Business Khas

Latest news
जालंधर नार्थ हलके के इंचार्ज और मेयर वनीत धीर ने कांग्रेसियों को दिया करारा जवाब जसवंत नगर पहुंचकर प्रगट सिंह ने सुनी वार्डवासियों की समस्याएं, जल्द समाधान का दिया भरोसा ਭਾਰਤੀ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਰੈਲੀ ਸਟੇਜ ਤੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ WhatsApp, 1 अक्टूबर से होगा लागू, जानें आम यूजर्स पर क्या असर? ਧੀਰੇਂਦਰ ਸ਼ਾਸਤਰੀ ਦੀ ਟਿੱਪਣੀ ‘ਤੇ ਸ਼ਾਹੀ ਇਮਾਮ ਨੇ ਚੁੱਕਿਆ ਇਤਰਾਜ ਜਿਨਸ਼ੀ ਸ਼ੋਸ਼ਣ ਤੇ ਚਿਤਕਾਰਾ 'ਵਰਸਿਟੀ ਵਿੱਚ ਛੇੜਛਾੜ ਦਾ ਸੂ ਮੋਟੋ ਨੋਟਿਸ ਭਾਰਤੀ ਨੌਜਵਾਨ ਨੂੰ ਨਸਲੀ ਟਿੱਪਣੀਆਂ ਤੋਂ ਬਚਾਉਣ ਗਿਆ ਸੀ ਜਗਜੀਤ ਸਿੰਘ ਭੰਨਤੋੜ- ਅਗਜ਼ਨੀ ਕਰਦੇ ਰਹੇ, ਪੁਲਿਸ ਮੂਕ ਦਰਸ਼ਕ ਬਣੀ ਰਹੀ: ਅਨਿਲ ਸਰੀਨ  ਵਿਧਾਇਕਾ ਇੰਦਰਜੀਤ ਕੌਰ ਮਾਨ ਵਲੋਂ ਪਿੰਡ ਸਰੀਂਹ ’ਚ 20 ਲੱਖ ਦੀ ਲਾਗਤ ਨਾਲ ਤਿਆਰ ਹਾਕੀ ਖੇਡ ਮੈਦਾਨ ਦਾ ਉਦਘਾਟਨ
You are currently viewing 21 ਘੰਟੇ ਚੱਲੇ ਰੈਸਕਿਊ ਤੋਂ ਬਾਅਦ ਬੋਰਵੈੱਲ ‘ਚੋਂ ਕੱਢੀ ਗਈ ਨਿਰਵੈਰ ਦੀ ਲਾਸ਼

21 ਘੰਟੇ ਚੱਲੇ ਰੈਸਕਿਊ ਤੋਂ ਬਾਅਦ ਬੋਰਵੈੱਲ ‘ਚੋਂ ਕੱਢੀ ਗਈ ਨਿਰਵੈਰ ਦੀ ਲਾਸ਼

ਹਰਿਆਣਾ ਦੇ ਅੰਬਾਲਾ ‘ਚ ਇੱਕ ਖੁੱਲ੍ਹੇ ਬੋਰਵੈੱਲ ‘ਚ ਡਿੱਗਣ ਵਾਲੇ 4 ਸਾਲਾ ਬੱਚੇ ਨੂੰ ਬਚਾਉਣ ਲਈ 21 ਘੰਟੇ ਚੱਲੀ ਕੋਸ਼ਿਸ਼ ਅਖੀਰ ਅਸਫਲ ਰਹੀ। ਬੁੱਧਵਾਰ ਸਵੇਰੇ, ਬਚਾਅ ਟੀਮ ਨੇ ਬੱਚੇ ਨੂੰ 220 ਫੁੱਟ ਡੂੰਘੇ ਬੋਰਵੈੱਲ ‘ਚੋਂ ਕੱਢਿਆ, ਪਰ ਡਾਕਟਰਾਂ ਨੇ ਹਸਪਤਾਲ ਪਹੁੰਚਣ ‘ਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਹਾਦਸੇ ਤੋਂ ਬਾਅਦ ਪੂਰੇ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਇਹ ਘਟਨਾ ਅੰਬਾਲਾ ਜ਼ਿਲ੍ਹੇ ਦੇ ਧਨੇਰਾ ਪਿੰਡ ‘ਚ ਵਾਪਰੀ। ਮੰਗਲਵਾਰ ਸਵੇਰੇ ਲਗਭਗ 6:30 ਵਜੇ, 4 ਸਾਲਾ ਨਿਰਵੈਰ ਸਿੰਘ ਆਪਣੇ ਪਿਤਾ ਮਨਜੀਤ ਸਿੰਘ ਨਾਲ ਖੇਤਾਂ ‘ਚ ਗਿਆ ਸੀ। ਉਸ ਦਾ ਦਾਦਾ ਕਰਨੈਲ ਸਿੰਘ ਪਹਿਲਾਂ ਹੀ ਖੇਤ ‘ਚ ਕੰਮ ਕਰ ਰਿਹਾ ਸੀ। ਮਨਜੀਤ ਆਪਣੇ ਪਿਤਾ ਲਈ ਖਾਣਾ ਲੈ ਕੇ ਖੇਤ ‘ਚ ਪਹੁੰਚਿਆ ਸੀ। ਤਾਂ ‘ਚ ਪਹੁੰਚਣ ਤੋਂ ਬਾਅਦ, ਮਨਜੀਤ ਆਪਣੇ ਕੰਮ ‘ਚ ਰੁੱਝ ਗਿਆ ਜਦੋਂ ਕਿ ਕਰਨੈਲ ਸਿੰਘ ਖਾਣਾ ਖਾਣ ਲਈ ਬੈਠ ਗਿਆ।

ਨਿਰਵੈਰ ਸਿੰਘ ਪਹਿਲਾਂ ਆਪਣੇ ਦਾਦੇ ਦੇ ਕੋਲ ਬੈਠਾ ਸੀ, ਪਰ ਕੁਝ ਦੇਰ ਬਾਅਦ ਖੇਡਣ ਲਈ ਚਲਾ ਗਿਆ। ਇਸ ਦੌਰਾਨ, ਉਸ ਨੇ ਖੇਤ ‘ਚ ਇੱਕ ਖੁੱਲ੍ਹਾ ਬੋਰਵੈੱਲ ਦੇਖਿਆ। ਦੱਸਿਆ ਗਿਆ ਕਿ ਬੱਚਾ ਬੋਰਵੈੱਲ ‘ਚ ਮਿੱਟੀ ਪਾਉਣ ਲੱਗ ਪਿਆ, ਅੰਦਰ ਝਾਤੀ ਮਾਰਦੇ ਹੋਏ, ਗਿੱਲੀ ਮਿੱਟੀ ਖਿਸਕ ਗਈ ਜਿਸ ਕਾਰਨ ਉਹ ਡਿੱਗ ਪਿਆ। ਪਰਿਵਾਰ ਦੇ ਅਨੁਸਾਰ, ਡਿੱਗਣ ਦੀ ਆਵਾਜ਼ ਸੁਣ ਕੇ ਪਿਤਾ ਤੇ ਆਸ-ਪਾਸ ਦੇ ਹੋਰ ਲੋਕ ਬੋਰਵੈੱਲ ਵੱਲ ਭੱਜੇ। ਉਨ੍ਹਾਂ ਨੇ ਬੱਚੇ ਨੂੰ ਆਵਾਜ਼ ਮਾਰੀ ਤੇ ਆਪਣੇ ਆਪ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਬਾਅਦ ‘ਚ ਸ਼ਾਮ 7:30 ਵਜੇ ਦੇ ਕਰੀਬ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ।