Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਔਰਤਾਂ ਨੇ ਆਟੋ ਚਾਲਕ ਨੂੰ ਧੋਖੇ ਨਾਲ ਘਰ ਬੁਲਾ ਕੇ ਬਣਾਈ ਅਸ਼ਲੀਲ ਵੀਡੀਓ

ਔਰਤਾਂ ਨੇ ਆਟੋ ਚਾਲਕ ਨੂੰ ਧੋਖੇ ਨਾਲ ਘਰ ਬੁਲਾ ਕੇ ਬਣਾਈ ਅਸ਼ਲੀਲ ਵੀਡੀਓ

ਅੰਮ੍ਰਿਤਸਰ ‘ਚ ਇੱਕ ਨੌਜਵਾਨ ਆਟੋ ਚਾਲਕ ਨਾਲ ਤਿੰਨ ਔਰਤਾਂ ਅਤੇ ਤਿੰਨ ਆਦਮੀਆਂ ਵੱਲੋਂ ਧੋਖਾਧੜੀ ਅਤੇ ਬਲੈਕਮੇਲਿੰਗ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਉਸ ਸਮੇਂ ਵਾਪਰਿਆ ਜਦੋਂ ਆਟੋ ਚਾਲਕ ਨੂੰ ਇੱਕ ਔਰਤ ਵੱਲੋਂ ਫੋਨ ਆਇਆ ਕਿ ਉਨ੍ਹਾਂ ਨੇ ਛੇਹਰਟਾ ਸਾਹਿਬ ਗੁਰਦੁਆਰੇ ਮੱਥਾ ਟੇਕਣ ਜਾਣਾ ਹੈ ਅਤੇ ਉਸਨੂੰ ਘਰੋਂ ਲੈ ਜਾਣ ਲਈ ਆਉਣ ਨੂੰ ਆਖਿਆ। ਇਸ ਸਬੰਧ ਵਿੱਚ ਪੀੜਿਤ ਆਟੋ ਚਾਲਕ ਨੇ ਦੱਸਿਆ ਜਿਵੇਂ ਹੀ ਉਹ ਔਰਤ ਦੇ ਦੱਸੇ ਹੋਏ ਅਡਰੈਸ ‘ਤੇ ਪਹੁੰਚਿਆ ਤਾਂ ਉਸ ਨੂੰ ਅੰਦਰ ਆਉਣ ਲਈ ਕਿਹਾ ਗਿਆ ਅਤੇ ਕਿਹਾ ਗਿਆ ਕਿ ਪਹਿਲਾਂ ਪਾਣੀ ਪੀ ਲਵੋ ਤੇ ਜਦ ਉਹ ਘਰ ਦੇ ਅੰਦਰ ਗਿਆ ਤਾਂ ਦਰਵਾਜ਼ੇ ਦੀ ਅੰਦਰੋਂ ਕੁੰਡੀ ਲਾ ਦਿੱਤੀ ਗਈ। ਘਰ ਦੇ ਅੰਦਰ ਪਹਿਲਾਂ ਤੋਂ ਮੌਜੂਦ ਤਿੰਨ ਔਰਤਾਂ ਅਤੇ ਤਿੰਨ ਆਦਮੀਆਂ ਨੇ ਉਸ ਨਾਲ ਜਬਰ ਜਿਨਾਹ ਤੇ ਗਲਤ ਹਰਕਤਾਂ ਕਰਕੇ ਉਸ ਦੀ ਵੀਡੀਓ ਬਣਾਈ। ਇਸ ਤੋਂ ਬਾਅਦ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਆਟੋ ਚਾਲਕ ਕੋਲੋਂ ਰਕਮ ਦੀ ਮੰਗ ਕੀਤੀ ਗਈ। ਉਨ੍ਹਾਂ ਨੇ ਆਟੋ ਚਾਲਕ ਦੇ ਰਿਸ਼ਤੇਦਾਰਾਂ ਨੂੰ ਵੀ ਫ਼ੋਨ ਕਰਕੇ ਝੂਠੇ ਬਹਾਨੇ ਨਾਲ ਕਿਹਾ ਕਿ ਉਸ ਦਾ ਐਕਸੀਡੈਂਟ ਹੋ ਗਿਆ ਹੈ ਅਤੇ ਇਲਾਜ ਲਈ ਪੈਸਿਆਂ ਦੀ ਲੋੜ ਹੈ। ਉਨ੍ਹਾਂ ਨੇ ਗੂਗਲ ਪੇ ‘ਤੇ ਤੁਰੰਤ ਪੈਸੇ ਭੇਜਣ ਲਈ ਵੀ ਦਬਾਅ ਬਣਾਇਆ। ਉਥੇ ਹੀ ਆਟੋ ਚਾਲਕ ਦਾ ਕਹਿਣਾ ਹੈ ਕਿ ਉਸ ਕੋਲੋਂ ਮੋਬਾਈਲ ਵਿੱਚ ਸਕਰੀਨਸ਼ੋਟ ਵੀ ਹਨ। ਜਿਸ ਵਿੱਚ ਉਹਨਾਂ ਨੇ ਆਪਣੇ ਮੋਬਾਇਲ ਵਿੱਚ ਪੈਸੇ ਟਰਾਂਸਫਰ ਵੀ ਕੀਤੇ ਹੋਏ ਹਨ। ਉਥੇ ਹੀ ਇਹ ਮਾਮਲਾ ਪੁਲਿਸ ਕੋਲ ਪੁੱਜਿਆ ਹੈ। ਉਥੇ ਹੀ ਪੁਲਿਸ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਸ਼ਿਕਾਇਤ ਸਾਨੂੰ ਮਿਲੀ ਹੈ ਇਸ ਦੀ ਪੂਰੇ ਤੱਥਾਂ ਦੇ ਨਾਲ ਜਾਣਕਾਰੀ ਹਾਸਿਲ ਕਰਕੇ ਜੋ ਵੀ ਦੋਸ਼ੀ ਹੋਵੇਗਾ ,ਉਸ ‘ਤੇ ਕਾਰਵਾਈ ਕੀਤੀ ਜਾਵੇਗੀ।