Business Khas

Latest news
वार्ड चमकाने के लिए अशोक मित्तल का बड़ा तोहफा, 37.50 लाख रुपये देने का ऐलान किया ਸੜਕਾਂ ’ਤੇ ਅਵਾਰਾ ਪਸ਼ੂ ਬਣ ਰਹੇ ਹਨ ਹਾਦਸਿਆਂ ਦਾ ਕਾਰਨ, ਲੋਕਾਂ ਦੀ ਸੁਰੱਖਿਆ ’ਤੇ ਸਵਾਲ ਅਸ਼ਵਨੀ ਵਰਗੇ ਨਸ਼ੇ ਦੇ ਵਪਾਰੀ ਬੈਠੈ ਹੋਏ ਹਨ ਸਰਕਾਰ ਸਖ਼ਤ ਕਾਰਵਾਈ ਕਰੇ: ਸਿੱਖ ਤਾਲਮੇਲ ਕਮੇਟੀ ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ
You are currently viewing ਆਖਰੀ ਉਮੀਦ ਐਨਜੀਓ ਕਰੇਗੀ ਸਿਵਿਲ ਹਸਪਤਾਲ ਦੀ ਸਾਫ਼ ਸਫ਼ਾਈ

ਆਖਰੀ ਉਮੀਦ ਐਨਜੀਓ ਕਰੇਗੀ ਸਿਵਿਲ ਹਸਪਤਾਲ ਦੀ ਸਾਫ਼ ਸਫ਼ਾਈ

ਆਖਰੀ ਉਮੀਦ ਐਨਜੀਓ ਵੱਲੋਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਜਲੰਧਰ ਦੇ ਸਿਵਿਲ ਹਸਪਤਾਲ ਵਿੱਚ ਸਫ਼ਾਈ ਅਭਿਆਨ ਸੇਵਾ ਦੀ ਸ਼ੁਰੂਆਤ ਕੀਤੀ ਗਈ। ਇਹ ਸੇਵਾ ਅੱਜ 16/8/2025 ਨੂੰ ਸੰਗਰਾਦ ਦੇ ਦਿਹਾੜੇ ਤੇ ਸ਼ੁਰੂ ਕੀਤੀ ਗਈ।

ਜਿੱਸ ਵਿੱਚ ਤਕਰੀਬਨ 26 ਮੈਂਬਰਾਂ ਦੀ ਟੀਮ ਵੱਲੋਂ ਮੇਲ ਵਾਰਡ, ਜਨਾਨਾ ਵਾਰਡ, ਬੱਚਾ ਵਾਰਡ ਟਰੁਮਾ ਸੈਂਟਰ ਅਤੇ ਵੱਖ ਵੱਖ ਵਾਰਡ ਵਿੱਚ ਜਾ ਕੇ ਪੱਖੇ, ਦਰਵਾਜੇ, ਬਾਰੀਆਂ, ਅਲਮਾਰੀਆਂ, ਸ਼ੀਸ਼ੇ, ਬਿਜਲੀ ਦੇ ਸਵਿੱਚ, ਬੈਡ, ਆਦਿ ਦੀ ਸਫ਼ਾਈ ਕੀਤੀ ਗਈ।

ਸੰਸਥਾ ਦੇ ਮੁਖੀ ਸਰਦਾਰ ਜਤਿੰਦਰ ਪਾਲ ਸਿੰਘ ਜੀ ਨੇ ਦੱਸਿਆ ਕਿ ਇਸ ਸੇਵਾ ਦਾ ਮੁੱਖ ਉਦੇਸ਼ ਹਸਪਤਾਲ ਦੇ ਮਰੀਜਾਂ ਨੂੰ ਚੰਗੀ ਸਫ਼ਾਈ, ਚੰਗਾ ਜੀਵਨ, ਅਤੇ ਉਹਨਾਂ ਦੇ ਮਨ ਵਿੱਚ ਬੈਠੇ ਡਰ ਨੂੰ ਬਾਹਰ ਕੱਢਣਾ ਹੈ ਕਿ ਸਿਵਿਲ ਹਸਪਤਾਲ ਵਿੱਚ ਚੰਗੀ ਸਫ਼ਾਈ ਅਤੇ ਇਲਾਜ ਨਹੀ ਮਿਲਦਾ।

ਤਾਂ ਹਰੇਕ ਮਰੀਜ ਘੱਟ ਪੈਸੇ ਵਿੱਚ ਚੰਗੀ ਮਸੀਨਰੀ ਅਤੇ ਚੰਗੇ ਪੜੇ ਲਿਖੇ ਸਿਆਣੇ ਡਾਕਟਰਾਂ ਕੋਲੋਂ ਆਪਣਾ ਇਲਾਜ਼ ਕਰਵਾ ਸਕਣਇਸ ਮੌਕੇ ਤੇ ਡਾਕਟਰਾਂ ਦੀ ਟੀਸ ਨਾਲ਼ ਮਿਲ਼ ਕੇ ਗੁਰੂ ਨਾਨਕ ਬਗੀਚੀ ਵਿੱਚ ਬੂਟੇ ਵੀ ਲਗਾਏ ਗਏ।

ਐਨਜੀਓ ਦੇ ਮੁਖੀ ਨੇ ਦੱਸਿਆ ਕਿ ਸੰਸਥਾ ਦੀ ਸਮੁੱਚੀ ਟੀਮ ਵੱਲੋਂ ਇਹ ਸੇਵਾ ਨਿਰੰਤਰ ਜਾਰੀ ਰਹੇਗੀ ਇਸ ਸੇਵਾ ਲਈ ਬਹੁਤ ਸਾਰੇ ਵੀਰਾਂ, ਭੈਣਾਂ, ਦੀ ਵੱਡੀ ਟੀਮ ਦੀ ਜਰੂਰਤ ਹੈ ਜੌ ਵੀ ਵੀਰ ਸਾਡੇ ਨਾਲ ਮਿੱਲ ਕੇ ਸੇਵਾ ਨਿਬਾਉਣਾਂ ਚਾਹੁੰਦੇ ਹਨ ਉਹ ਸਾਡੇ ਨਾਲ ਸੰਪਰਕ ਕਰਨ।

ਇਸ ਮੌਕੇ ਤੇ ਸਿਵਿਲ ਹਸਪਤਾਲ ਦੀ ਸਮੁੱਚੀ ਟੀਮ ਡਾਕਟਰ ਸਤਿੰਦਰ ਜੀਤ ਸਿੰਘ ਬਜਾਜ ਅਤੇ ਸੰਸਥਾ ਵੱਲੋਂ ਰਮਿੰਦਰ ਸਿੰਘ, ਪ੍ਰਭੂ ਦਿਆਲ ਸਿੰਘ, ਪਰਮਜੀਤ ਸਿੰਘ, ਪ੍ਰੀਤਪਾਲ ਸਿੰਘ, ਪਰਮਿੰਦਰ ਸਿੰਘ, ਵਿਜੇ ਅਰੋੜਾ, ਵਿਜੇ ਕੁਮਾਰ, ਬੱਬੂ ,ਲੱਕੀ ,ਵੰਸ਼, ਜਸ਼ਨਪ੍ਰੀਤ, ਅਮਨਦੀਪ ਸਿੰਘ, ਸੁਖਪ੍ਰੀਤ ਸਿੰਘ, ਪ੍ਰਕਾਸ਼ ਕੌਰ, ਸਰੀਨਾ ਦੀਵਾਨ, ਅਨੀਤਾ, ਬਬੀਤਾ, ਪੂਜਾ, ਪ੍ਰੀਆ, ਊਸ਼ਾ ਸੰਗੋਤਰਾ, ਮੀਨਾ, ਅਤੇ ਹੋਰ ਪਤਵੰਤੇ ਸੱਜਣਾ ਵੱਲੋ ਹਾਜਰੀ ਭਰੀ ਗਈ।