ਨੇ ਕੀਤੀ ਖ਼ੁਦਕੁਸ਼ੀ

‘ਕੁਮਕੁਮ ਭਾਗਿਆ’ ਦੀ ਅਦਾਕਾਰਾ ਸੰਚਿਤਾ ਉਗਲੇ ਨੂੰ ਲੈ ਕੇ ਸੋਮਵਾਰ ਨੂੰ ਦੁਖਦਾਈ ਖਬਰ ਸਾਹਮਣੇ ਆਈ। ਟੀਵੀ ਅਦਾਕਾਰਾ ਸੰਚਿਤਾ ਉਗਾਲੇ ਦਾ ਸੋਮਵਾਰ ਸਵੇਰੇ ਦੇਹਾਂਤ ਹੋ ਗਿਆ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਇਹ ਖੁਦਕੁਸ਼ੀ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ। ਪੁਲਿਸ ਮੁਤਾਬਕ 30 ਸਾਲਾ ਸੰਚਿਤਾ ਆਪਣੇ ਮਾਪਿਆਂ ਅਤੇ ਭੈਣ ਨਾਲ ਮੁੰਬਈ ਦੇ ਨਾਲਾਸੋਪਾਰਾ ਵਿੱਚ ਰਹਿੰਦੀ ਸੀ। ਘਟਨਾ ਸਮੇਂ ਉਹ ਘਰ ਵਿੱਚ ਇਕੱਲੀ ਸੀ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਸਨੇ ਸਾੜੀ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੂੰ ਅਜੇ ਤੱਕ ਘਟਨਾ ਸਥਾਨ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਸੰਚਿਤਾ ਦੀ ਮੌਤ ਤੋਂ ਕੁਝ ਘੰਟੇ ਪਹਿਲਾਂ, ਉਸਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਰੀਲ ਪੋਸਟ ਕੀਤੀ ਗਈ ਸੀ। ਵੀਡੀਓ ਵਿੱਚ ਅਭਿਨੇਤਰੀ “ਡਫਲੀ ਵਾਲੇ, ਡਫਲੀ ਬਜਾ” ਗੀਤ ‘ਤੇ ਲਿਪ-ਸਿੰਕ ਕਰਦੀ ਦਿਖਾਈ ਦਿੱਤੀ। ਵੀਡੀਓ ਦੇ ਕੈਪਸ਼ਨ ਵਿੱਚ, ਅਭਿਨੇਤਰੀ ਨੇ ਲਿਖਿਆ, “ਮੈਂ ਨਾਚੂਨ, ਤੂ ਨਾਚਾ।”