ਜਲੰਧਰ, ਸੈਂਟਰਲ ਹਲਕੇ ਦੇ ਅਧੀਨ ਆਉਂਦੇ ਵਾਰਡ ਨੰ 25 ਵਿਖੇ ਮੁਹੱਲਾ ਚਹਾਰ ਬਾਗ ਦੀਆਂ ਗਲੀਆਂ ਬਣਾਉਣ ਦਾ ਕੰਮ ਦਾ ਉਦਘਾਟਨ ਇਲਾਕਾ ਕੌਂਸਲਰ ਸ਼੍ਰੀਮਤੀ ਉਮਾ ਬੇਰੀ , ਸਾਬਕਾ ਵਿਧਾਇਕ ਅਤੇ ਕਾਂਗਰਸ ਜਿਲਾ ਪ੍ਰਧਾਨ ਰਜਿੰਦਰ ਬੇਰੀ ਵਲੋਂ ਕੀਤਾ ਗਿਆ । ਇਸ ਮੌਕੇ ਤੇ ਮੁਹੱਲਾ ਨਿਵਾਸੀ ਮੌਜੂਦ ਸਨ । ਇਸ ਮੌਕੇ ਤੇ ਬੋਲਦਿਆਂ ਰਜਿੰਦਰ ਬੇਰੀ ਨੇ ਕਿਹਾ ਕਿ ਮੁਹੱਲਾ ਚਹਾਰ ਬਾਗ ਦੀਆਂ ਗਲੀਆਂ ਬਣਾਉਣ ਦਾ ਇਹ ਕੰਮ 28 ਲੱਖ ਰੁਪਏ ਦੀ ਲਾਗਤ ਨਾਲ ਕਰਵਾਇਆ ਜਾ ਰਿਹਾ ਹੈ ।
ਰਾਜਿੰਦਰ ਬੇਰੀ ਨੇ ਕਿਹਾ ਕਿ ਜਦੋ ਨਗਰ ਨਿਗਮ ਵਲੋ ਇਸ ਕੰਮ ਦਾ ਉਦਘਾਟਨ ਕੀਤਾ ਗਿਆ ਤਾਂ ਇਲਾਕਾ ਕੌਂਸਲਰ ਨੂੰ ਕੋਈ ਜਾਣਕਾਰੀ ਨਹੀ ਦਿੱਤੀ ਗਈ , ਜਦਕਿ ਨਗਰ ਨਿਗਮ ਦੇ ਪ੍ਰੋਟੋਕਾਲ ਦੇ ਮੁਤਾਬਿਕ ਜਿਸ ਵਾਰਡ ਵਿਚ ਕਿਸੇ ਵੀ ਕੰਮ ਦਾ ਉਦਘਾਟਨ ਕੀਤਾ ਜਾਂਦਾ ਹੈ ਤਾਂ ਵਾਰਡ ਦੇ ਕੌਂਸਲਰ ਨੂੰ ਦਸਣਾ ਲਾਜ਼ਮੀ ਹੁੰਦਾ ਹੈ , ਸਾਡੀ ਨਗਰ ਨਿਗਮ ਕਮਿਸ਼ਨਰ ਸਾਹਿਬ ਕੋਲ ਮੰਗ ਹੈ ਕਿ ਜਿਸ ਐਸ ਡੀ ਓ ਨੇ ਇਹ ਲਾਪ੍ਰਵਾਹੀ ਵਰਤੀ ਹੈ , ਉਸ ਉਪਰ ਬਣਦੀ ਕਾਰਵਾਈ ਕੀਤੀ ਜਾਵੇ ।
ਇਸ ਮੌਕੇ ਤੇ ਪ੍ਰਿਤਪਾਲ ਸਿੰਘ ਨੌਟੀ, ਪੱਪੀ ਭਾਟੀਆ , ਸਾਹਿਲ ਭਾਟੀਆ , ਸੁਨੀਲ ਦਕੋਹਾ , ਪ੍ਰਦੀਪ ਸ਼ੁਕਲਾ , ਅਮਿਤ ਸਹਿਗਲ , ਸੰਜੇ ਕੋਛੜ , ਮਿੰਟਾ, ਅਭਿਸ਼ੇਕ ਬਖਸ਼ੀ , ਬਾਵਾ ਸਿੰਘ , ਇੰਦਰਜੀਤ ਸਿੰਘ , ਮੌਜੂਦ ਸਨ
