Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਫਾਜ਼ਿਲਕਾ ਦੀ ਰਹਿਣ ਵਾਲੀ ਸੰਸਕ੍ਰਿਤੀ ਨੇ ਅੰਡਰ 19 ਨੈਸ਼ਨਲ ਪੱਧਰ ਤੇ ਆਪਣਾ ਨਾਮ ਦਰਜ ਕਰਵਾਇਆ

ਫਾਜ਼ਿਲਕਾ ਦੀ ਰਹਿਣ ਵਾਲੀ ਸੰਸਕ੍ਰਿਤੀ ਨੇ ਅੰਡਰ 19 ਨੈਸ਼ਨਲ ਪੱਧਰ ਤੇ ਆਪਣਾ ਨਾਮ ਦਰਜ ਕਰਵਾਇਆ

ਜਲੰਧਰ,(ਸੰਜੇ ਸ਼ਰਮਾ)-ਫਾਜ਼ਿਲਕਾ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਆਰਥਣ ਸੰਸਕ੍ਰਿਤ ਜੋ ਕਿ 12ਵੀਂ ਨਾਨ ਮੈਡੀਕਲ ਦੀ ਵਿਦਿਆਰਥਣ ਹੈ ਅਤੇ ਅੰਡਰ 19 ਲੜਕੀਆਂ ਦੀ ਨੈਸ਼ਨਲ ਪੱਧਰ ਦੀਆਂ ਖੇਡਾਂ ਵਿੱਚ ਪੰਜਾਬ ਦੀ ਟੀਮ ਵਿੱਚ ਬਤੌਰ ਖਿਡਾਰਨ ਸ਼ਾਮਿਲ ਹੋ ਗਈ ਹੈ। ਅਤੇ ਸ਼ੁਰੂਆਤੀ ਦੌਰ ਵਿੱਚ ਇੰਦੌਰ ਵਿੱਚ ਹੋਏ ਪੋਲ ਮੈਚ ਨੂੰ ਕੁਆਲੀਫਾਈ ਕਰ ਲਿਆ ਹੈ ਸਕੂਲ ਦੇ ਪ੍ਰਿੰਸੀਪਲ ਸੁਤੰਤਰ ਬਾਲਾ ਅਤੇ ਅਧਿਆਪਕ ਹਰਚਰਨ ਸਿੰਘ ਬਰਾਰ ਨੇ ਦੱਸਿਆ ਕਿ ਸਰਕਾਰੀ ਸਕੂਲ ਵਿੱਚ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਸਰਕਾਰੀ ਪੱਧਰ ਦੇ ਨਾਲ ਨਾਲ ਅਧਿਆਪਕ ਪੱਧਰ ਤੇ ਬੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਇਸ ਬਾਰੇ ਜਦੋਂ ਖਿਡਾਰਨ ਸੰਸਕ੍ਰਿਤੀ ਜੋ ਕਿ ਇੰਦੌਰ ਵਿੱਚ ਆਪਣੇ ਪਹਿਲਾ ਕੁਆਲੀਫਾਈ ਮੈਚ ਜਿੱਤ ਚੁੱਕੀ ਸੀ ਮਿਲੀ ਜਾਣਕਾਰੀ ਮੁਤਾਬਕ ਸੰਸਕ੍ਰਿਤੀ ਨਾਲ ਗੱਲਬਾਤ ਕਰਦੇ ਕਿਹਾ ਕਿ ਉਸ ਵੱਲੋਂ ਛੇਵੀਂ ਜਮਾਤ ਤੋਂ ਹੀ ਟੇਬਲ ਟੈਨਸ ਖੇਡਿਆ ਜਾਂਦਾ ਹੈ। ਉਹ ਸ਼ਹਿਰ ਦੇ ਪ੍ਰਾਈਵੇਟ ਸਕੂਲ ਦੀ ਵਿਦਆਰਥਣ ਸੀ ਅਤੇ ਅੱਠਵੀਂ ਤੱਕ ਉਸ ਸਕੂਲ ਵਿੱਚ ਰਹੀ ਪਰ ਉਸ ਸਕੂਲ ਵਿੱਚ ਉਸਨੇ ਖੇਡ ਤਾਂ ਖੇਡੇ ਪਰ ਸਕੂਲ ਵੱਲੋਂ ਉਸ ਦੀ ਖੇਡ ਨੂੰ ਉਤਸਾਹਿਤ ਕਰਨ ਲਈ ਕੋਈ ਵੀ ਕਦਮ ਨਹੀਂ ਚੁੱਕੇ ਗਏ ਪਰ ਜਿਵੇਂ ਹੀ ਉਸ ਵੱਲੋਂ ਸਰਕਾਰੀ ਕੰਨਿਆ ਸਕੂਲ ਵਿੱਚ ਦਾਖਲਾ ਲਿਆ ਗਿਆ ਤਾਂ ਸਕੂਲ ਦੀ ਪੀਟੀਆਈ ਸੁਰਿੰਦਰ ਕੁਮਾਰ ਅਤੇ ਪ੍ਰਵੀਨ ਬਾਲਾ ਵੱਲੋਂ ਉਸਦੀ ਖੇਡ ਨੂੰ ਉਤਸਾਹਿਤ ਕਰਨ ਲਈ ਉਚੇਚੇ ਕਦਮ ਚੁੱਕੇ ਗਏ ਅਤੇ ਉਸ ਵੱਲੋਂ ਸਕੂਲ ਵਿੱਚ ਆਪਣੇ ਨਾਲ ਨਾਲ ਚਾਰ ਹੋਰ ਖਿਡਾਰਨਾਂ ਨੂੰ ਤਿਆਰ ਕੀਤਾ ਗਿਆ ਅਤੇ ਅੱਜ ਸਕੂਲ ਦੀ ਟੀਮ ਪੰਜਾਬ ਪੱਧਰ ਤੇ ਬਤੌਰ ਖੇਡ ਚੁਕੀ ਹੈ। ਅਤੇ ਪਹਿਲਾ ਸਥਾਨ ਪ੍ਰਾਪਤ ਕਰ ਚੁੱਕੀ ਹੈ ਜਿਸ ਤੋਂ ਬਾਅਦ ਮੰਗੀ ਸਲੈਕਸ਼ਨ ਪੰਜਾਬ ਟੀਮ ਵਿੱਚ ਹੋਈ ਹੈ ਸੰਸਕ੍ਰਿਤੀ ਦੇ ਪਿਤਾ ਲਲਿਤ ਕਿਰਤੀ ਮਲਿਕ ਜੋ ਕੀ ਪੇਸ਼ੇ ਵਜੋਂ ਵਕੀਲ ਹਨ ਅਤੇ ਮਾਤਾ ਮੋਨਿਕਾ ਰਾਣੀ ਜੋ ਕਿ ਘਰੇਲੂ ਮਹਿਲਾ ਹਨ ਵੱਲੋਂ ਬੀ ਸੰਸਕ੍ਰਿਤੀ ਦੇ ਖੇਡ ਨੂੰ ਉਤਸਾਹਿਤ ਕੀਤਾ ਗਿਆ ਅਤੇ ਸਰਕਾਰੀ ਸਕੂਲ ਦੇ ਸਮੂਹ ਸਟਾਫ ਦਾ ਧੰਨਵਾਦ ਕੀਤਾ ਗਿਆ ਕਿ ਸਰਕਾਰੀ ਕੰਨਿਆ ਸਕੂਲ ਦੇ ਅਧਿਆਪਕ ਖਿਡਾਰੀਆਂ ਲਈ ਵਧੀਆ ਮਾਹੌਲ ਪੈਦਾ ਕਰ ਰਹੇ ਹਨ।