ਰਾਜਸਥਾਨ ਦੇ ਚੁਰੂ ਜ਼ਿਲ੍ਹੇ ਵਿਚ ਠੰਢ ਤੋਂ ਬਚਣ ਲਈ ਇਕ ਪਰਿਵਾਰ ਰਾਤ ਨੂੰ ਅੰਗੀਠੀ ਬਾਲ ਕੇ ਸੁੱਤਾ ਸੀ, ਪਰ ਅੰਗੀਠੀ ਦੇ ਧੂੰਏਂ ਕਾਰਨ ਪਰਿਵਾਰ ਦੇ ਤਿੰਨ ਜੀਆਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਜਦੋਂ ਸਵੇਰੇ ਪਰਿਵਾਰਕ ਮੈਂਬਰ ਨਾ ਉਠੇ ਤਾਂ ਇਸ ਹਾਦਸੇ ਦਾ ਪਤਾ ਲੱਗਾ। ਮਾਮਲਾ ਚੁਰੂ ਦੇ ਰਤਨਗੜ੍ਹ ਥਾਣਾ ਖੇਤਰ ਨਾਲ ਸਬੰਧਤ ਹੈ।
ਰਤਨਗੜ੍ਹ ਥਾਣਾ ਮੁਖੀ ਸੁਭਾਸ਼ ਬਿਜਾਰਨੀਆ ਨੇ ਦੱਸਿਆ ਕਿ ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਐਤਵਾਰ ਰਾਤ ਪਿੰਡ ਗੌਰੀਸਰ ਵਿੱਚ ਵਾਪਰੀ। ਇੱਥੇ ਠੰਢ ਤੋਂ ਬਚਣ ਲਈ ਕਮਰੇ ਵਿੱਚ ਅੰਗੀਠੀ ਬਾਲ ਕੇ ਸੁੱਤੇ ਪਏ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਮੌਤ ਦੇ ਮੂੰਹ ਚਲੇ ਗਏ।ਮਰਨ ਵਾਲਿਆਂ ਵਿੱਚ ਇੱਕ ਤਿੰਨ ਸਾਲ ਦਾ ਬੱਚਾ ਵੀ ਸ਼ਾਮਲ ਹੈ। ਗੌਰੀਸਰ ਵਾਸੀ ਅਮਰਚੰਦ ਪ੍ਰਜਾਪਤ (56) ਦਾ ਪਰਿਵਾਰ ਖੇਤ ਵਿੱਚ ਢਾਣੀ ਬਣਾ ਕੇ ਰਹਿੰਦਾ ਹੈ। ਅਮਰਚੰਦ ਦੇ ਦੋ ਪੁੱਤਰ ਰਾਜਕੁਮਾਰ ਅਤੇ ਕੇਦਾਰ ਗੁਜਰਾਤ ਵਿੱਚ ਕੰਮ ਕਰਦੇ ਹਨ। ਅਮਰਚੰਦ, ਉਸ ਦੀ ਪਤਨੀ ਸੋਨਾ ਦੇਵੀ (55), ਨੂੰਹ ਗਾਇਤਰੀ (25), ਪੰਜ ਸਾਲਾ ਪੋਤਾ ਕਮਲ, ਢਾਈ ਸਾਲ ਦੀ ਪੋਤੀ ਤੇਜਸਵਨੀ ਅਤੇ ਤਿੰਨ ਮਹੀਨਿਆਂ ਦੀ ਪੋਤੀ ਖੁਸ਼ੀ ਘਰ ਵਿਚ ਸਨ।
