Business Khas

H-1B ਵੀਜ਼ੇ ‘ਤੇ ਅਮਰੀਕਾ ਦਾ ਨਵਾਂ ਕਦਮ, ਹਜ਼ਾਰਾਂ ਭਾਰਤੀਆਂ ਨੂੰ ਮਿਲੇਗਾ ਫਾਇਦਾ…

ਐੱਚ-1ਬੀ ਅਤੇ ਐੱਲ1ਵੀਜ਼ਿਆਂ ਉਤੇ ਅਮਰੀਕਾ ‘ਚ ਕੰਮ ਕਰ ਰਹੇ ਹਜ਼ਾਰਾਂ ਵਿਦੇਸ਼ੀ ਤਕਨੀਕੀ ਕਰਮਚਾਰੀਆਂ ਨੂੰ ਫਾਇਦਾ ਪਹੁੰਚਾਉਣ ਲਈ ਇਕ ਨਵਾਂ ਕਦਮ ਚੁੱਕਿਆ ਜਾ ਰਿਹਾ ਹੈ।

ਇਸ ਦੇ ਤਹਿਤ ਅਮਰੀਕਾ ਪਾਇਲਟ ਆਧਾਰ ਉਤੇ ਕੁਝ ਸ਼੍ਰੇਣੀਆਂ ‘ਚ ਘਰੇਲੂ ਤੌਰ ਉਤੇ ਵੀਜ਼ਿਆਂ ਦੇ ਨਵੀਨੀਕਰਨ ਦੀ ਮੁੜ ਤੋਂ ਯੋਜਨਾ ਬਣਾ ਰਿਹਾ ਹੈ। ਜਿਸ ਦਾ ਟੀਚਾ ਅਗਲੇ ਕੁਝ ਸਾਲਾਂ ਤੱਕ ਦੇਸ਼ ਵਿੱਚ ਇਸ ਦੀ ਗਿਣਤੀ ਵਧਾਉਣਾ ਹੈ। ਪਾਇਲਟ ਪ੍ਰੋਜੈਕਟ, ਜੋ ਇਸ ਸਾਲ ਦੇ ਅੰਤ ਵਿੱਚ ਸ਼ੁਰੂ ਹੋਵੇਗਾ, ਜਦੋਂ ਪੂਰੀ ਤਰ੍ਹਾਂ ਲਾਗੂ ਹੋ ਜਾਵੇਗਾ ਤਾਂ ਅਮਰੀਕਾ ਵਿੱਚ ਰਹਿ ਰਹੇ ਹਜ਼ਾਰਾਂ ਭਾਰਤੀ ਤਕਨੀਕੀ ਪੇਸ਼ੇਵਰਾਂ ਲਈ ਇੱਕ ਵੱਡੀ ਰਾਹਤ ਹੋਵੇਗੀ।2004 ਤੱਕ ਅਮਰੀਕਾ ਵਿੱਚ ਗੈਰ-ਪ੍ਰਵਾਸੀ ਵੀਜ਼ਾ ਦੀਆਂ ਕੁਝ ਸ਼੍ਰੇਣੀਆਂ, ਖਾਸ ਤੌਰ ਉਤੇ H-1B ਵੀਜ਼ੇ, ਨੂੰ ਅਮਰੀਕਾ ਵਿੱਚ ਹੀ ਨਵਿਆਇਆ ਜਾ ਸਕਦਾ ਹੈ। ਇਸ ਤੋਂ ਬਾਅਦ ਇਨ੍ਹਾਂ ਵੀਜ਼ਿਆਂ ਦੇ ਨਵੀਨੀਕਰਨ ਲਈ, ਖਾਸ ਤੌਰ ‘ਤੇ H-1B ਵੀਜ਼ਾ ਧਾਰਕਾਂ ਨੂੰ ਅਮਰੀਕਾ ਤੋਂ ਬਾਹਰ ਜਾਣਾ ਪੈਂਦਾ ਹੈ।