Business Khas

Latest news
ਅਵਤਾਰ ਨਗਰ ’ਚ ਸ਼ਖਸ ਨੇ ਕੀਤਾ ਪਿਓ ਤੇ ਪਤਨੀ ਦਾ ਕਤਲ, ਇਹ ਸੀ ਕਾਰਨ ਆਨਲਾਈਨ ਗੇਮਿੰਗ ਨੇ ਹਸਪਤਾਲ ''ਚ ਜ਼ਿੰਦਗੀ ਦੀ ਜੰਗ ਹਾਰਿਆ ਦੂਜਾ ਨੌਜਵਾਨ ਗੁਰਦੁਆਰੇ ‘ਚ ਗ੍ਰੰਥੀ ਨੇ ਪੀਤੀ ਬੀੜੀ, ਬੈਗ ‘ਚੋਂ ਸਿਗਰੇਟ, ਤੰਬਾਕੂ ਤੇ ਕੈਪਸੂਲ ਮਿਲੇ ਔਨਲਾਈਨ ਗੇਮ ‘ਚ ਪੈਸੇ ਗੁਆਉਣ ਤੋਂ ਬਾਅਦ 3 ਦੋਸਤਾਂ ਨੇ ਖਾਦਾ ਜ਼ਹਿਰ 80ਵਾਂ ਆਜ਼ਾਦੀ ਦਿਹਾੜਾ : ਡਿਪਟੀ ਕਮਿਸ਼ਨਰ ਨੇ ਲਿਆ ਤਿਆਰੀਆਂ ਤੇ ਪ੍ਰਬੰਧਾਂ ਦਾ ਜਾਇਜ਼ਾ ਕੱਲ੍ਹ ਰਾਤ ਹੋਵੇਗਾ ਸੂਰਜ ਗ੍ਰਹਿਣ… ਭਾਰਤ ਵਿੱਚ ਦਿਖਾਈ ਦੇਵੇਗਾ? ਸਤਿਗੁਰੂ ਕਬੀਰ ਮੰਦਿਰ ਤਿਲਕ ਨਗਰ ਵਿਖੇ ਹਫ਼ਤਾਵਾਰੀ ਸਤਿਸੰਗ ਕਰਵਾਇਆ 10 ਸਾਲ ਪਹਿਲਾ ਹੋਇਆ ਸੀ ਵਿਆਹ; ਨਹੀਂ ਸੀ ਕੋਈ ਔਲਾਦ ਚਾਈਲਡ ਆਰਟਿਸਟ ਤੋਂ ਸਾਊਥ ਦੀ ਸੁਪਰਸਟਾਰ, ਫਿਰ ਟੁੱਟਿਆ ਵਿਆਹ 640 अंक मिले थे, फिर भी भर रहे 10-10 लाख', छात्रा ने PM मोदी को भेजा ईमेल
You are currently viewing ਔਨਲਾਈਨ ਗੇਮ ‘ਚ ਪੈਸੇ ਗੁਆਉਣ ਤੋਂ ਬਾਅਦ 3 ਦੋਸਤਾਂ ਨੇ ਖਾਦਾ ਜ਼ਹਿਰ

ਔਨਲਾਈਨ ਗੇਮ ‘ਚ ਪੈਸੇ ਗੁਆਉਣ ਤੋਂ ਬਾਅਦ 3 ਦੋਸਤਾਂ ਨੇ ਖਾਦਾ ਜ਼ਹਿਰ

ਨਵਾਂਸ਼ਹਿਰ ਦੇ ਗੜ੍ਹਪਧਾਣਾ ਪਿੰਡ ਤੋਂ ਇੱਕ ਘਟਨਾ ਸਾਹਮਣੇ ਆਈ ਹੈ, ਜਿੱਥੇ ਤਿੰਨ ਦੋਸਤਾਂ ਨੇ ਕਥਿਤ ਤੌਰ ‘ਤੇ ਜ਼ਹਿਰੀਲਾ ਪਦਾਰਥ ਖਾ ਲਿਆ। ਇਸ ਦੇ ਚਲਦੇ ਇੱਕ 13 ਸਾਲਾ ਲੜਕੇ ਦੀ ਮੌਤ ਹੋ ਗਈ। ਸ਼ੁਰੂਆਤੀ ਜਾਣਕਾਰੀ ਮੁਤਾਬਕ, ਇਸ ਘਟਨਾ ਦਾ ਕਾਰਨ ਇੱਕ ਔਨਲਾਈਨ ਗੇਮ ‘ਚ ਪੈਸੇ ਗੁਆਉਣਾ ਸੀ। ਪੁਲਿਸ ਇਸ ਵੇਲੇ ਮਾਮਲੇ ਦੀ ਜਾਂਚ ਕਰ ਰਹੀ ਹੈ।ਤਿੰਨ ਦੋਸਤਾਂ ਨੇ ਜ਼ਹਿਰੀਲਾ ਪਦਾਰਥ ਖਾ ਲੈਣ ਕਾਰਨ 13 ਸਾਲਾ ਪਰਮਜੀਤ ਸਿੰਘ ਖਾਲਸਾ ਨੇ ਆਪਣੀ ਜਾਨ ਗੁਆ ਦਿੱਤੀ, ਜਦੋਂ ਕਿ 21 ਸਾਲਾ ਦਿਲਪ੍ਰੀਤ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਹਸਪਤਾਲ ‘ਚ ਇਲਾਜ ਅਧੀਨ ਹੈ। ਇਸ ਦੌਰਾਨ, 15 ਸਾਲਾ ਮਨਿੰਦਰ ਸਿੰਘ ਦੀ ਹਾਲਤ ‘ਚ ਸੁਧਾਰ ਹੋਣ ਦੀ ਖ਼ਬਰ ਹੈ।ਪਿੰਡ ਦੇ ਸਰਪੰਚ ਹਰਦੀਪ ਸਿੰਘ ਨੇ ਦੱਸਿਆ ਕਿ ਤਿੰਨੇ ਦੋਸਤ ਅਕਸਰ ਇਕੱਠੇ ਸਮਾਂ ਬਿਤਾਉਂਦੇ ਸਨ। ਉਨ੍ਹਾਂ ਦੇ ਅਨੁਸਾਰ, ਮੁੱਢਲੀ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਨੌਜਵਾਨਾਂ ‘ਚੋਂ ਇੱਕ ਆਪਣੇ ਮੋਬਾਈਲ ਫੋਨ ‘ਤੇ ਔਨਲਾਈਨ ਗੇਮ ਖੇਡਦਾ ਸੀ ਤੇ ਕਾਫ਼ੀ ਪੈਸੇ ਗੁਆ ਚੁੱਕਾ ਸੀ। ਦੱਸਿਆ ਜਾ ਰਿਹਾ ਹੈ ਕਿ ਆਪਣੇ ਪਰਿਵਾਰਾਂ ਦੇ ਡਰ ਤੇ ਮਾਨਸਿਕ ਦਬਾਅ ਕਾਰਨ ਤਿੰਨਾਂ ਨੇ ਇਹ ਸਖ਼ਤ ਕਦਮ ਚੁੱਕਿਆ ਤੇ ਜ਼ਹਿਰੀਲਾ ਪਦਾਰਥ ਖਾ ਲਿਆ।