Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਨੰਗਲ ‘ਚ ਤੇਂਦੂਏ ਦੀ ਦਹਿਸ਼ਤ, ਜੰਗਲਾਤ ਵਿਭਾਗ ਅਲਰਟ

ਨੰਗਲ ‘ਚ ਤੇਂਦੂਏ ਦੀ ਦਹਿਸ਼ਤ, ਜੰਗਲਾਤ ਵਿਭਾਗ ਅਲਰਟ

ਲੁਧਿਆਣਾ ਤੋਂ ਬਾਅਦ ਹੁਣ ਨੰਗਲ ਵਿੱਚ ਤੇਂਦੂਏ ਦੀ ਦਹਿਸ਼ਤ ਹੈ। ਨਯਾ ਨੰਗਲ ਦੇ ਸੈਕਟਰ 7 ਵਿੱਚ ਸੜਕ ਕਿਨਾਰੇ ਬੈਠਾ ਤੇਂਦੁਆ ਦੇਖਿਆ ਗਿਆ। ਸੂਚਨਾ ਮਿਲਦੇ ਹੀ ਵਣ ਵਿਭਾਗ ਨੇ ਤੇਂਦੂਏ ਨੂੰ ਫੜਨ ਲਈ ਪਿੰਜਰੇ ਲਾ ਦਿੱਤੇ। ਇਸ ਦੇ ਨਾਲ ਹੀ ਲੋਕਾਂ ਨੂੰ ਰਾਤ ਨੂੰ ਇਕੱਲੇ ਘਰੋਂ ਨਾ ਨਿਕਲਣ ਦੀ ਅਪੀਲ ਕੀਤੀ ਗਈ ਹੈ। ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਲੁਧਿਆਣਾ ਇਲਾਕੇ ਅੰਦਰ ਤੇਂਦੂਆ ਘੁੰਮ ਰਿਹਾ ਹੈ।ਦਰਅਸਲ ਮਨੁੱਖ ਜੰਗਲੀ ਜਾਨਵਰਾਂ ਦੇ ਖੇਤਰ ਵਿੱਚ ਦਖਲਅੰਦਾਜ਼ੀ ਕਰ ਰਹੇ ਹਨ ਤਾਂ ਕੁਦਰਤੀ ਹੈ ਕਿ ਜੰਗਲੀ ਜਾਨਵਰ ਮੈਦਾਨੀ ਇਲਾਕਿਆਂ ਵੱਲ ਵਧਣਗੇ। ਜਦੋਂ ਇਹ ਜੰਗਲੀ ਜਾਨਵਰ ਮਨੁੱਖੀ ਬਸਤੀਆਂ ਵੱਲ ਆਉਣ ਲੱਗ ਪੈਣ ਤਾਂ ਇਨਸਾਨਾਂ ਦੀ ਜਾਨ ਖਤਰੇ ਵਿੱਚ ਪੈ ਸਕਦੀ ਹੈ। ਨਯਾ ਨੰਗਲ ਦੇ ਸੈਕਟਰ 7 ਵਿੱਚ ਸਥਿਤ ਐਨਐਫਐਲ ਗੈਸਟ ਹਾਊਸ ਦੀ ਸੜਕ ਤੇ ਗੇਟ ਦੇ ਸਾਹਮਣੇ ਇੱਕ ਤੇਂਦੂਆ ਬੈਠਾ ਦੇਖਿਆ ਗਿਆ ਤਾਂ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।ਦੱਸ ਦਈਏ ਕਿ ਇਹ ਤੇਂਦੂਆ ਪਹਿਲਾਂ ਸੜਕ ਕਿਨਾਰੇ ਦੇਖਿਆ ਗਿਆ। ਹੁਣ ਚਰਚਾ ਹੈ ਕਿ ਉਹ ਇਤਿਹਾਸਕ ਗੁਰਦੁਆਰਾ ਸ਼੍ਰੀ ਭਿਬੋਰ ਸਾਹਿਬ ਤੇ ਹੋਰ ਦਰਜਨਾਂ ਪਿੰਡਾਂ ਵੱਲ ਵਧ ਰਿਹਾ ਹੈ। ਇਸੇ ਰਸਤੇ ਤੋਂ ਲੰਘਦੇ ਸਮੇਂ ਸ਼ਿਆਮ ਸਿੰਘ ਰਾਣਾ ਨਾਂ ਦੇ ਵਿਅਕਤੀ ਨੂੰ ਲੱਗਾ ਕਿ ਸੜਕ ਦੇ ਦੂਜੇ ਪਾਸੇ ਤੇਂਦੂਆ ਬੈਠਾ ਹੈ। ਉਸ ਨੇ ਕਾਰ ਬੈਕ ਕਰਕੇ ਵੇਖਿਆ ਤਾਂ ਵਾਕਿਆ ਹੀ ਤੇਂਦੂਆ ਹੀ ਬੈਠਾ ਸੀ। ਉਸ ਨੇ ਇਸ ਦੀ ਵੀਡੀਓ ਬਣਾ ਲਈ। ਇਸ ਦੀ ਸੂਚਨਾ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਦਿੱਤੀ ਗਈ। ਵਿਭਾਗ ਦੇ ਕਰਮਚਾਰੀਆਂ ਨੇ ਤੁਰੰਤ ਤੇਂਦੂਏ ਨੂੰ ਫੜਨ ਲਈ ਪਿੰਜਰਾ ਲਾ ਦਿੱਤਾ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਆਂਢੀ ਰਾਜ ਹਿਮਾਚਲ ਦੇ ਪਿੰਡ ਹੰਦੋਲਾ ਦੇ ਵਸਨੀਕ ਸ਼ਾਮ ਸਿੰਘ ਰਾਣਾ ਨੇ ਦੱਸਿਆ ਕਿ ਜਦੋਂ ਉਹ ਆਪਣੇ ਬੇਟੇ ਨੂੰ ਜਨਸ਼ਤਾਬਦੀ ਰੇਲ ਗੱਡੀ ਵਿੱਚ ਚੜ੍ਹਾ ਕੇ ਘਰ ਪਰਤ ਰਿਹਾ ਸੀ ਤਾਂ ਅਚਾਨਕ ਝਾੜੀਆਂ ਵਿੱਚ ਬੈਠੀ ਕੋਈ ਚੀਜ਼ ਵੇਖੀ। ਉਸ ਨੇ ਆਪਣੀ ਮੋੜੀ ਤੇ ਜਦੋਂ ਮੁੜ ਉਸੇ ਥਾਂ ‘ਤੇ ਆ ਕੇ ਰੁਕਿਆ ਤਾਂ ਸੜਕ ਕਿਨਾਰੇ ਇੱਕ ਦਰੱਖਤ ਕੋਲ ਝਾੜੀਆਂ ‘ਚ ਇੱਕ ਤੇਂਦੂਆ ਬੈਠਾ ਦੇਖਿਆ। ਉਸ ਨੇ ਆਪਣੀ ਕਾਰ ‘ਚ ਬੈਠੇ ਹੀ ਉਕਤ ਤੇਂਦੂਏ ਦੀ ਵੀਡੀਓ ਬਣਾ ਕੇ ਜੰਗਲਾਤ ਵਿਭਾਗ ਨੂੰ ਸੂਚਨਾ ਦਿੱਤੀ ਤਾਂ ਜੋ ਕਿਸੇ ਨੂੰ ਕੋਈ ਨੁਕਸਾਨ ਨਾ ਹੋਵੇ।