Business Khas

Latest news
ਹਸਪਤਾਲ ਦੇ ਬਾਹਰ ਔਰਤ ਨੇ ਦਿੱਤਾ ਬੱਚੇ ਨੂੰ ਜਨਮ, ਮਾਂ ਤੇ ਨਵਜੰਮੇ ਦੀ ਹਾਲਤ ਸਥਿਰ ਧਨੌਲਾ ਥਾਣੇ ‘ਚ ਨੌਜਵਾਨ ਨੇ ਨਿਗਲਿਆ ਜ਼ਹਿਰੀਲਾ ਪਦਾਰਥ रैली स्थल पर हवन-यज्ञ, अरदास और हनुमान चालीसा के साथ कार्यों का शुभारंभ जालंधर में यूथ विंग को मजबूत करने की जिम्मेदारी, जिला जॉइंट सेक्रेटरी की भूमिका में आएंगे नजर पंजाब स्टेट फूड कमीशन के सदस्य ने राष्ट्रीय खाद्य सुरक्षा अधिनियम के अंतर्गत चल रही योजनाओं का निरीक... ਅੰਮ੍ਰਿਤਸਰ ਦੇ ਪ੍ਰਸਿੱਧ ਦੱਖਣ ਕੈਫੇ ਦੇ ਵੜਾ ਪਾਵ 'ਚ ਨਿਕਲਿਆ ਕੀੜਾ ਪੰਜਾਬ 'ਚ ED ਦੀ ਵੱਡੀ ਕਾਰਵਾਈ, ਕੈਬਨਿਟ ਮੰਤਰੀ ਹਰਦੀਪ ਮੁੰਡੀਆਂ ਦੇ ਭਾਣਜੇ ਦੇ ਘਰ ਰੇਡ ਹਵਾਈ ਜਹਾਜ਼ ‘ਚ ਸ਼ਰਾਬ ਦਾ ਨਸ਼ਾ ਕਿਉਂ ਹੁੰਦਾ ਹੈ ਤੇਜ਼? ਜਾਣੋ ਵਿਗਿਆਨ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਲਈ ਵੱਡੀ ਰਾਹਤ, ਮਹਿੰਗਾਈ ਭੱਤੇ ਵਿੱਚ 8 ਫੀਸਦੀ ਵਾਧਾ ਬੈਂਕ ਗਾਹਕਾਂ ਲਈ ਅਹਿਮ ਖ਼ਬਰ! 5 ਦਿਨ ਬੈਂਕ ਰਹਿਣਗੇ ਬੰਦ
You are currently viewing ਧਨੌਲਾ ਥਾਣੇ ‘ਚ ਨੌਜਵਾਨ ਨੇ ਨਿਗਲਿਆ ਜ਼ਹਿਰੀਲਾ ਪਦਾਰਥ

ਧਨੌਲਾ ਥਾਣੇ ‘ਚ ਨੌਜਵਾਨ ਨੇ ਨਿਗਲਿਆ ਜ਼ਹਿਰੀਲਾ ਪਦਾਰਥ

ਬਰਨਾਲਾ ਧਨੌਲਾ ਥਾਣਾ ਇਲਾਕੇ ਦੇ ਪਿੰਡ ਭੱਠਲਾਂ ਦੇ ਰਹਿਣ ਵਾਲੇ ਜੋਬਨਪ੍ਰੀਤ ਸਿੰਘ ਨੇ ਧਨੌਲਾ ਪੁਲਿਸ ਥਾਣੇ ‘ਚ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕੀਤੀ। ਉਸ ਨੂੰ ਇਲਾਜ ਲਈ ਬਰਨਾਲਾ ਦੇ ਇੱਕ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ। ਇਸ ਮਾਮਲੇ ਨਾਲ ਜੁੜੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਜੋਬਨਪ੍ਰੀਤ ਸਿੰਘ ਵੱਲੋਂ ਧਨੌਲਾ ਥਾਣੇ ਦੇ ਮੁਨਸ਼ੀ ‘ਤੇ ਗੰਭੀਰ ਇਲਜ਼ਾਮ ਲਗਾਏ ਗਏ ਹਨ। ਹਾਲਾਂਕਿ, ਇਨ੍ਹਾਂ ਇਲਜ਼ਾਮਾਂ ਦੀ ਅਜੇ ਪੁਲਿਸ ਵੱਲੋਂ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਜੋਬਨਪ੍ਰੀਤ ਸਿੰਘ ਦੇ ਮੁਤਾਬਕ, ਉਸ ਦੀ ਸਵਿਫਟ ਕਾਰ ‘ਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਸੀ। ਇਸ ਘਟਨਾ ਸਬੰਧੀ ਪੁਲਿਸ ਰਿਪੋਰਟ ਲੈਣ ਲਈ ਉਹ ਪਿਛਲੇ ਕਰੀਬ 17 ਦਿਨਾਂ ਤੋਂ ਥਾਣੇ ਦੇ ਚੱਕਰ ਲਗਾ ਰਿਹਾ ਸੀ।

ਉਸ ਨੇ ਇਲਜ਼ਾਮ ਲਗਾਇਆ ਕਿ ਰਿਪੋਰਟ ਤਿਆਰ ਕਰਨ ਦੇ ਨਾਂ ‘ਤੇ ਉਸ ਤੋਂ 5 ਤੋਂ 10 ਹਜ਼ਾਰ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ। ਉਸ ਮੁਤਾਬਕ, ਉਹ ਪਿੰਡ ਦੇ ਛੇ ਪੰਚਾਇਤ ਮੈਂਬਰਾਂ ਤੇ ਮੌਜੂਦਾ ਸਰਪੰਚ ਨੂੰ ਨਾਲ ਲੈ ਕੇ ਥਾਣੇ ਵੀ ਪਹੁੰਚਿਆ ਸੀ, ਜਿਸ ਤੋਂ ਬਾਅਦ ਐਸਐਚਓ ਰਾਹੀਂ ਉਸ ਨੂੰ ਡੀਡੀਆਰ ਮਿਲੀ। ਵਾਇਰਲ ਹੋਈ ਵੀਡੀਓ ‘ਚ, ਆਪਣੀਆਂ ਸ਼ਿਕਾਇਤਾਂ ਬਿਆਨ ਕਰਦਿਆਂ, ਨੌਜਵਾਨ ਨੇ ਥਾਣੇ ਦੇ ਇੱਕ ਮੁਨਸ਼ੀ ਐਸਐਚਓ ਤੇ ਇੱਕ ਪਟਵਾਰੀ ‘ਤੇ ਗੰਭੀਰ ਇਲਜ਼ਾਮ ਲਗਾਏ ਹਨ। ਉਸ ਨੇ ਇਹ ਵੀ ਦੱਸਿਆ ਕਿ ਸੰਗਰੂਰ ਜ਼ਿਲ੍ਹੇ ਦੇ ਪਿੰਡ ਵਾਲੀਆ ‘ਚ ਇੱਕ ਪਟਵਾਰੀ ਨਾਲ ਜੁੜੇ ਮਾਮਲੇ ਕਾਰਨ ਉਸ ਦੀ ਜ਼ਮੀਨ ਦਾ ਨੁਕਸਾਨ ਹੋਇਆ ਸੀ।