Business Khas

Latest news
गोद में लिए झूमीं राधिका मर्चेंट, ग्रैंड अंदाज में हुई गणेशोत्सव की शुरुआत श्री देवी तालाब मंदिर में शुभम सावालिया ने लगाई हाजिरी ਮਾਨ ਸਰਕਾਰ ਦੇ ‘ਮਿਸ਼ਨ ਕਲੀਨ ਪੰਜਾਬ’ ਦਾ ਦੂਜਾ ਪੜਾਅ — ਜਲੰਧਰ ਕੈਂਟ ਦੇ ਵਾਰਡ ਨੰਬਰ 38 ਵਿੱਚ ਸਫ਼ਾਈ ਮੁਹਿੰਮ ਕੈਨੇਡਾ 'ਚ ਪਹਿਲੀ ਵਾਰੀ ਫਿਰੌਤੀ ਮਾਮਲੇ 'ਚ ਪੰਜਾਬੀ ਔਰਤ ਗ੍ਰਿਫ਼ਤਾਰ ‘ਮਿਸ਼ਨ ਕਲੀਨ ਪੰਜਾਬ’ ਤਹਿਤ ਚਲਾਈ ਜਾ ਰਹੀ ਸਫਾਈ ਗੈਂਗਸਟਰ ਤੇ ਨਸ਼ਾ ਤਸਕਰੀ ਨੂੰ ਲੈ ਕੇ ਵਿਰੋਧੀਆਂ ‘ਤੇ ਤਿੱਖਾ ਹਮਲਾ ਬਿਪਰਵਾਦੀ ਤਾਕਤਾਂ ਸਾਡੇ ਵਿਦਿਅਕ ਅਦਾਰਿਆਂ ਵਿੱਚ ਘੁਸਪੈਠ ਕਰਕੇ ਸਿੱਖ ਇਤਹਾਸ ਨੂੰ ਸਿਲੇਬਸ ਵਿੱਚੋ ਕੱਢਣ ਦੀ ਸਾਜਿਸ਼ ਮਕਸੂਦਾ ਮੰਡੀ ਵਿਖੇ ਲੜਾਈ-ਝਗੜੇ ਦੀ ਸੂਚਨਾ ’ਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ, ਇੱਕ ਵਿਅਕਤੀ ਕਾਬੂ ਪੰਜਾਬ ਵਿੱਚ 4 ਦਿਨਾਂ ਤੱਕ ਭਾਰੀ ਮੀਂਹ ਦੀ ਚੇਤਾਵਨੀ ਦੋਸਤਾਂ ਨੇ ਧੋਖਾ ਦਿੱਤਾ, ਪੰਜਾਬੀ ਗਾਇਕ ਸਿੰਗਾ ਨੇ ਰੋਂਦੇ ਹੋਏ ਸੁਣਾਈ ਹੱਡਬੀਤੀ
You are currently viewing ਮਾਨ ਸਰਕਾਰ ਦੇ ‘ਮਿਸ਼ਨ ਕਲੀਨ ਪੰਜਾਬ’ ਦਾ ਦੂਜਾ ਪੜਾਅ — ਜਲੰਧਰ ਕੈਂਟ ਦੇ ਵਾਰਡ ਨੰਬਰ 38 ਵਿੱਚ ਸਫ਼ਾਈ ਮੁਹਿੰਮ

ਮਾਨ ਸਰਕਾਰ ਦੇ ‘ਮਿਸ਼ਨ ਕਲੀਨ ਪੰਜਾਬ’ ਦਾ ਦੂਜਾ ਪੜਾਅ — ਜਲੰਧਰ ਕੈਂਟ ਦੇ ਵਾਰਡ ਨੰਬਰ 38 ਵਿੱਚ ਸਫ਼ਾਈ ਮੁਹਿੰਮ

ਜਲੰਧਰ ਕੈਂਟ, ਆਮ ਆਦਮੀ ਪਾਰਟੀ ਵੱਲੋਂ ਪੰਜਾਬ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਵਿਸ਼ੇਸ਼ ਸਫ਼ਾਈ ਮੁਹਿੰਮ ‘ਮਿਸ਼ਨ ਕਲੀਨ ਪੰਜਾਬ’ ਦੇ ਦੂਜੇ ਪੜਾਅ ਤਹਿਤ ਅੱਜ ਜਲੰਧਰ ਕੈਂਟ ਦੇ ਵਾਰਡ ਨੰਬਰ 38 ਵਿੱਚ ਸਫ਼ਾਈ ਅਭਿਆਨ ਚਲਾਇਆ ਗਿਆ।

ਇਸ ਮੌਕੇ ਮਲਕੀਤ ਸਿੰਘ ਸੁਭਾਨਾ ਦੀ ਅਗਵਾਈ ਹੇਠ ‘ਆਪ’ ਵਲੰਟੀਅਰਾਂ ਨੇ ਵਾਰਡ ਦੇ ਵੱਖ-ਵੱਖ ਹਿੱਸਿਆਂ ਵਿੱਚ ਪਹੁੰਚ ਕੇ ਸਫ਼ਾਈ ਕਾਰਜ ਕੀਤੇ। ਵਲੰਟੀਅਰਾਂ ਵੱਲੋਂ ਗਲੀਆਂ, ਸੜਕਾਂ ਅਤੇ ਆਸ-ਪਾਸ ਦੇ ਇਲਾਕਿਆਂ ਦੀ ਸਫ਼ਾਈ ਕਰਦਿਆਂ ਲੋਕਾਂ ਨੂੰ ਸਾਫ਼-ਸਫ਼ਾਈ ਪ੍ਰਤੀ ਜਾਗਰੂਕ ਕੀਤਾ ਗਿਆ।

ਮਲਕੀਤ ਸਿੰਘ ਸੁਭਾਨਾ ਨੇ ਕਿਹਾ ਕਿ ਮਾਨ ਸਰਕਾਰ ਦਾ ‘ਮਿਸ਼ਨ ਕਲੀਨ ਪੰਜਾਬ’ ਸਿਰਫ਼ ਸਫ਼ਾਈ ਮੁਹਿੰਮ ਨਹੀਂ, ਸਗੋਂ ਲੋਕਾਂ ਨੂੰ ਸਾਫ਼-ਸੁਥਰਾ ਅਤੇ ਸਿਹਤਮੰਦ ਵਾਤਾਵਰਣ ਦੇਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਨੂੰ ਸਿਰਫ਼ ਸਰਕਾਰ ਜਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਾ ਸਮਝਦੇ ਹੋਏ ਹਰ ਨਾਗਰਿਕ ਨੂੰ ਇਸ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।

ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ-ਦੁਆਲੇ ਸਫ਼ਾਈ ਬਣਾਈ ਰੱਖਣ, ਕੂੜਾ ਨਿਰਧਾਰਤ ਥਾਵਾਂ ’ਤੇ ਹੀ ਸੁੱਟਣ ਅਤੇ ‘ਮਿਸ਼ਨ ਕਲੀਨ ਪੰਜਾਬ’ ਨੂੰ ਸਫ਼ਲ ਬਣਾਉਣ ਲਈ ਮਾਨ ਸਰਕਾਰ ਦਾ ਸਾਥ ਦੇਣ।

ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਜਲੰਧਰ ਕੈਂਟ ਦੇ ਵੱਖ-ਵੱਖ ਵਾਰਡਾਂ ਵਿੱਚ ਸਫ਼ਾਈ ਅਤੇ ਜਨ-ਜਾਗਰੂਕਤਾ ਨਾਲ ਸਬੰਧਤ ਗਤੀਵਿਧੀਆਂ ਨੂੰ ਲਗਾਤਾਰ ਅੱਗੇ ਵਧਾਇਆ ਜਾਵੇਗਾ, ਤਾਂ ਜੋ ਜਲੰਧਰ ਕੈਂਟ ਨੂੰ ਹੋਰ ਸਾਫ਼, ਸੁੰਦਰ ਅਤੇ ਬਿਹਤਰ ਬਣਾਇਆ ਜਾ ਸਕੇ।