Business Khas

Latest news
ਪੰਜਾਬ ਭਾਜਪਾ ਦੇ ਸਾਬਕਾ ਇੰਚਾਰਜ ਦਾ ਦੇਹਾਂਤ ਸੜਕ ਹਾਦਸੇ ਵਿਚ ਨਾਮੀ ਪੰਜਾਬੀ ਫਿਲਮ ਅਦਾਕਾਰ ਦੀ ਮੌਤ ਅਕਾਲੀ ਦਲ ਦੇ ਦੋ ਧੜਿਆਂ ਵਿਚ ਹੋਇਆ ਗੱਠਜੋੜ ਪੰਜਾਬ 'ਚ ਗਰਮੀਆਂ ਦੀਆਂ ਛੁੱਟੀਆਂ ਬਾਰੇ ਵੱਡੀ ਅਪਡੇਟ! ਨਵੇਂ ਟੈਕਸ ਤੋਂ ਬਾਅਦ ਕਿੰਨਾ ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ...! भाजपा नारी शक्ति को उनका अधिकार दे रही है तो विपक्ष देश की आधी आबादी ਟੂ ਵੀਲਰ ਡੀਲਰ ਐਸੋਸੀਏਸ਼ਨ ਵੱਲੋਂ ਭਗਵਾਨ ਪਰਸ਼ੂ ਰਾਮ ਸੋਭਾ ਯਾਤਰਾ ਤੇ ਕੁਲਫੀਆਂ ਦੇ ਲੰਗਰ ਲਗਾਏ ਟੂ ਵੀਲਰ ਡੀਲਰ ਐਸੋਸੀਏਸ਼ਨ ਵੱਲੋਂ ਭਗਵਾਨ ਪਰਸ਼ੂ ਰਾਮ ਸੋਭਾ ਯਾਤਰਾ ਤੇ ਕੁਲਫੀਆਂ ਦੇ ਲੰਗਰ ਲਗਾਏ ਕੈਬਨਿਟ ਮੰਤਰੀ ਨੇ ਨਵੀਂ ਦਾਣਾ ਮੰਡੀ ’ਚ ਕਣਕ ਦੀ ਖ਼ਰੀਦ ਕਰਵਾਈ ਸ਼ੁਰੂ, ਕਿਸਾਨਾਂ ਨਾਲ ਕੀਤੀ ਗੱਲਬਾਤ ਨਸ਼ਿਆਂ ਖਿਲਾਫ਼ ਸਰਗਰਮ ਭਾਗੀਦਾਰੀ ਯਕੀਨੀ ਬਣਾਉਣ ਦੀ ਚੁਕਾਈ ਸਹੁੰ

ਅਭਿਨੇਤਾ ਮੁਕੇਸ਼ ਖੰਨਾ ਨੇ ‘ਆਦਿਪੁਰਸ਼’ ਦੇ ਨਿਰਮਾਤਾਵਾਂ ‘ਤੇ ਕੱਢਿਆ ਗੁੱਸਾ

ਫਿਲਮ ‘ਆਦਿਪੁਰਸ਼’ ਨੂੰ ਲੈ ਕੇ ਵਿਵਾਦ ਇਸ ਦੀ ਰਿਲੀਜ਼ ਦੇ ਨਾਲ ਹੀ ਸ਼ੁਰੂ ਹੋ ਗਿਆ ਸੀ। ਜੋ ਹੁਣ ਫਿਲਮ ਰਿਲੀਜ਼ ਦੇ 5 ਦਿਨ ਬਾਅਦ ਵੀ ਖਤਮ ਹੋਣ ਦਾ ਨਾਂ ਨਹੀਂ ਲੈ ਰਹੇ ਹਨ। ਜਿੱਥੇ ਦਰਸ਼ਕਾਂ ਤੋਂ ਲੈ ਕੇ ਸਿਆਸੀ ਗਲਿਆਰਿਆਂ ਤੱਕ ਫਿਲਮ ਦਾ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ। ਹੁਣ ਤੱਕ ਇੰਡਸਟਰੀ ਦੇ ਉਹ ਕਲਾਕਾਰ ਫਿਲਮ ਦੇ ਖਿਲਾਫ਼ ਅੱਗੇ ਆਏ ਹਨ, ਜਿਨ੍ਹਾਂ ਨੇ ਫ਼ਿਲਮ ਦੇ ਵਿਜ਼ੂਅਲ ਅਤੇ ਕਿਰਦਾਰਾਂ ਤੱਕ ਦੇ ਡਾਇਲਾਗਸ ‘ਤੇ ਇਤਰਾਜ਼ ਜਤਾਇਆ ਹੈ।ਉੱਥੇ ਹੀ ਹੁਣ ਅਦਾਕਾਰ ਮੁਕੇਸ਼ ਖੰਨਾ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ ਜਿਨ੍ਹਾਂ ਨੇ ‘ਮਹਾਭਾਰਤ’ ‘ਚ ਭੀਸ਼ਮ ਪਿਤਾਮਾ ਦਾ ਕਿਰਦਾਰ ਨਿਭਾਇਆ ਸੀ। ਮੁਕੇਸ਼ ਖੰਨਾ ਨੇ ਸੈਫ ਅਲੀ ਖਾਨ ਦੇ ਰਾਵਣ ਦੇ ਕਿਰਦਾਰ ‘ਤੇ ਨਿਸ਼ਾਨਾ ਸਾਧਿਆ ਹੈ। ਮੁਕੇਸ਼ ਖੰਨਾ ਨੇ ਨਾ ਸਿਰਫ ਆਦਿਪੁਰਸ਼ ਨੂੰ ਰਾਮਾਇਣ ਦਾ ਅਪਮਾਨ ਕਿਹਾ ਹੈ, ਸਗੋਂ ਇਸ ਫਿਲਮ ‘ਚ ਸੈਫ ਅਲੀ ਖਾਨ ਨੂੰ ਰਾਵਣ ਦਾ ਕਿਰਦਾਰ ਦੇਣ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ।ਇੰਨ੍ਹਾਂ ਹੀ ਨਹੀਂ ਫ਼ਿਲਮ ‘ਆਦਿਪੁਰਸ਼’ ‘ਚ ਵਰਤੇ ਗਏ ਪਹਿਰਾਵੇ ਦੀ ਨਿੰਦਾ ਕਰਦੇ ਹੋਏ ਅਭਿਨੇਤਾ ਮੁਕੇਸ਼ ਖੰਨਾ ਨੇ ਕਿਹਾ, “ਇਨ੍ਹਾਂ ਨੂੰ ਮਾਫ ਨਹੀਂ ਕਰਨਾ ਚਾਹੀਦਾ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਇਸ ਪੂਰੀ ਟੀਮ ਨੂੰ ਪੰਜਾਹ ਡਿਗਰੀ ਸੈਲਸੀਅਸ ‘ਤੇ ਖੜ੍ਹੇ ਹੋ ਕੇ ਸਾੜ ਦੇਣਾ ਚਾਹੀਦਾ ਹੈ।” “ਮੈਨੂੰ ਲੱਗਦਾ ਹੈ ਕਿ ਇਹ ਰਾਮਾਇਣ ਨਾਲ ਇੱਕ ਭਿਆਨਕ ਮਜ਼ਾਕ ਹੈ। ਸਾਡੇ ਧਰਮ ਗ੍ਰੰਥਾਂ ਦਾ ਅਪਮਾਨ ਕਰਨ ਦਾ ਹੱਕ ਇਹਨਾਂ ਨੂੰ ਕਿਸਨੇ ਦਿੱਤਾ ਹੈ?”ਦੱਸ ਦਈਏ ਕਿ ਫਿਲਮ ਨੇ ਚਾਰ ਦਿਨਾਂ ‘ਚ ਦੁਨੀਆ ਭਰ ‘ਚ 375 ਕਰੋੜ ਦੀ ਕਮਾਈ ਕਰ ਲਈ ਹੈ। ਇਸ ਫਿਲਮ ਨੂੰ ਕਈ ਲੋਕਾਂ ਨੇ ਪਸੰਦ ਕੀਤਾ ਹੈ, ਜਦਕਿ ਕੁਝ ਲੋਕਾਂ ਨੂੰ ਇਸ ਦੇ ਕਿਰਦਾਰਾਂ ਅਤੇ ਡਾਇਲਾਗਸ ‘ਤੇ ਕਾਫੀ ਇਤਰਾਜ਼ ਹੈ। ਮੁਕੇਸ਼ ਖੰਨਾ ਨੇ ਰਾਵਣ ਦੇ ਕਿਰਦਾਰ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਅਤੇ ਗੁੱਸਾ ਜ਼ਾਹਰ ਕਰਦੇ ਹੋਏ ਇਕ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਹੈ, ‘ਰਾਵਣ ਡਰਾਉਣਾ ਹੋ ਸਕਦਾ ਹੈ ਪਰ ਚੰਦਰਕਾਂਤਾ ਦਾ ਸ਼ਿਵਦੱਤ ਵਿਸ਼ਵਪੁਰਸ਼ ਦੇ ਰੂਪ ਵਿਚ ਕਿਵੇਂ ਦਿਖਾਈ ਦੇ ਸਕਦਾ ਹੈ? ਉਹ ਪੰਡਿਤ ਸੀ।

ਤੁਸੀਂ ਹੈਰਾਨ ਹੋਵੋਗੇ ਕਿ ਕੋਈ ਵੀ ਅਜਿਹੇ ਰਾਵਣ ਦੀ ਕਲਪਨਾ ਅਤੇ ਡਿਜ਼ਾਈਨ ਕਿਵੇਂ ਕਰ ਸਕਦਾ ਹੈ। ਮੈਨੂੰ ਯਾਦ ਹੈ ਜਦੋਂ ਫਿਲਮ ਦੀ ਘੋਸ਼ਣਾ ਕੀਤੀ ਗਈ ਸੀ, ਸੈਫ ਅਲੀ ਖਾਨ ਨੇ ਕਿਹਾ ਸੀ ਕਿ ਉਹ ਇਸ ਕਿਰਦਾਰ ਨੂੰ ਹਾਸੋਹੀਣੀ ਬਣਾ ਦੇਣਗੇ ਅਤੇ ਮੈਂ ਉਦੋਂ ਵੀ ਇਹੀ ਗੱਲ ਕਹੀ ਸੀ, ‘ਤੁਮ ਹੋਤੇ ਕੌਨ ਹੋ ਸਾਡੇ ਮਹਾਂਕਾਵਿ ਦੇ ਪਾਤਰ ਬਦਲੋ, ਆਪਣਾ ਧਰਮ ਕਰ ਕੇ ਦਿਖਾਓ, ਸਿਰ ਵੱਢ ਦਿੱਤੇ ਜਾਣਗੇ। ਸੱਚ ਤਾਂ ਇਹ ਹੈ ਕਿ ਰਾਵਣ ਦੇ ਲੁੱਕ ‘ਚ ਜ਼ਿਆਦਾ ਬਦਲਾਅ ਨਹੀਂ ਆਇਆ ਅਤੇ ਮੇਕਰਸ ਨੇ ਇਸ ਨੂੰ ਕਾਮੇਡੀ ‘ਚ ਬਦਲਣ ਦੀ ਕੋਸ਼ਿਸ਼ ਵੀ ਕੀਤੀ। ਮੁਕੇਸ਼ ਨੇ ਇਹ ਵੀ ਕਿਹਾ ਕਿ ਜਦੋਂ ਇਹ ਮੰਨਿਆ ਜਾਂਦਾ ਹੈ ਕਿ ਲੰਕਾ ਸੋਨੇ ਦੀ ਬਣੀ ਹੋਈ ਹੈ, ਤਾਂ ‘ਆਦਿਪੁਰਸ਼’ ਨੇ ਇਸ ਨੂੰ ਕਾਲਾ ਦਿਖਾਇਆ ਹੈ। ਮੁਕੇਸ਼ ਨੇ ਇਹ ਵੀ ਕਿਹਾ ਹੈ ਕਿ ਫਿਲਮ ਦੇ ਯੁੱਧ ਦੇ ਸੀਨ ਨੂੰ ਦੇਖ ਕੇ ਅਜਿਹਾ ਨਹੀਂ ਲੱਗਦਾ ਹੈ ਕਿ ਇਹ ਉਸ ਦੌਰ ਦੇ ਸੀਨ ਹਨ, ਸਗੋਂ ਇਸ ‘ਚ ਗੁਆਂਢੀਆਂ ਦੀ ਲੜਾਈ ਅਤੇ ਬੇਤੁਕੇ ਸ਼ਬਦਾਂ ਨਾਲ ਭਰਪੂਰ ਦਿਖਾਇਆ ਗਿਆ ਹੈ।