Business Khas

Latest news
WhatsApp ਆਪਣੇ ਯੂਜ਼ਰਜ਼ ਲਈ ਇੱਕ ਨਵਾਂ ਕੈਮਰਾ ਫੀਚਰ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਰਾਜਿੰਦਰ ਕੌਰ ਭੱਠਲ ਦਾ ਕੈਪਟਨ ਅਮਰਿੰਦਰ ਸਿੰਘ ‘ਤੇ ਤਿੱਖਾ ਹਮਲਾ ਪਵਨ ਗੁਪਤਾ ਨੇ ਐਨਫੋਰਸਮੈਂਟ ਟੈਕਨੋਲੋਜੀ (ਪੰਜਾਬ) ਦੇ ਵਾਈਸ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ; ਨਿਤਿਨ ਕੋਹਲੀ ਧੀ ਦੇ ਨਾਂ 'ਤੇ ਖਰੀਦੀ 20 ਰੁਪਏ ਦੀ ਲਾਟਰੀ ਟਿਕਟ ਨੇ ਬਦਲੀ ਮਜ਼ਦੂਰ ਦੀ ਕਿਸਮਤ, ਜਿੱਤਿਆ 11 ਲੱਖ ਦਾ ਇਨਾਮ ਜਲੰਧਰ 'ਚ ਪ੍ਰਾਪਰਟੀ ਡੀਲਰ ਦੀ ਹੱਤਿਆ, ਭਰਾ ਨੇ ਸ਼ਿਵ ਸੈਨਾ ਆਗੂ ਦੇ ਪੁੱਤਰ ਖ਼ਿਲਾਫ਼ ਖੋਲ੍ਹਿਆ ਮੋਰਚਾ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਅਪੀਲ ਖਾਰਜ, ਦਿੱਲੀ ਹਾਈਕੋਰਟ ਨੇ ਕਿਉਂ ਨਹੀਂ ਕੀਤੀ ਸੁਣਵਾਈ? ਪੰਜਾਬ ਸਰਕਾਰ ਨੇ ਗੰਨੇ ਦੇ ਭਾਅ 'ਚ 15 ਰੁਪਏ ਕੀਤੇ ਵਾਧਾ 7 ਨਵੰਬਰ ਨੂੰ ਪੰਜਾਬ ਭਰ ਵਿੱਚ ਰਾਤ 8 ਵਜੇ ਵੱਜਣਗੇ ਸਾਇਰਨ सोने और चांदी की कीमतों में फिर तेजी ਮੇਅਰ ਵਿਨੀਤ ਧੀਰ ਨੇ ਜਲੰਧਰ ਨਾਰਥ ਵਿੱਚ ਵਿਕਾਸ ਕਾਰਜਾਂ ਨੂੰ ਦਿੱਤੀ ਰਫ਼ਤਾਰ

ਪੰਜਾਬ ਬੋਰਡ ਦਾ 12ਵੀਂ ਦਾ ਨਤੀਜਾ ਜਾਰੀ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ 24 ਮਈ ਨੂੰ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਵਿਦਿਆਰਥੀ ਪੰਜਾਬ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.org ‘ਤੇ ਜਾ ਕੇ ਆਪਣਾ ਨਤੀਜਾ ਆਨਲਾਈਨ ਦੇਖ ਸਕਦੇ ਹਨ। ਪੰਜਾਬ ਬੋਰਡ ਨੇ ਅੱਜ 12ਵੀਂ ਜਮਾਤ ਦੇ ਨਤੀਜੇ (PSEB 12ਵੀਂ ਦੇ ਨਤੀਜੇ 2023) ਦਾ ਐਲਾਨ ਕਰ ਦਿੱਤਾ ਹੈ।

ਵਾਈਸ ਚੇਅਰਮੈਨ ਡਾ: ਵਰਿੰਦਰ ਭਾਟੀਆ ਨੇ ਦੱਸਿਆ ਕਿ 92.47% ਵਿਦਿਆਰਥੀ ਪ੍ਰੀਖਿਆ ਵਿੱਚ ਪਾਸ ਹੋਏ ਹਨ। ਕੁੱਲ 296709 ਉਮੀਦਵਾਰਾਂ ਵਿੱਚੋਂ 274378 ਉਮੀਦਵਾਰਾਂ ਨੇ ਇਮਤਿਹਾਨ ਪਾਸ ਕੀਤਾ। ਦਸਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ੍ਹ (ਮਾਨਸਾ) ਦੀ ਸੁਜਾਨ ਕੌਰ ਨੇ 500/500 ਅੰਕ ਲੈ ਕੇ PSEB ਦੀ 12ਵੀਂ ਜਮਾਤ ਦੀ ਪ੍ਰੀਖਿਆ ਵਿੱਚ ਟਾਪ ਕੀਤਾ ਹੈ।ਐੱਮਐੱਸਡੀ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਦੀ ਸ਼੍ਰੇਆ ਸਿੰਗਲਾ 99.60 ਫ਼ੀਸਦੀ ਅੰਕ ਲੈ ਕੇ ਸੂਬੇ ਵਿੱਚੋਂ ਦੂਜੇ ਸਥਾਨ ’ਤੇ ਰਹੀ। ਉਸ ਨੇ 500 ਵਿੱਚੋਂ 498 ਅੰਕ ਪ੍ਰਾਪਤ ਕੀਤੇ ਹਨ। 12ਵੀਂ ਜਮਾਤ ਦੇ 3 ਲੱਖ ਤੋਂ ਵੱਧ ਵਿਦਿਆਰਥੀ ਇਸ ਸਾਲ ਆਪਣੇ ਬੋਰਡ ਪ੍ਰੀਖਿਆ ਦੇ ਨਤੀਜਿਆਂ ਦੀ ਉਮੀਦ ਕਰ ਰਹੇ ਸਨ। PSEB ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਓ।
ਉਸ ਲਿੰਕ ‘ਤੇ ਕਲਿੱਕ ਕਰੋ ਜਿੱਥੇ PSEB 12ਵੀਂ ਦਾ ਨਤੀਜਾ 2023 ਲਿਖਿਆ ਹੋਇਆ ਹੈ।
ਰੈਜੀਮੈਂਟਲ ਨੰਬਰ / ਰੋਲ ਨੰਬਰ ਦਰਜ ਕਰੋ।
ਤੁਹਾਡਾ PSEB 12ਵੀਂ ਦਾ ਨਤੀਜਾ 2023 ਸਕ੍ਰੀਨ ‘ਤੇ ਦਿਖਾਈ ਦੇਵੇਗਾ।
ਇਸਨੂੰ ਡਾਊਨਲੋਡ ਕਰੋ।

ਪੰਜਾਬ ਬੋਰਡ ਦੀ 12ਵੀਂ ਜਮਾਤ ਦੀ ਪ੍ਰੀਖਿਆ 20 ਫਰਵਰੀ ਤੋਂ ਲਈ ਗਈ ਸੀ ਅਤੇ 20 ਅਪ੍ਰੈਲ, 2023 ਨੂੰ ਸਮਾਪਤ ਹੋਈ ਸੀ। ਲੜਕੀਆਂ, ਮੁੰੰਡਿਆਂ ਅਤੇ ਟ੍ਰਾਂਸਜੈਂਡਰ ਦੀ ਪਾਸ ਪ੍ਰਤੀਸ਼ਤਤਾ ਕ੍ਰਮਵਾਰ 95.14 ਪ੍ਰਤੀਸ਼ਤ, 90.25 ਪ੍ਰਤੀਸ਼ਤ ਅਤੇ 100 ਪ੍ਰਤੀਸ਼ਤ ਹੈ। ਬੋਰਡ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਨਤੀਜਾ ਐਲਾਨਿਆ ਗਿਆ ਹੈ।