Business Khas

You are currently viewing ਗਾਇਕ ਹੰਸਰਾਜ ਰਘੁਵੰਸ਼ੀ ਨੂੰ ਪਰਿਵਾਰ ਸਮੇਤ ਜਾਨੋਂ ਮਾਰਨ ਦੀ ਮਿਲੀ ਧਮਕੀ

ਗਾਇਕ ਹੰਸਰਾਜ ਰਘੁਵੰਸ਼ੀ ਨੂੰ ਪਰਿਵਾਰ ਸਮੇਤ ਜਾਨੋਂ ਮਾਰਨ ਦੀ ਮਿਲੀ ਧਮਕੀ

ਧਾਰਮਿਕ ਗੀਤ ਗਾਉਣ ਵਾਲੇ ਨਾਮੀ ਗਾਇਕ ਹੰਸਰਾਜ ਰਘੂਵੰਸ਼ੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਜਿਸ ਕਰਕੇ ਪਰਿਵਾਰ ਖੌਫ ‘ਚ ਹੈ।ਦੱਸ ਦਈਏ ਕਿ ਮੇਰਾ ਭੋਲਾ ਹੈ ਭੰਡਾਰੀ, ਕਰਤਾ ਨੰਦੀ ਕੀ ਸਵਾਰੀ’ ਭਜਨ ਨਾਲ ਚਰਚਾ ਵਿੱਚ ਆਏ ਗਾਇਕ ਹੰਸਰਾਜ ਰਘੁਵੰਸ਼ੀ ਨੂੰ ਪਰਿਵਾਰ ਸਮੇਤ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਨ੍ਹਾਂ ਹੀ ਨਹੀਂ ਉਨ੍ਹਾਂ ਤੋਂ 15 ਲੱਖ ਰੁਪਏ ਦੀ ਫਿਰੌਤੀ ਵੀ ਮੰਗੀ ਗਈ ਹੈ।

ਧਮਕੀ ਦੇਣ ਵਾਲੇ ਨੇ ਖੁਦ ਨੂੰ ਗੈਂਗਸਟਰ ਲਾਰੈਂਸ ਅਤੇ ਗੋਲਡੀ ਬਰਾੜ ਦਾ ਕਰੀਬੀ ਦੱਸਿਆ ਹੈ।ਮਿਲੀ ਜਾਣਕਾਰੀ ਮੁਤਾਬਿਕ ਗਾਇਕ ਦੇ ਮੈਨੇਜਰ ਦੀ ਸ਼ਿਕਾਇਤ ‘ਤੇ ਮੁਹਾਲੀ ਜ਼ਿਲ੍ਹੇ ਦੇ ਜੀਰਕਪੁਰ ਥਾਣੇ ਦੀ ਪੁਲਿਸ ਨੇ ਰਾਹੁਲ ਕੁਮਾਰ ਨਾਗਡੇ, ਨਿਵਾਸੀ ਉੱਜੈਨ (ਮੱਧ ਪ੍ਰਦੇਸ਼) ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਨੇ ਬੀਐਨਐਸ ਦੀ ਧਾਰਾ 296, 351(2), 308(5) ਅਤੇ IT ਐਕਟ 67 ਅਧੀਨ ਮਾਮਲਾ ਦਰਜ ਕੀਤਾ ਹੈ। ਇਹ ਸ਼ਿਕਾਇਤ ਗਾਇਕ ਦੇ ਨਿੱਜੀ ਸੁਰੱਖਿਆ ਕਰਮੀ ਵਿਜੈ ਕੁਮਾਰ ਵੱਲੋਂ ਦਿੱਤੀ ਗਈ ਹੈ।