Business Khas

You are currently viewing ਸਤਿਗੁਰੂ ਕਬੀਰ ਮੰਦਿਰ ਤਿਲਕ ਨਗਰ ਵਿਖੇ ਹਫ਼ਤਾਵਾਰੀ ਸਤਿਸੰਗ ਕਰਵਾਇਆ

ਸਤਿਗੁਰੂ ਕਬੀਰ ਮੰਦਿਰ ਤਿਲਕ ਨਗਰ ਵਿਖੇ ਹਫ਼ਤਾਵਾਰੀ ਸਤਿਸੰਗ ਕਰਵਾਇਆ

ਜਲੰਧਰ, ਸਤਿਗੁਰੂ ਕਬੀਰ ਮੰਦਿਰ ਤਿਲਕ ਨਗਰ ਜਲੰਧਰ ਵਿਖੇ ਹਫ਼ਤਾਵਾਰੀ ਐਤਵਾਰ ਸਤਿਸੰਗ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਕਰਵਾਇਆ ਗਿਆ। ਸਤਿਸੰਗ ਦੌਰਾਨ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਮੂਲੀਅਤ ਕਰਕੇ ਸਤਿਗੁਰੂ ਕਬੀਰ ਮਹਾਰਾਜ ਜੀ ਦੀ ਬਾਣੀ ਦਾ ਸਰਵਣ ਕੀਤਾ।

ਇਸ ਮੌਕੇ ਸਤਿਗੁਰੂ ਕਬੀਰ ਭਵਨ ਗੜ੍ਹਾ ਦੇ ਮੁੱਖ ਪਾਠੀ ਸ਼੍ਰੀ ਸੁਦਾਗਰ ਮੱਲ ਭਗਤ ਜੀ, ਕਾਮਰੇਡ ਜੋਗਿੰਦਰ ਪਾਲ ਜੀ ਅਤੇ ਸ਼੍ਰੀ ਸੁਦੇਸ਼ ਭਗਤ ਜੀ ਅੰਮ੍ਰਿਤਸਰ ਵਾਲਿਆਂ ਨੇ ਸਤਿਗੁਰੂ ਕਬੀਰ ਮਹਾਰਾਜ ਜੀ ਦੀ ਬਾਣੀ ਦਾ ਗੁਣਗਾਨ ਕਰਦਿਆਂ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ ਅਤੇ ਸਤਿਗੁਰੂ ਕਬੀਰ ਜੀ ਦੇ ਉਪਦੇਸ਼ਾਂ ’ਤੇ ਚੱਲਣ ਲਈ ਪ੍ਰੇਰਿਤ ਕੀਤਾ।

ਸਤਿਸੰਗ ਉਪਰੰਤ ਅਰਦਾਸ ਕੀਤੀ ਗਈ। ਇਸ ਤੋਂ ਬਾਅਦ ਮੰਦਿਰ ਦੇ ਪ੍ਰਧਾਨ ਸ਼ਸ਼ੀ ਭਗਤ ਜੀ ਵੱਲੋਂ ਸਤਿਸੰਗ ਵਿੱਚ ਪਹੁੰਚੀ ਸਮੂਹ ਸੰਗਤ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸ਼੍ਰੀ ਸੁਦਾਗਰ ਮੱਲ ਜੀ, ਸ਼੍ਰੀ ਹਰਮੇਸ਼ ਤੋਸ਼ੀ ਜੀ ਅਤੇ ਦੀਪਕ ਕੁਮਾਰ ਦੁਬਈ ਵਾਲਿਆਂ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਸਤਿਸੰਗ ਵਿੱਚ ਚੇਅਰਮੈਨ ਸ਼ਿਵ ਕਮਲ, ਕੈਸ਼ੀਅਰ ਜਤਿੰਦਰ ਕੁਮਾਰ, ਸੈਕਟਰੀ ਜਤਿੰਦਰ ਬਬਲੂ, ਸਿਕੰਦਰ ਕੁਮਾਰ, ਤੁਲਸੀ ਦਾਸ, ਅੰਮ੍ਰਿਤ ਭਗਤ, ਚੂਨੀ ਲਾਲ ਅਤੇ ਰਮੇਸ਼ ਕੁਮਾਰ, ਅਸ਼ੋਕ ਕੁਮਾਰ ਸਮੇਤ ਹੋਰ ਪਤਵੰਤੇ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਸਮਾਗਮ ਦੌਰਾਨ ਸਮੂਹ ਸੰਗਤ ਨੇ ਸਤਿਗੁਰੂ ਕਬੀਰ ਮਹਾਰਾਜ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ।