Business Khas

Latest news
ਬਿਪਰਵਾਦੀ ਤਾਕਤਾਂ ਸਾਡੇ ਵਿਦਿਅਕ ਅਦਾਰਿਆਂ ਵਿੱਚ ਘੁਸਪੈਠ ਕਰਕੇ ਸਿੱਖ ਇਤਹਾਸ ਨੂੰ ਸਿਲੇਬਸ ਵਿੱਚੋ ਕੱਢਣ ਦੀ ਸਾਜਿਸ਼ ਮਕਸੂਦਾ ਮੰਡੀ ਵਿਖੇ ਲੜਾਈ-ਝਗੜੇ ਦੀ ਸੂਚਨਾ ’ਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ, ਇੱਕ ਵਿਅਕਤੀ ਕਾਬੂ ਪੰਜਾਬ ਵਿੱਚ 4 ਦਿਨਾਂ ਤੱਕ ਭਾਰੀ ਮੀਂਹ ਦੀ ਚੇਤਾਵਨੀ ਦੋਸਤਾਂ ਨੇ ਧੋਖਾ ਦਿੱਤਾ, ਪੰਜਾਬੀ ਗਾਇਕ ਸਿੰਗਾ ਨੇ ਰੋਂਦੇ ਹੋਏ ਸੁਣਾਈ ਹੱਡਬੀਤੀ ਪੰਜਾਬ ਵਿਚ ਮੰਗਲਵਾਰ ਦੀ ਸਰਕਾਰੀ ਛੁੱਟੀ! ਗੁਰੂ ਗ੍ਰੰਥ ਸਾਹਿਬ ਜੀ ਪਹਿਲੇ ਪਰਕਾਸ਼ ਪੁਰਬ ਤੇ ਸਿੱਖ ਤਾਲਮੇਲ ਕਮੇਟੀ ਵਲੋਂ ਖੀਰ ਦੇ ਲੰਗਰ ਲਗਾਏ पंजाब के लोगों को भरोसा, भाजपा ही खत्म कर सकती है प्रदेश में नशा और माफिया राज ਲੋਕਾਂ ਨੂੰ ਆਪਣੇ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਲਈ ਕੀਤੇ ਜਾ ਰਹੇ ਯਤਨਾਂ ’ਚ ਸਹਿਯੋਗ ਦੇਣ ਦਾ ਸੱਦਾ  ਦਿੱਲੀ ਦੇ ਪਾਲਮ ਏਅਰਪੋਰਟ ‘ਤੇ ਹੋਇਆ ਨਿੱਘਾ ਸਵਾਗਤ ਬੰਬ ਨਾਲ ਉਡਾਉਣ ਦੀ ਸਨਸਨੀਖੇਜ਼ ਧਮਕੀ ਮਿਲਣ ਨਾਲ ਹੜਕੰਪ
You are currently viewing ਬਿਪਰਵਾਦੀ ਤਾਕਤਾਂ ਸਾਡੇ ਵਿਦਿਅਕ ਅਦਾਰਿਆਂ ਵਿੱਚ ਘੁਸਪੈਠ ਕਰਕੇ ਸਿੱਖ ਇਤਹਾਸ ਨੂੰ ਸਿਲੇਬਸ ਵਿੱਚੋ ਕੱਢਣ ਦੀ ਸਾਜਿਸ਼

ਬਿਪਰਵਾਦੀ ਤਾਕਤਾਂ ਸਾਡੇ ਵਿਦਿਅਕ ਅਦਾਰਿਆਂ ਵਿੱਚ ਘੁਸਪੈਠ ਕਰਕੇ ਸਿੱਖ ਇਤਹਾਸ ਨੂੰ ਸਿਲੇਬਸ ਵਿੱਚੋ ਕੱਢਣ ਦੀ ਸਾਜਿਸ਼

ਬਿਪਰਵਾਦੀ ਤਾਕਤਾਂ ਸਾਡੇ ਵਿਦਿਅਕ ਅਦਾਰਿਆਂ ਵਿੱਚ ਘੁਸਪੈਠ ਕਰਕੇ ਸਿੱਖ ਇਤਹਾਸ ਨੂੰ ਸਿਲੇਬਸ ਵਿੱਚੋ ਕੱਢਣ ਦੀ ਸਾਜਿਸ਼ ਰਚ ਰਹੀਆਂ ਹਨ ਸਿੱਖ ਤਾਲਮੇਲ ਕਮੇਟੀ ਪੰਜਾਬ ਯੂਨੀਵਰਸਟੀ ਵਿਚ ਬਿਪਰਵਾਦੀ ਤਾਕਤਾਂ ਦੇ ਪੈਰ ਪਸਾਰਨ ਦੇ ਨਤੀਜੇ ਸਾਹਮਣੇ ਆਉਣੇ ਆਰੰਭ ਹੋ ਗਏ ਹਨ ਪੰਜਾਬ ਯੂਨੀਵਰਸਟੀ ਵਿਚ ਹਿਸਟਰੀ ਸਬਜੈਕਟ ਵਿੱਚ ਸਿੱਖ ਇਤਹਾਸ ਪੜ੍ਹਨਾ ਲਾਜ਼ਮੀ ਵਿਸਾ ਨਹੀਂ ਰਿਹਾ ਇਹ ਜਾਣਕਾਰੀ ਵਿਦਆਰਥੀ ਜਿਆਰਥੀ ਆਗੂ ਇਸ਼ਮੀਤ ਸਿੰਘ ਨੇ ਦਿੱਤੀ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਅਤੇ ਗੁਰਦੀਪ ਸਿੰਘ ਕਾਲੀਆ ਕਾਲੋਨੀ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਬੱਚਿਆਂ ਨੂੰ ਸਿੱਖ ਇਤਹਾਸ ਨਾਲੋ ਤੋੜਨ ਦੀ ਇਹ ਕੋਝੀ ਸਾਜਿਸ਼ ਬਿਪਰਵਾਦੀ ਤਾਕਤਾਂ ਨੇ ਰਚੀ ਹੈਪਹਿਲਾ ਸਿੱਖ ਇਤਹਾਸ ਪੜ੍ਹਨਾ ਲਾਜ਼ਮੀ ਹੁੰਦਾ ਸੀ ਹਰ ਕਿਸੇ ਨੂੰ ਸਿੱਖ ਕੌਮ ਦੇ ਗੌਰਵਮਈ ਇਤਹਾਸ ਦੀ ਜਾਣਕਾਰੀ ਮਿਲਦੀ ਸੀ ਪਰ ਇਹਨਾਂ ਸਿੱਖ ਵਿਰੋਧੀ ਤਾਕਤਾਂ ਦਾ ਮੁੱਖ ਮਕਸਦ ਸਿੱਖ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਤੋਂ ਰੋਕਣਾ ਹੈ ਇਹਨਾਂ ਸਿੱਖ ਆਗੂਆਂ ਨੇ ਕਿਹਾ ਕੁਝ ਗੌਰਵਮਈ ਸਿੱਖ ਇਤਹਾਸ ਤਾਂ ਸਿਲੇਬਸ ਵਿੱਚੋ ਕੱਢ ਹੀ ਦਿੱਤਾ ਗਿਆ ਪੰਜਾਬ ਯੂਨੀਵਰਸਟੀ ਦੇ ਨਾਲ 200 ਕਾਲਜਾ ਤੇ ਵੀ ਇਸ ਫੈਂਸਲੇ ਦਾ ਪ੍ਰਭਾਵ ਪਵੇਗਾ

ਇਹਨਾਂ ਤਾਕਤਾਂ ਦਾ ਮੁਕਾਬਲਾ ਕਰਨ ਦੇ ਬਜਾਏ ਸਾਡੇ ਸਿੱਖ ਆਗੂਆਂ ਨੂੰ ਕੁਰਸੀ ਦੀ ਲਾਲਸਾ ਨੇ ਇਨ੍ਹਾਂ ਨਕਾਰਾ ਕਰ ਦਿੱਤਾ ਹੈ ਕਿ ਇਹਨਾਂ ਤਾਕਤਾਂ ਨਾਲ ਇਕਮਿਕ ਹੋਣ ਨੂੰ ਬੁਹਤ ਉਤਾਵਲੇ ਹੋ ਰਹੇ ਹਨ ਪਰ ਇਹ ਗੱਲ ਸਾਡੇ ਲੀਡਰ ਚੰਗੀ ਤਰ੍ਹਾ ਸਮਜ ਲੈਣ ਅਗਰ ਸਿੱਖੀ ਸਿਧਾਂਤਾ ਪਰੰਪਰਾਵਾਂ ਨੂੰ ਤਿਲਾਂਜਲੀ ਦਿਓਗੇ ਸਿੱਖੀ ਦੀ ਚੜਦੀਕਲਾ ਦੀ ਗੱਲ ਨਹੀਂ ਕਰੋਗੇ ਤਾਂ ਅਜਿਹੇ ਰਾਜ ਭਾਗ ਜਿਆਦਾ ਚਿਰ ਨਹੀਂ ਚਲਣਗੇ ਗੁਰੂ ਦੀ ਸਰਨ ਤੋਂ ਬਿਨਾ ਸਿੱਖ ਲਈ ਹੋਰ ਕੋਈ ਚੀਜ ਚਿਰ ਸਥਾਈ ਨਹੀਂ ਹੋ ਸਕਦੀ