ਹਲਕਾ ਲੰਬੀ ਦੇ ਧੀਨ ਪੈਂਦੇ ਪਿੰਡ ਫਤਿਹਪੁਰ ਮਣੀਆਂ ਦੇ ਵਿੱਚ ਆਂਗਣਵਾੜੀ ਕੇਂਦਰ ਵਿੱਚ ਇੱਕ ਰਮਨਦੀਪ ਕੌਰ ਨਾਂ ਦੀ ਮਹਿਲਾ ਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਇੱਕ ਅਣਪਛਾਤੇ ਵਿਅਕਤੀ ਵੱਲੋਂ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਕਰਕੇ ਫਰਾਰ ਹੋਣ ਲੱਗੇ ਵਿਅਕਤੀ ਦੀ ਭੱਜਣ ਦੀ ਵੀਡੀਓ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਲੰਬੀ ਅਤੇ ਥਾਣਾ ਲੰਬੀ ਐਸਐਚਓ ਅਤੇ ਉਹਨਾਂ ਦੀ ਟੀਮ ਮੌਕੇ ਉੱਪਰ ਪਹੁੰਚ ਪੂਰੀ ਘਟਨਾ ਦੀ ਬਰੀਕੀ ਦੇ ਨਾਲ ਜਾਂਚ ਪੜਤਾਲ ਕਰ ਰਹੀ ਹੈ ਮੌਕੇ ਉੱਤੇ ਪਹੁੰਚੀਆਂ ਹੋਈਆਂ ਫੋਰੈਂਸਿੰਗ ਟੀਮਾਂ ਦੇ ਵੱਲੋਂ ਵੀ ਪੂਰੀ ਘਟਨਾ ਦੀ ਬਰੀਕੀ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਉੱਥੇ ਹੀ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਲੰਬੀ ਹਰਬੰਸ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ ਇਸ ਘਟਨਾ ਬਾਰੇ ਜਾਣਕਾਰੀ ਮਿਲੀ ਸੀ ਕਿ ਕਿਸੇ ਵਿਅਕਤੀ ਵੱਲੋਂ ਫਤਿਹਪੁਰ ਮਣੀਆਂ ਦੇ ਆਂਗਣਵਾੜੀ ਸੈਂਟਰ ਦੇ ਵਿੱਚ ਇੱਕ ਮਹਿਲਾ ਦਾ ਤੇਜ਼ਧਾਰ ਹਥਿਆਰਾਂ ਦੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਫਿਲਹਾਲ ਪੁਲਿਸ ਦੇ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਪੂਰੇ ਮਾਮਲੇ ਦੀ ਬਾਰੀਕੀ ਦੇ ਨਾਲ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਜੇ ਤੱਕ ਉਕਤ ਮਹਿਲਾ ਨੂੰ ਕਤਲ ਕਰਨ ਦੇ ਕਾਰਨ ਕੋਈ ਸਾਹਮਣੇ ਨਹੀਂ ਆਇਆ ਹੈ। ਉੱਥੇ ਹੀ ਮ੍ਰਿਤਕ ਮਹਿਲਾ ਰਮਨਦੀਪ ਕੌਰ ਦੇ ਪਤੀ ਦੇ ਕਹਿਣਾ ਸੀ ਕਿ ਉਨ੍ਹਾਂ ਦੀ ਪਤਨੀ ਰੋਜ਼ਾਨਾ ਦੀ ਤਰ੍ਹਾਂ ਸਵੇਰੇ 8 ਵਜੇ ਆਂਗਣਵਾੜੀ ਸੈਂਟਰ ਵਿੱਚ ਆਏ ਸਨ ਪਰ ਅੱਜ ਜਦੋਂ ਉਹ ਮੰਡੀ ਦੇ ਵਿੱਚ ਆਪਣੇ ਕੰਮ ਉਤੇ ਸਨ ਤਾਂ ਉਹਨਾਂ ਨੂੰ ਇਸ ਘਟਨਾ ਬਾਰੇ ਸੂਚਨਾ ਮਿਲੀ ਤੇ ਉਹ ਤੁਰੰਤ ਹੀ ਆਂਗਣਵਾੜੀ ਸੈਂਟਰ ਪਹੁੰਚੇ ਤੇ ਦੇਖਿਆ ਕਿ ਉਨ੍ਹਾਂ ਦੀ ਪਤਨੀ ਦਾ ਬੇਰਹਿਮੀ ਦੇ ਨਾਲ ਕਤਲ ਹੋ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਘਰ ਵਿੱਚ ਕੋਈ ਲੜਾਈ ਝਗੜਾ ਨਹੀ ਸੀ ਤੇ ਨਾ ਹੀ ਅਜਿਹੀ ਕੋਈ ਗੱਲ ਸੀ ਜਿਸ ਕਰਕੇ ਇਹ ਘਟਨਾ ਵਾਪਰੀ।
