Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing UK ਵੱਲੋਂ ਵਿਜ਼ਿਟ, ਸਟੱਡੀ ਅਤੇ ਵਰਕ ਵੀਜ਼ੇ ਵਾਲਿਆਂ ਨੂੰ ਵੱਡਾ ਝਟਕਾ

UK ਵੱਲੋਂ ਵਿਜ਼ਿਟ, ਸਟੱਡੀ ਅਤੇ ਵਰਕ ਵੀਜ਼ੇ ਵਾਲਿਆਂ ਨੂੰ ਵੱਡਾ ਝਟਕਾ

ਯੂਨਾਈਟਿਡ ਕਿੰਗਡਮ (UK) ਨੇ ਵਿਜ਼ਿਟ, ਸਟੱਡੀ ਅਤੇ ਵਰਕ ਵੀਜ਼ਾ ਸਮੇਤ ਕਈ ਸ਼੍ਰੇਣੀਆਂ ਵਿੱਚ ਵੀਜ਼ਾ ਫੀਸਾਂ (UK Visa Fees) ਵਧਾ ਦਿੱਤੀਆਂ ਹਨ। ਇਹ ਸੋਧੀਆਂ ਹੋਈਆਂ ਦਰਾਂ 8 ਅਪਰੈਲ 2026 ਤੋਂ ਲਾਗੂ ਹੋ ਗਈਆਂ ਹਨ।

ਇਸ ਦਾ ਸਿੱਧਾ ਅਸਰ ਹਜ਼ਾਰਾਂ ਭਾਰਤੀ, ਖਾਸ ਕਰਕੇ ਪੰਜਾਬੀ ਬਿਨੈਕਾਰਾਂ ਉਤੇ ਪੈਣ ਦੀ ਸੰਭਾਵਨਾ ਹੈ। ਨਵੇਂ ਢਾਂਚੇ ਦੇ ਤਹਿਤ ਥੋੜ੍ਹੇ ਸਮੇਂ ਦੇ ਵਿਜ਼ਿਟ ਵੀਜ਼ਾ (ਛੇ ਮਹੀਨਿਆਂ ਤੱਕ) ਦੀ ਕੀਮਤ 127 ਪੌਂਡ ਤੋਂ ਵਧਾ ਕੇ 135 ਪੌਂਡ ਕਰ ਦਿੱਤੀ ਗਈ ਹੈ, ਜਦੋਂ ਕਿ ਲੰਬੀ ਮਿਆਦ ਦੇ ਵਿਜ਼ਿਟ ਵੀਜ਼ਿਆਂ ਵਿਚ ਵੀ ਵੱਡਾ ਵਾਧਾ ਦੇਖਿਆ ਜਾ ਸਕਦਾ ਹੈ।ਭਾਰਤ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨ ਨੇ ਐਲਾਨ ਕੀਤਾ ਹੈ ਕਿ ਯੂਕੇ ਵੀਜ਼ਾ ਦੀਆਂ ਕੀਮਤਾਂ ਅੱਜ 8 ਅਪ੍ਰੈਲ, 2026 ਤੋਂ ਬਦਲ ਰਹੀਆਂ ਹਨ।

ਮਾਈਕ੍ਰੋਬਲੌਗਿੰਗ ਪਲੇਟਫਾਰਮ ਐਕਸ (ਪਹਿਲਾਂ ਟਵਿੱਟਰ) ਉਤੇ ਇੱਕ ਪੋਸਟ ਸਾਂਝੀ ਕਰਦੇ ਹੋਏ, ਹਾਈ ਕਮਿਸ਼ਨ ਨੇ ਕਿਹਾ ਕਿ ਬਦਲਾਅ ਦਾ ਉਦੇਸ਼ ਵੀਜ਼ਾ ਪ੍ਰਕਿਰਿਆ ਨੂੰ ਹੋਰ ਸੁਚਾਰੂ ਅਤੇ ਡਿਜੀਟਲ ਬਣਾਉਣਾ ਹੈ।ਸੋਧੇ ਗਏ ਯੂਕੇ ਵੀਜ਼ਾ ਲਾਗਤ ਦੇ ਅਨੁਸਾਰ, 6 ਮਹੀਨਿਆਂ ਤੱਕ ਦੇ ਵਿਜ਼ਿਟ ਵੀਜ਼ਾ ਦੀ ਕੀਮਤ £127 ਤੋਂ ਵਧਾ ਕੇ £135 ਕਰ ਦਿੱਤੀ ਗਈ ਹੈ, ਜਦੋਂ ਕਿ 2 ਸਾਲਾਂ ਤੱਕ ਦੇ ਵਿਜ਼ਿਟ ਵੀਜ਼ਾ ਦੀ ਕੀਮਤ £506 ਤੋਂ £475 ਕਰ ਦਿੱਤੀ ਗਈ ਹੈ। ਸਟੱਡੀ ਵੀਜ਼ਾ ਲਈ ਅਰਜ਼ੀ ਦੇਣ ਵਾਲਿਆਂ ਲਈ, ਕੀਮਤ ਮੌਜੂਦਾ £524 ਤੋਂ £34 ਵਧ ਕੇ £558 ਹੋ ਗਈ ਹੈ। ਇਸੇ ਤਰ੍ਹਾਂ, ਵਰਕ ਵੀਜ਼ਾ ਦੀ ਕੀਮਤ ਹੁਣ £819 ਹੋਵੇਗੀ, ਜੋ ਕਿ ਮੌਜੂਦਾ £769 ਤੋਂ £50 ਵੱਧ ਹੈ।ਦੋ ਸਾਲਾਂ ਦੇ ਵੀਜ਼ੇ ਦੀ ਫੀਸ 475 ਪੌਂਡ ਤੋਂ ਵਧ ਕੇ 506ਪੌਂਡ, ਪੰਜ ਸਾਲਾਂ ਦੇ ਵੀਜ਼ੇ ਦੀ 848 ਪੌਂਡ ਤੋਂ 903 ਪੌਂਡ ਅਤੇ 10 ਸਾਲਾਂ ਦੇ ਵੀਜ਼ੇ ਦੀ ਫੀਸ 1,059 ਪੌਂਡ ਤੋਂ ਵਧ ਕੇ 1,128 ਪੌਂਡ ਹੋ ਗਈ ਹੈ।