ਕੇਂਦਰ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਜੀ ਦਾ ਲਾਂਘਾ ਨਾ ਖੋਲਣ ਦਾ ਫੈਸਲਾ ਸਿੱਖਾਂ ਵਿਰੁੱਧ ਬੀਜੇਪੀ ਦੀ ਬਦਨੀਤੀ ਦੀ ਮੂੰਹ ਬੋਲਦੀ ਤਸਵੀਰ।
ਸਿੱਖ ਤਾਲਮੇਲ ਕਮੇਟੀ ਕੇਂਦਰ ਦੀ ਬੀਜੇਪੀ ਸਰਕਾਰ ਵੱਲੋਂ ਸ੍ਰੀ ਕਰਤਾਰ ਪੁਰ ਸਾਹਿਬ ਜੀ ਦਾ ਲਾਂਘਾ ਸਿੱਖ ਕੌਮ ਦੇ ਕਿੰਨੇ ਹੀ ਲੰਬੇ ਸੰਘਰਸ਼ ਅਤੇ ਅਰਦਾਸਾਂ ਬਾਅਦ ਦੋਨੋ ਦੇਸਾਂ ਦੀਆਂ ਸਰਕਾਰਾਂ ਦੀ ਸਹਿਮਤੀ ਨਾਲ ਖੋਲ੍ਹਿਆ ਗਿਆ ਸੀ ਜੌ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਪਿੱਛੋਂ ਬੰਦ ਕਰ ਦਿੱਤਾ ਗਿਆ ਸੀ ਹੁਣ ਜਦੋਂ ਹਾਲਾਤ ਬਿਲਕੁਲ ਠੀਕ ਹਨ ਵੱਖ ਵੱਖ ਗੁਰਪੁਰਬਾਂ ਤੇ ਪਾਕਿਸਤਾਨ ਵਿਚ ਸਥਿਤ ਗੁਰੂ ਘਰਾਂ ਦੇ ਦਰਸ਼ਣਾਂ ਲਈਸਾਡੇ ਜੱਥੇ ਪਾਕਿਸਤਾਨ ਜਾ ਰਹੇ ਹਨ ਤਾਂ ਕਿ ਕਾਰਣ ਹੈ ਅਸੀ ਗੁਰਦਵਾਰਾ ਕਰਤਾਰਪੁਰ ਸਾਹਿਬ ਨਹੀਂ ਜਾ ਸਕਦੇ ਪਰ ਕੇਂਦਰ ਦੀ ਬੀ ਜੇਪੀ ਸਰਕਾਰ ਦੀ ਸਿੱਖਾਂ ਪ੍ਰਤੀ ਬਦਨੀਤੀ ਕਾਰਣ ਸਰਕਾਰ ਵੱਲੋਂ ਲਾਂਘਾ ਖੋਲਣ ਤੋਂ ਇੰਨਕਾਰ ਕਰ ਦਿੱਤਾ ਗਿਆ ਹੈ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਸਤਪਾਲ ਸਿੰਘ ਸਿਦਕੀ ਪਰਮਪ੍ਰੀਤ ਸਿੰਘ ਵਿਟੀ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਜਦੋਂ ਦੀ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਪੈਰ ਪੈਰ ਤੇ ਸਿੱਖ ਕੌਮ ਨਾਲ ਧੱਕਾ ਹੋ ਰਿਹਾ ਹੈ ਜਿੰਨਾ ਵਿੱਚ ਗੁਰਦਵਾਰਾ ਗਿਆਨ ਗੋਦੜੀ ਹਰਦਵਾਰ ਜਿੱਥੇ ਗੁਰੂ ਸਾਹਿਬ ਨੇ ਬਿਪਰਵਾਦੀ ਤਾਕਤਾਂ ਦੇ ਪਾਖੰਡ ਨੂੰ ਨੰਗਾ ਕੀਤਾ ਉਹ ਗੁਰੂ ਘਰ ਨੂੰ ਢਾਹ ਦਿੱਤਾ ਗਿਆ ਹੈ ਗੁਰਦਵਾਰਾ ਮੰਗੂ ਮੱਠ ਸਿੱਕਮ ਤੋਂ ਇਲਾਵਾ ਹੋਰ ਕਈ ਗੁਰੂ ਘਰਾਂ ਨੂੰ ਨੁਕਸਾਨ ਪੁਹੰਚਾਇਆ ਗਿਆ ਜੇਲਾਂ ਵਿੱਚ ਬੰਦ ਬੰਦੀ ਸਿੰਘਾਂ ਬਾਰੇ ਗੁਰੂ ਨਾਨਕ ਸਾਹਿਬ ਜੀ 550 ਸਾਲਾ ਪ੍ਰਕਾਸ਼ ਪੁਰਬ ਤੇ ਪੰਜਾਬ ਆ ਕੇ ਰਿਹਾਈ ਬਾਰੇ ਗੱਲ ਕਰਕੇ ਮੁਕਰ ਗਏ ਸਾਡੇ ਪਰਧਾਨ ਮੰਤਰੀ ਨਰਿੰਦਰ ਮੋਦੀ ਜੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਿਨਾ ਕਰਨ ਪਿਛਲੇ ਲਗਭਗ 4 ਸਾਲਾ ਤੋ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕਰ ਰੱਖਿਆ ਹੈ
ਅਸੀ ਕੌਮ ਨਾਲ ਹੋ ਰਹੇ ਕਿਹੜੇ ਕਿਹੜੇ ਧੱਕੇ ਦੀ ਗੱਲ ਕਰੀਏ ਅਸੀ ਸਮੁੱਚੀ ਸਿੱਖ ਕੌਮ ਦੇ ਬੇਨਤੀ ਕਰਦੇ ਹਾਂ ਜਿਨ੍ਹਾਂ ਚਿਰ ਕੌਮ ਇਕ ਪਲੇਟ ਫਾਰਮ ਤੇ ਇਕੱਠੇ ਨਹੀਂ ਹੁੰਦੀ ਕੌਮ ਨਾਲ ਧੱਕੇ ਐਸੇ ਤਰਾ ਹੁੰਦੇ ਰਹਿਣਗੇ
