Business Khas

Latest news
ਗੁਰਦੁਆਰਾ ਬਾਬਾ ਜੀਵਨ ਸਿੰਘ ਗੜ੍ਹਾ ਦੇ ਪ੍ਰਧਾਨ ਭੂਪਿੰਦਰ ਪਾਲ ਸਿੰਘ ਖਾਲਸਾ ਪਤਨੀ ਸਮੇਤ ਕੈਨੇਡਾ ਪਹੁੰਚੇ ਸਤਿਗੁਰੂ ਕਬੀਰ ਮੰਦਿਰ ਤਿਲਕ ਨਗਰ ਵਿਖੇ ਹਫ਼ਤਾਵਾਰੀ ਸਤਿਸੰਗ ਕਰਵਾਇਆ ਪੰਜਾਬ ਦੇ ਇਨ੍ਹਾਂ ਜਿਲ੍ਹਿਆਂ ਵਿਚ ਅੱਜ ਰਾਤ ਭਾਰੀ ਮੀਂਹ CM ਭਗਵੰਤ ਮਾਨ ਨੇ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਦਾ ਜਾਣਿਆ ਹਾਲ ਬੱਚੇ ਨੂੰ ਗਲੇ ਲਗਾਉਣਾ, ਉਸ ਦੀ ਗੱਲ ਸੁਣਨਾ ਅਤੇ ਤਾਰੀਫ਼ ਕਰਨਾ ਕਿਉਂ ਜ਼ਰੂਰੀ ਹੈ? ਗੜ੍ਹਚਿਰੌਲੀ 'ਚ PM ਮੋਦੀ ਦਾ ਵੱਡਾ ਐਲਾਨ, 3,000 ਕਰੋੜ ਦੇ 246 ਵਿਕਾਸ ਪ੍ਰੋਜੈਕਟ ਰਾਜਸਥਾਨ ਰੇਲਵੇ ਟ੍ਰੈਕ ਧਮਾਕਾ: ਗੁਰਦਾਸਪੁਰ ਤੋਂ ਨੌਜਵਾਨ ਅਤੇ ਮੁਟਿਆਰ ਗ੍ਰਿਫ਼ਤਾਰ ਇਸ ਸੂਬੇ ਦੇ ਲੋਕ ਪੀਂਦੇ ਹਨ ਸਭ ਤੋਂ ਵੱਧ ਸ਼ਰਾਬ ਆ ਗਈ ਟੌਪ-5 ਦੀ ਲਿਸਟ ਤੇਜ਼ ਕਾਰ ਚਲਾਉਣ ਤੋਂ ਰੋਕਣ ‘ਤੇ ਰਿਟਾਇਰਡ ਕਮਾਂਡੋ ਨੂੰ ਮਾਰਿਆ ਥੱਪੜ ਜਨਗਣਨਾ-2027 : ਗਣਨਾਕਾਰਾਂ ਤੇ ਸੁਪਰਵਾਈਜ਼ਰਾਂ ਨੂੰ ਨਿਯੁਕਤੀ ਪੱਤਰ ਵੰਡੇ
You are currently viewing ਬਲਾਕ ਲੋਹੀਆਂ ਖਾਸ ਦੇ ਟੈਨਿਸ ਕ੍ਰਿਕਟ ਮੁਕਾਬਲਿਆਂ ’ਚ ਨਵਾਂ ਪਿੰਡ ਦੋਨੇਵਾਲ ਦੀ ਟੀਮ ਜੇਤੂ

ਬਲਾਕ ਲੋਹੀਆਂ ਖਾਸ ਦੇ ਟੈਨਿਸ ਕ੍ਰਿਕਟ ਮੁਕਾਬਲਿਆਂ ’ਚ ਨਵਾਂ ਪਿੰਡ ਦੋਨੇਵਾਲ ਦੀ ਟੀਮ ਜੇਤੂ

ਜਲੰਧਰ,  ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਟੈਨਿਸ ਕ੍ਰਿਕਟ ਮੁਕਾਬਲਿਆਂ ਦੇ ਦੂਜੇ ਦਿਨ ਵੱਖ-ਵੱਖ ਬਲਾਕਾਂ ਵਿਚਕਾਰ ਮੈਚ ਕਰਵਾਏ ਗਏ।ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਾਜਵਾ ਨੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਅਤੇ ਪੂਰੇ ਉਤਸ਼ਾਹ ਨਾਲ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਟੈਨਿਸ ਕ੍ਰਿਕਟ ਦੇ ਪਹਿਲੇ ਫੇਜ਼ ਦੇ ਦੂਜੇ ਦਿਨ ਹੋਏ ਵੱਖ-ਵੱਖ ਬਲਾਕਾਂ ਦੇ ਮੈਚਾਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਲੋਹੀਆਂ ਖਾਸ ਦੇ ਟੈਨਿਸ ਕ੍ਰਿਕਟ ਮੁਕਾਬਲੇ ਵਿੱਚ ਨਵਾਂ ਪਿੰਡ ਦੋਨੇਵਾਲ ਨੇ 45 ਸਕੋਰਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ।

ਜਦਕਿ ਫਲਵਾਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਲੋਹੀਆਂ ਖਾਸ ਨੇ 41 ਸਕੋਰਾਂ ਨਾਲ ਦੂਜਾ ਅਤੇ ਕੁੱਸਾ ਪਿੰਡ ਨੇ ਤੀਜਾ ਅਤੇ ਐੱਨ.ਐੱਸ.ਈ. ਸਕੂਲ, ਲੋਹੀਆਂ ਖਾਸ ਚੌਥਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ ਬਲਾਕ ਮਹਿਤਪੁਰ ਦੇ ਮੁਕਾਬਲਿਆਂ ਵਿੱਚ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ, ਨਕੋਦਰ ਨੇ ਪਹਿਲਾ ਅਤੇ ਐੱਚ.ਪੀ. ਸਕੂਲ, ਸੰਗੋਵਾਲ ਨੇ ਦੂਜਾ ਸਥਾਨ ਹਾਸਲ ਕੀਤਾ।ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਟੈਨਿਸ ਕ੍ਰਿਕਟ ਦੇ ਦੂਜੇ ਫੇਜ਼ ਦੇ ਮੁਕਾਬਲੇ 17 ਅਤੇ 18 ਸਤੰਬਰ ਨੂੰ ਪੰਜ ਬਲਾਕਾਂ ਰੁੜਕਾ ਕਲਾਂ, ਜਲੰਧਰ ਪੂਰਬੀ, ਭੋਗਪੁਰ, ਆਦਮਪੁਰ ਅਤੇ ਫਿਲੌਰ ਵਿਖੇ ਕਰਵਾਏ ਜਾਣਗੇ। ਜ਼ਿਕਰਯੋਗ ਹੈ ਕਿ ਟੈਨਿਸ ਕ੍ਰਿਕਟ ਨੂੰ ਪਹਿਲੀ ਵਾਰ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਸ਼ਾਮਲ ਕੀਤਾ ਗਿਆ ਹੈ।