Business Khas

Latest news
ਤੇਰਾ ਤੇਰਾ ਹੱਟੀ ਵੱਲੋਂ ਸਲਾਨਾ ਗੁਰਮਤ ਕੈਂਪ ਲਗਾਇਆ ਪਰਲਜ਼ ਪਲੇਵੇਅ ਸਕੂਲ ਵਿਖੇ ਸਮਰ ਕੈਂਪ ਦਾ ਸਫਲਤਾਪੂਰਵਕ ਆਯੋਜਨ ਵਿਭਾਗਾਂ ਨੂੰ ਸਮੁੱਚੇ ਇੰਤਜ਼ਾਮ ਆਪਸੀ ਬਿਹਤਰ ਤਾਲਮੇਲ ਨਾਲ ਨੇਪਰੇ ਚਾੜ੍ਹਨ ਦੀ ਹਦਾਇਤ ਕੈਨੇਡਾ ਵਸਨੀਕ ਐਨ.ਆਰ.ਆਈ., ਪਿੰਡ ਮਾਓ ਸਾਹਿਬ, ਤਹਿਸੀਲ ਫਿਲੌਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਉਤੇ ਸੀਐਮ ਭਗਵੰਤ ਮਾਨ ਨੇ ਤੋੜੀ ਚੁੱਪੀ; ਆਇਆ ਵੱਡਾ ਬਿਆਨ 40 ਮਿੰਟਾਂ ਵਿੱਚ ਭੂਚਾਲ ਦੇ 8 ਵੱਡੇ ਝਟਕਿਆਂ ਨਾਲ ਚੀਨ ਵਿੱਚ ਦਹਿਸ਼ਤ ਖੰਘ ਦੀ ਦਵਾਈ ਲਈ ਹੁਣ ਡਾਕਟਰ ਦੀ ਪਰਚੀ ਹੋਵੇਗੀ ਲਾਜ਼ਮੀ ! ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦੇਣ ਵਾਲਾ ਕਾਬੂ ਐਸ.ਆਈ.ਆਰ. ਤਹਿਤ ਹਲਕਾ ਪੱਧਰੀ ਮਾਸਟਰ ਟ੍ਰੇਨਰਾਂ, ਸੁਪਰਵਾਈਜ਼ਰਾਂ ਤੇ ਤਕਨੀਕੀ ਸਟਾਫ਼ ਨੂੰ ਦਿੱਤੀ ਸਿਖ਼ਲਾਈ ਦੋ ਹਫ਼ਤੇ ਦਾ ਡੇਅਰੀ ਸਿਖ਼ਲਾਈ ਕੋਰਸ 22 ਜੂਨ ਤੋਂ
You are currently viewing ਬਸਤੀ ਸ਼ੇਖ ਵੱਡਾ ਬਜ਼ਾਰ ’ਚ ਛਬੀਲ ਦਾ ਲੰਗਰ ਲਗਾਇਆ ਗਿਆ

ਬਸਤੀ ਸ਼ੇਖ ਵੱਡਾ ਬਜ਼ਾਰ ’ਚ ਛਬੀਲ ਦਾ ਲੰਗਰ ਲਗਾਇਆ ਗਿਆ

ਜਲੰਧਰ, (ਸੰਜੇ ਸ਼ਰਮਾ) – ਬਸਤੀ ਸ਼ੇਖ ਵੱਡਾ ਬਜ਼ਾਰ ਵਿੱਚ ਮੁਰਾਦ ਸ਼ਾਹ ਜੀ ਦੀ 18ਵੀਂ ਬਰਸੀ ਦੇ ਸਬੰਧ ਵਿੱਚ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਗਰਮੀ ਦੇ ਮੌਸਮ ਵਿੱਚ ਲਗਾਈ ਗਈ ਇਸ ਛਬੀਲ ਦਾ ਸੰਗਤਾਂ ਵੱਲੋਂ ਭਰਪੂਰ ਲਾਭ ਉਠਾਇਆ ਗਿਆ ਅਤੇ ਲੋਕਾਂ ਨੇ ਠੰਢੇ ਜਲ ਨਾਲ ਰਾਹਤ ਮਹਿਸੂਸ ਕੀਤੀ।

ਇਸ ਮੌਕੇ ਸੇਵਾ ਕਰਦੇ ਹੋਏ ਪਪੂ ਸ਼ਰਮਾ, ਸੁਨੀਲ ਸ਼ਰਮਾ, ਦੀਪੂ ਸ਼ਿੱਕਾ, ਸ਼ਿਵਮ ਅਤੇ ਗਗਨਦੀਪ ਸਿੰਘ ਆਦਿ ਨਜ਼ਰ ਆਏ। ਸੇਵਾਦਾਰਾਂ ਨੇ ਸ਼ਰਧਾ ਨਾਲ ਸੰਗਤਾਂ ਨੂੰ ਜਲ ਪਿਲਾਇਆ ਅਤੇ ਸਮਾਗਮ ਨੂੰ ਸਫਲ ਬਣਾਇਆ।

ਇਲਾਕੇ ਦੇ ਲੋਕਾਂ ਨੇ ਇਸ ਉਪਰਾਲੇ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸੇਵਾ ਕਾਰਜ ਗਰਮੀ ਵਿੱਚ ਬਹੁਤ ਹੀ ਲਾਭਦਾਇਕ ਹੁੰਦੇ ਹਨ ਅਤੇ ਮਨੁੱਖਤਾ ਦੀ ਸੇਵਾ ਦਾ ਸੁਨੇਹਾ ਦੇਂਦੇ ਹਨ।