Business Khas

Latest news
ਪੰਜਾਬ ਦੇ 4 ਲੋਕ ਡਿਪੋਰਟ, 2025 ‘ਚ 23 ਹਜ਼ਾਰ ਤੋਂ ਵੱਧ ਲੋਕ ਕੱਢੇ ਪੰਜਾਬ ਪੁਲਸ ਅਧਿਕਾਰੀ ਦੀ ਧੀ ਨੇ 14ਵੀਂ ਮੰਜ਼ਿਲ ਤੋਂ ਮਾਰੀ ਛਾਲ गोद में लिए झूमीं राधिका मर्चेंट, ग्रैंड अंदाज में हुई गणेशोत्सव की शुरुआत श्री देवी तालाब मंदिर में शुभम सावालिया ने लगाई हाजिरी ਮਾਨ ਸਰਕਾਰ ਦੇ ‘ਮਿਸ਼ਨ ਕਲੀਨ ਪੰਜਾਬ’ ਦਾ ਦੂਜਾ ਪੜਾਅ — ਜਲੰਧਰ ਕੈਂਟ ਦੇ ਵਾਰਡ ਨੰਬਰ 38 ਵਿੱਚ ਸਫ਼ਾਈ ਮੁਹਿੰਮ ਕੈਨੇਡਾ 'ਚ ਪਹਿਲੀ ਵਾਰੀ ਫਿਰੌਤੀ ਮਾਮਲੇ 'ਚ ਪੰਜਾਬੀ ਔਰਤ ਗ੍ਰਿਫ਼ਤਾਰ ‘ਮਿਸ਼ਨ ਕਲੀਨ ਪੰਜਾਬ’ ਤਹਿਤ ਚਲਾਈ ਜਾ ਰਹੀ ਸਫਾਈ ਗੈਂਗਸਟਰ ਤੇ ਨਸ਼ਾ ਤਸਕਰੀ ਨੂੰ ਲੈ ਕੇ ਵਿਰੋਧੀਆਂ ‘ਤੇ ਤਿੱਖਾ ਹਮਲਾ ਬਿਪਰਵਾਦੀ ਤਾਕਤਾਂ ਸਾਡੇ ਵਿਦਿਅਕ ਅਦਾਰਿਆਂ ਵਿੱਚ ਘੁਸਪੈਠ ਕਰਕੇ ਸਿੱਖ ਇਤਹਾਸ ਨੂੰ ਸਿਲੇਬਸ ਵਿੱਚੋ ਕੱਢਣ ਦੀ ਸਾਜਿਸ਼ ਮਕਸੂਦਾ ਮੰਡੀ ਵਿਖੇ ਲੜਾਈ-ਝਗੜੇ ਦੀ ਸੂਚਨਾ ’ਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ, ਇੱਕ ਵਿਅਕਤੀ ਕਾਬੂ
You are currently viewing ਪੰਜਾਬ ਪੁਲਸ ਅਧਿਕਾਰੀ ਦੀ ਧੀ ਨੇ 14ਵੀਂ ਮੰਜ਼ਿਲ ਤੋਂ ਮਾਰੀ ਛਾਲ

ਪੰਜਾਬ ਪੁਲਸ ਅਧਿਕਾਰੀ ਦੀ ਧੀ ਨੇ 14ਵੀਂ ਮੰਜ਼ਿਲ ਤੋਂ ਮਾਰੀ ਛਾਲ

ਜਲੰਧਰ ਵਿਚ ਸਥਿਤ ਜਲੰਧਰ ਹਾਈਟਸ-2 ਦੇ ਡੀ-ਬਲਾਕ ਦੀ 14 ਮੰਜ਼ਿਲਾ ਇਮਾਰਤ ਦੀ ਛੱਤ ਤੋਂ ਸ਼ੱਕੀ ਹਾਲਾਤਾਂ ਵਿਚ ਛਾਲ ਮਾਰ ਕੇ 24 ਸਾਲਾ ਨੌਜਵਾਨ ਲੜਕੀ ਨੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ ’ਤੇ ਪਹੁੰਚੀ ਥਾਣਾ ਸਦਰ ਪੁਲਸ ਨੇ ਲਾਸ਼ ਨੂੰ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਲੜਕੀ ਨੇ ਇਸ ਤਰ੍ਹਾਂ ਕਿਉਂ ਕੀਤਾ, ਇਸ ਦਾ ਕਾਰਨ ਅਜੇ ਸਪਸ਼ਟ ਨਹੀਂ ਹੋਇਆ। ਲੜਕੀ ਦੀ ਪਛਾਣ ਜੈਸਮੀਨ (24) ਵਜੋਂ ਹੋਈ ਹੈ। ਪੁਲਸ ਸੂਤਰਾਂ ਅਨੁਸਾਰ, ਜੈਸਮੀਨ ਆਈਪੀਐਸ ਅਧਿਕਾਰੀ ਕਰਮਵੀਰ ਸਿੰਘ ਚਹਲ ਦੀ ਧੀ ਸੀ।

ਪੁਲਸ ਅਨੁਸਾਰ, ਜੈਸਮੀਨ ਨੇ ਪਾਲੀਟਿਕਸ ਵਿਚ ਮਾਸਟਰਜ਼ ਦੀ ਪੜ੍ਹਾਈ ਪੂਰੀ ਕੀਤੀ ਸੀ। ਕੁਝ ਸਮੇਂ ਤੋਂ ਉਹ ਮਾਨਸਿਕ ਤੌਰ ’ਤੇ ਪਰੇਸ਼ਾਨ ਚੱਲ ਰਹੀ ਸੀ। ਫਿਲਹਾਲ ਪੁਲਸ ਪਰਿਜਨਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਵਿਚ ਜੁਟੀ ਹੋਈ ਹੈ।

ਜਲੰਧਰ ਦੇ ਪੌਸ਼ ਇਲਾਕੇ ਵਿਚ ਸਥਿਤ ਜਲੰਧਰ ਹਾਈਟਸ-2 ਸੋਸਾਇਟੀ ਵਿਚ ਦੁਪਹਿਰ ਨੂੰ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ ਸੀ। ਡੀ-ਬਲਾਕ ਦੀ ਛੱਤ ਤੋਂ ਅਚਾਨਕ ਲੜਕੀ ਹੇਠਾਂ ਆ ਡਿੱਗੀ। ਜ਼ੋਰਦਾਰ ਆਵਾਜ਼ ਸੁਣ ਕੇ ਆਸਪਾਸ ਦੇ ਲੋਕ ਤੁਰੰਤ ਮੌਕੇ ’ਤੇ ਪਹੁੰਚੇ।