Business Khas

Latest news
ਸੜਕਾਂ ’ਤੇ ਅਵਾਰਾ ਪਸ਼ੂ ਬਣ ਰਹੇ ਹਨ ਹਾਦਸਿਆਂ ਦਾ ਕਾਰਨ, ਲੋਕਾਂ ਦੀ ਸੁਰੱਖਿਆ ’ਤੇ ਸਵਾਲ ਅਸ਼ਵਨੀ ਵਰਗੇ ਨਸ਼ੇ ਦੇ ਵਪਾਰੀ ਬੈਠੈ ਹੋਏ ਹਨ ਸਰਕਾਰ ਸਖ਼ਤ ਕਾਰਵਾਈ ਕਰੇ: ਸਿੱਖ ਤਾਲਮੇਲ ਕਮੇਟੀ ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ

ਡਾਕਖਾਨੇ ਦੇ ਸਰਵਰ ਬੰਦ ਹੋਣ ’ਤੇ ਗ੍ਰਾਹਕ ਪ੍ਰੇਸ਼ਾਨ

ਜਲੰਧਰ, (ਸੰਜੇ ਸ਼ਰਮਾ)-ਡਾਕਖਾਨੇ ’ਚ ਪੈਸਿਆ ਜਮ੍ਹਾ ਕਰਵਾਉਣ ਸਬੰਧੀ ਅਕਸਰ ਲੋਕਾਂ ਨੂੰ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਸਰਵਰ ਦੀ ਸਮੱਸਿਆ ਆਉਦੀ ਹੈ। ਜਿਸ ਕਾਰਨ ਲੋਕਾਂ ਨੂੰ ਡਾਕਖਾਨੇ ਦੇ ਚੱਕਰ ਲਗਾਉਣੇ ਪੈਂਦੇ ਹਨ। ਅਕਸਰ ਸੁਣਨ ’ਚ ਆਉਦਾ ਹੈ ਕਿ ਸਰਵਰ ਬੰਦ ਹੈ। ਮਿਲੀ ਜਾਣਕਾਰੀ ਮੁਤਾਬਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਰਵਰ ਬੰਦ ਹੈ ਤਾਂ ਕਿ ਅਧਿਕਾਰੀਆਂ ਦਾ ਕੰਮ ਕੀ ਹੈ ਇਹ ਇਕ ਸਵਾਲ ਹੈ। ਇਹ ਅਧਿਕਾਰੀ ਆਫਿਸਾਂ ਵਿਚ ਬੈਠ ਕੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਡਾਕ ਹੀ ਦੇਖਦੇ ਹਨ। ਸਰਕਾਰ ਵੱਲੋਂ ਕਈ ਸਾਰੀਆਂ ਸੇਵਾਵਾਂ ਦੀ ਸ਼ੁਰੂਆਤ ਕੀਤੀ ਗਈ ਹੈ ਪਰ ਲੋਕਾਂ ਦੇ ਖਾਤਿਆਂ ਵਿਚ ਪੈਸੇ ਜਮ੍ਹਾ ਹੀ ਨਹੀਂ ਹੁੰਦੇ ਕਿਉਕਿ ਅਧਿਕਾਰੀ ਵੱਲੋਂ ਸਰਵਰ ਬੰਦ ਹੋਣ ਦਾ ਕਹਿ ਦਿੱਤਾ ਜਾਂਦਾ ਹੈ।
ਕੀ ਕਹਿੰਦੇ ਹਨ ਅਧਿਕਾਰੀ
ਬਸ਼ਤੀ ਸ਼ੇਖ ਸੱਤਰਾ ਮਹੁੱਲਾ ’ਚ ਸਥਿਤ ਬਰਾਂਚ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਹੈਡ ਆਫਿਸ ਤੋਂ ਬੰਦ ਹੈ। ਇਹ ਪਿਛੋਂ ਹੀ ਚਲਦਾ ਹੈ। ਸਮਾਂ ਕੁਝ ਨਹੀਂ ਕਹਿ ਸਕਦੇ ਕਿ ਕਦੋ ਚਲੇਗਾ। ਅਜਿਹਾ ਕਈ ਵਾਰ ਹੁੰਦਾ ਹੈ।
ਕੀ ਕਹਿੰਦੇ ਹਨ ਸਿਟੀ ਆਫਿਸ ਅਧਿਕਾਰੀ
ਜਦੋਂ ਇਸ ਬਾਰੇ ਸਿਟੀ ਆਫਿਸ ਫੋਨ ਨੰਬਰ ’ਤੇ 181-2459850 ’ਤੇ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਰਿਜਨਲ ਆਫਿਸ 181224807 ’ਤੇ ਸੰਪਰਕ ਕਰੋ। ਇਸ ਨੰਬਰ ’ਤੇ ਸੰਪਰਕ ਕੀਤਾ ਤਾਂ ਕਿ ਡਾਇਲ ਕੀਤਾ ਵਰਤੋਂ ਵਿਚ ਨਹੀਂ ਹੈ। ਇਸ ਤਰ੍ਹਾਂ ਸਰਕਾਰੀ ਦਫਤਰਾਂ ਦਾ ਹਾਲ ਬੇਹਾਲ ਹੈ।