Business Khas

Latest news
जालंधर नार्थ हलके के इंचार्ज और मेयर वनीत धीर ने कांग्रेसियों को दिया करारा जवाब जसवंत नगर पहुंचकर प्रगट सिंह ने सुनी वार्डवासियों की समस्याएं, जल्द समाधान का दिया भरोसा ਭਾਰਤੀ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਰੈਲੀ ਸਟੇਜ ਤੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ WhatsApp, 1 अक्टूबर से होगा लागू, जानें आम यूजर्स पर क्या असर? ਧੀਰੇਂਦਰ ਸ਼ਾਸਤਰੀ ਦੀ ਟਿੱਪਣੀ ‘ਤੇ ਸ਼ਾਹੀ ਇਮਾਮ ਨੇ ਚੁੱਕਿਆ ਇਤਰਾਜ ਜਿਨਸ਼ੀ ਸ਼ੋਸ਼ਣ ਤੇ ਚਿਤਕਾਰਾ 'ਵਰਸਿਟੀ ਵਿੱਚ ਛੇੜਛਾੜ ਦਾ ਸੂ ਮੋਟੋ ਨੋਟਿਸ ਭਾਰਤੀ ਨੌਜਵਾਨ ਨੂੰ ਨਸਲੀ ਟਿੱਪਣੀਆਂ ਤੋਂ ਬਚਾਉਣ ਗਿਆ ਸੀ ਜਗਜੀਤ ਸਿੰਘ ਭੰਨਤੋੜ- ਅਗਜ਼ਨੀ ਕਰਦੇ ਰਹੇ, ਪੁਲਿਸ ਮੂਕ ਦਰਸ਼ਕ ਬਣੀ ਰਹੀ: ਅਨਿਲ ਸਰੀਨ  ਵਿਧਾਇਕਾ ਇੰਦਰਜੀਤ ਕੌਰ ਮਾਨ ਵਲੋਂ ਪਿੰਡ ਸਰੀਂਹ ’ਚ 20 ਲੱਖ ਦੀ ਲਾਗਤ ਨਾਲ ਤਿਆਰ ਹਾਕੀ ਖੇਡ ਮੈਦਾਨ ਦਾ ਉਦਘਾਟਨ
You are currently viewing ਹਿਮਾਚਲ ਬੋਰਡ ਦੇ 10ਵੀਂ ਦੇ ਨਤੀਜੇ ਐਲਾਨੇ, 83.87% ਵਿਦਿਆਰਥੀ ਪਾਸ

ਹਿਮਾਚਲ ਬੋਰਡ ਦੇ 10ਵੀਂ ਦੇ ਨਤੀਜੇ ਐਲਾਨੇ, 83.87% ਵਿਦਿਆਰਥੀ ਪਾਸ

ਹਿਮਾਚਲ ਪ੍ਰਦੇਸ਼ ਬੋਰਡ ਦੀ 10ਵੀਂ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੀ ਉਡੀਕ ਖਤਮ ਹੋ ਗਈ ਹੈ। ਹਿਮਾਚਲ ਪ੍ਰਦੇਸ਼ ਸਕੂਲ ਸਿੱਖਿਆ ਬੋਰਡ  ਨੇ 10 ਮਈ ਨੂੰ 10ਵੀਂ ਦੀ ਬੋਰਡ ਪ੍ਰੀਖਿਆ ਦੇ ਨਤੀਜੇ ਜਾਰੀ ਕੀਤੇ। ਇਸ ਸਾਲ, ਕੁੱਲ 83.87 ਫੀਸਦ ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ਅਤੇ ਏਵੀਐਮ ਸੀਨੀਅਰ ਸੈਕੰਡਰੀ ਸਕੂਲ, ਪਹਾੜਾ, ਕਾਂਗੜਾ ਦਾ ਵਿਦਿਆਰਥੀ ਅਨਮੋਲ 699 ਅੰਕਾਂ ਨਾਲ ਸੂਬੇ ਵਿੱਚੋਂ ਟਾਪ ‘ਤੇ ਰਿਹਾ। ਦੂਜੇ ਸਭ ਤੋਂ ਉੱਚੇ ਦਰਜੇ ਵਿੱਚ ਤਿੰਨ ਵਿਦਿਆਰਥੀ ਸ਼ਾਮਲ ਹਨ: ਅਭਿਨਵ ਮਹਿਤਾ, ਪੂਰਨਿਮਾ ਸ਼ਰਮਾ ਅਤੇ ਰੂਹਾਨੀ ਧੀਮਾਨ। ਤਿੰਨਾਂ ਵਿਦਿਆਰਥੀਆਂ ਨੇ ਕੁੱਲ 698 ਅੰਕ ਪ੍ਰਾਪਤ ਕੀਤੇ। ਤੀਜੇ ਸਥਾਨ ‘ਤੇ ਰਹਿਣ ਵਾਲੇ ਵਿਦਿਆਰਥੀਆਂ ਦੀ ਗੱਲ ਕਰੀਏ ਤਾਂ ਇਸ ਸੂਚੀ ਵਿੱਚ ਦੋ ਵਿਦਿਆਰਥੀ ਸ਼ਾਮਲ ਹਨ।

ਨੀਲਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬਿਹਾਡੂ (ਬਿਝਾਰੀ) ਦੀ ਵਿਦਿਆਰਥਣ ਅਸ਼ਵਿਕਾ ਸ਼ਰਮਾ ਅਤੇ ਆਕਸਫੋਰਡ ਸਕੂਲ, ਕੋਟਲੀ ਦੀ ਵਿਦਿਆਰਥਣ ਅਲੀਸ਼ਾ ਠਾਕੁਰ ਨੇ ਕੁੱਲ 697 ਅੰਕਾਂ ਨਾਲ ਸੂਬੇ ਵਿੱਚ ਸਾਂਝੇ ਤੌਰ ‘ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਜਿਨ੍ਹਾਂ ਵਿਦਿਆਰਥੀਆਂ ਨੇ ਮੈਟ੍ਰਿਕ ਦੀ ਪ੍ਰੀਖਿਆ ਦਿੱਤੀ ਸੀ। ਉਹ ਬੋਰਡ ਦੀ ਅਧਿਕਾਰਤ ਵੈੱਬਸਾਈਟ hpbose.org ‘ਤੇ ਆਪਣੇ ਨਤੀਜੇ ਦੇਖ ਸਕਦੇ ਹਨ ਅਤੇ ਆਪਣੀਆਂ ਡਿਜੀਟਲ ਮਾਰਕਸ਼ੀਟਾਂ ਡਾਊਨਲੋਡ ਕਰ ਸਕਦੇ ਹਨ। HPBOSE 10ਵੀਂ ਦੇ ਨਤੀਜੇ DigiLocker ‘ਤੇ ਵੀ ਉਪਲਬਧ ਹਨ। ਜਿੱਥੇ ਵਿਦਿਆਰਥੀ ਉਨ੍ਹਾਂ ਨੂੰ ਦੇਖ ਅਤੇ ਡਾਊਨਲੋਡ ਕਰ ਸਕਦੇ ਹਨ। DigiLocker ‘ਤੇ ਉਪਲਬਧ ਮਾਰਕਸ਼ੀਟਾਂ ਨੂੰ ਵੈਧ ਮੰਨਿਆ ਜਾਵੇਗਾ।