Business Khas

Latest news
ਭਾਰਤ ਦੀਆਂ ਖ਼ਾਮੀਆਂ ਵੇਲ਼ੇ ਸਿਰ ਸਾਹਮਣੇ ਆਈਆਂ: ਹਰਮਨਪ੍ਰੀਤ ਕੌਰ ਕੌਣ ਸੀ ਹਰਿਆਣਵੀ ਅਦਾਕਾਰਾ Divyanka Sirohi ! 30 ਸਾਲ ਦੀ ਉਮਰ ਵਿੱਚ ਦਿਹਾਂਤ Sidhu Moosewala ਦੇ ਨਵੇਂ ਗੀਤ ‘Eyes On Me’ ਦਾ ਟੀਜ਼ਰ ਰਿਲੀਜ਼; ਸੋਸ਼ਲ ਮੀਡੀਆ ’ਤੇ ਮਿੰਟਾਂ ’ਚ ਮਚਾਇਆ ਤਹਿਲਕਾ ਸੋਨਾਲੀ ਆਦਮੀ ਪਾਰਟੀ ਦੇ ਨੇਤਾ ਅਪਣੇ ਸਾਥੀਆਂ ਸਮੇਤ ਭਾਜਪਾ ਦੇ ਵਿੱਚ ਸ਼ਾਮਿਲ ਹੋਏ ਰੁਟੀਨ ਮੌਕ ਡਰਿੱਲ ਹੈ, ਘਬਰਾਉਣ ਦੀ ਲੋੜ ਨਹੀਂ : ਡਿਪਟੀ ਕਮਿਸ਼ਨਰ ਪੰਜਾਬ ’ਚ ਅੱਤ ਦੀ ਗਰਮੀ ਦਾ ਕਹਿਰ ਸ਼ੁਰੂ, 42 ਡਿਗਰੀ ਤੋਂ ਪਾਰ ਤਾਪਮਾਨ 6000 ਰੁਪਏ ਸਸਤੀ ਹੋਈ ਚਾਂਦੀ, ਸੋਨੇ ਦੀਆਂ ਕੀਮਤਾਂ 'ਚ ਵੀ ਡਿੱਗੀਆਂ ਪੰਜਾਬ ‘ਚ ਫਿਰ ਹੋਵੇਗਾ ਬਲੈਕਆਊਟ 28 ਰੁਪਏ ਤੱਕ ਵਧ ਸਕਦੀਆਂ ਹਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜਲੰਧਰ ਪ੍ਰਸ਼ਾਸਨ ਨੇ ਉਦਯੋਗਿਕ ਨੀਤੀ ਤਹਿਤ 1.85 ਕਰੋੜ ਰੁਪਏ ਦੇ ਇੰਸੈਟਿਵ ਨੂੰ ਦਿੱਤੀ ਪ੍ਰਵਾਨਗੀ
You are currently viewing ਪਠਾਨਕੋਟ ਕੁੱਲੂ-ਮਨਾਲੀ ਨੈਸ਼ਨਲ ਹਾਈਵੇ ‘ਤੇ ਬਣੇ ਚੱਕੀ ਪੁਲ ਨੂੰ ਕੀਤਾ ਆਮ ਲੋਕਾਂ ਲਈ ਬੰਦ

ਪਠਾਨਕੋਟ ਕੁੱਲੂ-ਮਨਾਲੀ ਨੈਸ਼ਨਲ ਹਾਈਵੇ ‘ਤੇ ਬਣੇ ਚੱਕੀ ਪੁਲ ਨੂੰ ਕੀਤਾ ਆਮ ਲੋਕਾਂ ਲਈ ਬੰਦ

ਪਿਛਲੇ 3 ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਇਲਾਕੇ ਦੀਆਂ ਸਾਰੀਆਂ ਨਦੀਆਂ-ਨਾਲਿਆਂ ‘ਚ ਤੇਜ਼ੀ ਨਾਲ ਪਾਣੀ ਭਰ ਰਿਹਾ ਹੈ। ਇਸ ਕਾਰਨ ਪਠਾਨਕੋਟ ਕੁੱਲੂ-ਮਨਾਲੀ ਨੈਸ਼ਨਲ ਹਾਈਵੇ ‘ਤੇ ਬਣੇ ਚੱਕੀ ਪੁਲ ਨੂੰ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਹੈ। ਜਿਸ ਕਾਰਨ ਇੱਥੋਂ ਲੰਘਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੱਸਿਆ ਦੇ ਕਾਰਨ ਸਥਾਨਕ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਬੀਤੀ ਬਰਸਾਤ ਦੇ ਸੀਜ਼ਨ ਵਿੱਚ ਪਠਾਨਕੋਟ ਤੋਂ ਹਿਮਾਚਲ ਜਾਣ ਵਾਲਾ ਰੇਲ ਪੁਲ ਰੁੜ੍ਹ ਗਿਆ ਸੀ ਅਤੇ ਸੜਕ ‘ਤੇ ਬਣੇ ਇਸ ਪੁਲ ਦੇ 2 ਖੰਭੇ ਹਿੱਲ ਗਏ ਸਨ, ਜਿਨ੍ਹਾਂ ਦੀ ਮੁਰਮੱਤ ਦਾ ਕੰਮ ਪਿਛਲੇ ਸਾਲ ਹੀ ਸ਼ੁਰੂ ਹੋ ਗਿਆ ਸੀ, ਪਰ ਹੁਣ ਤੱਕ ਇਹ ਕੰਮ ਮੁਕੱਮਲ ਨਹੀਂ ਕੀਤਾ ਗਿਆ। ਸਥਾਨਿਕ ਲੋਕਾਂ ਨੇ ਕਿਹਾ ਕਿ ਨੈਸ਼ਨਲ ਹਾਈਵੇਅ ਅਥਾਰਟੀ ਨੂੰ ਚਾਹੀਦਾ ਸੀ ਕਿ ਉਹ ਬਰਸਾਤ ਦੇ ਮੌਸਮ ਤੋਂ ਪਹਿਲਾਂ ਅਜਿਹੇ ਕੰਮਾਂ ਨੂੰ ਪੂਰਾ ਕਰੇ, ਤਾਂ ਜੋ ਬਰਸਾਤ ਦੇ ਦਿਨਾਂ ਵਿੱਚ ਮੁਸੀਬਤਾਂ ਦਾ ਸਾਹਮਣਾ ਨਾ ਕਰਨਾ ਪਏ।

ਉਨ੍ਹਾਂ ਦੋਸ਼ ਲਾਇਆ ਕਿ ਹੁਣ ਬਰਸਾਤ ਦੇ ਮੌਸਮ ਵਿੱਚ ਜਲਦਬਾਜ਼ੀ ਵਿੱਚ ਕੀਤੇ ਜਾਣ ਵਾਲੇ ਕੰਮ ਲੋਕਾਂ ਦੇ ਪੈਸੇ ਅਤੇ ਸਮੇਂ ਦੀ ਬਰਬਾਦੀ ਹੈ। ਇਸ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਜਿਹੇ ਕੰਮਾਂ ਵੱਲ ਸਮੇਂ ਸਿਰ ਧਿਆਨ ਦੇਣਾ ਚਾਹੀਦਾ ਸੀ।
ਥਾਣਾ ਮਾਮੂਨ ਕੈਂਟ ਦੀ ਐਸ.ਐਚ.ਓ ਰਜਨੀ ਬਾਲਾ ਨੇ ਦੱਸਿਆ ਕਿ ਇਸ ਪੁਲ ਦੇ ਪਿੱਲਰ ਨੰਬਰ 1 ਅਤੇ 2 ਬੀਤੀ ਬਰਸਾਤ ਵਿੱਚ ਹਿੱਲ ਗਏ ਸਨ, ਜਿਸ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਨੈਸ਼ਨਲ ਹਾਈਵੇਅ ਅਥਾਰਟੀ ਨੇ ਇਸ ਪੁਲ ਨੂੰ ਆਮ ਲੋਕਾਂ ਲਈ ਬੰਦ ਕਰਨ ਦੇ ਲਈ ਕਿਹਾ ਹੈ। ਜਿਸ ਤੋਂ ਬਾਅਦ ਪੁਲਿਸ ਨੇ ਪੁਲ ‘ਤੇ ਬੈਰੀਕੇਡ ਲਗਾ ਕੇ ਬੰਦ ਕਰ ਦਿੱਤਾ ਹੈ।ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੁਰੰਮਤ ਦਾ ਕੰਮ ਮੁਕੰਮਲ ਹੋਣ ਤੱਕ ਹੋਰ ਰਸਤਿਆਂ ਦੀ ਵਰਤੋਂ ਕਰਨ।