Business Khas

Latest news
वार्ड चमकाने के लिए अशोक मित्तल का बड़ा तोहफा, 37.50 लाख रुपये देने का ऐलान किया ਸੜਕਾਂ ’ਤੇ ਅਵਾਰਾ ਪਸ਼ੂ ਬਣ ਰਹੇ ਹਨ ਹਾਦਸਿਆਂ ਦਾ ਕਾਰਨ, ਲੋਕਾਂ ਦੀ ਸੁਰੱਖਿਆ ’ਤੇ ਸਵਾਲ ਅਸ਼ਵਨੀ ਵਰਗੇ ਨਸ਼ੇ ਦੇ ਵਪਾਰੀ ਬੈਠੈ ਹੋਏ ਹਨ ਸਰਕਾਰ ਸਖ਼ਤ ਕਾਰਵਾਈ ਕਰੇ: ਸਿੱਖ ਤਾਲਮੇਲ ਕਮੇਟੀ ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ

ਸ੍ਰੀ ਗੁਰੂ ਅਮਰਦ‍ਾਸ ਜੀ ਦੇ ਆਗਮਨ ਪੂਰਬ ਨੂੰ ਸਮਰਪਿਤ ਗੁਰਮਤਿ ਸਮਾਗਮ 1 ਮਈ ਤੋਂ 4 ਮਈ ਤੱਕ ਗੁਰਦੁਆਰਾ ਗੁਰਦੇਵ ਨਗਰ ਵਿਖੇ

  ਜਲੰਧਰ,(ਸੰਜੇ ਸ਼ਰਮਾ)-ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਤੀਸਰੀ ਜੋਤ ਸ੍ਰੀ ਗੁਰੂ ਅਮਰਦ‍ਾਸ ਸਾਹਿਬ ਜੀ ਦੇ ਆਗਮਨ ਪੂਰਬ 4 ਮਈ ਦਿਨ ਵੀਰਵਾਰ ਨੂੰ ਆ ਰਿਹਾ ਹੈ, ਆਗਮਨ ਪੂਰਬ ਨੂੰ ਸਮਰਪਿਤ 4 ਦਿਨਾਂ ਗੁਰਮਤਿ ਸਮਾਗਮ 1ਮਈ ਤੋਂ 4 ਮਈ ਤੱਕ ਲਗਾਤਾਰ ਗੁਰਦੁਆਰਾ ਗੁਰਦੇਵ ਨਗਰ ਨਵੀ  ਦਾਣਾ ਮੰਡੀ ਵਿਖੇ ਹੋਣਗੇ। ਇਹ ਜਾਣਕਾਰੀ ਦੇੰਦੇ ਹੋਏ,  ਗੁਰੂ ਘਰ ਦੇ ਮੁੱਖ ਸੇਵਾਦਾਰ ਰਾਜਿੰਦਰ ਸਿੰਘ ਮਿਗਲਾਨੀ ਅਤੇ ਹਰਪ੍ਰੀਤ ਸਿੰਘ ਨੀਟੂ ਨੇ ਦੱਸਿਆ ਕਿ 1 ਮਈ ਸ਼ਾਮ 6 ਵਜੇ ਆਰੰਭ ਸਬਦ ਚੋੰਕੀ ਗੁਰੂ ਘਰ ਤੋਂ ਆਰੰਭ ਹੋਕੇ ਗੁਰਦੁਆਰਾ ਪ੍ਰਭਾਤ ਨਗਰ ਗਾਜੀਗੂਲਾ,ਗੁਰਦੁਆਰਾ ਕਰਾਂਰ ਖਾਂ ਮੋਹਲੇ,ਗੁਰਚਰਨ ਸਿੰਘ ਦੀ ਚੱਕੀ,ਸੰਤਾ ਦੇ ਗੁਰਦੁਆਰੇ ਤੋਂ ਹੁੰਦੇ ਹੋਏ,ਜਸਪਾਲ ਸਿੰਘ ਦੀ ਚੱਕੀ ਤੋਂ ਬਾਅਦ ਵਾਪਿਸ ਗੁਰੂ ਘਰ ਵਿਖੇ ਸਮਾਪਤ ਹੋਵੇਗੀ। ਸਾਰੇ ਰਸਤੇ ਸੰਗਤਾਂ ਗੁਰੂ ਜਸ ਕਰਦੀਆਂ ਜਾਣਗੀਆਂ।  2 ਮਈ ਤੋਂ 4 ਮਈ ਤੱਕ ਸ਼ਾਮ 6 ਵਜੇ ਤੋਂ 10 ਵਜੇ ਤਕ ਲਗਾਤਾਰ ਗੁਰਮਤਿ ਸਮਾਗਮ ਹੋਣਗੇ, ਜਿਨ੍ਹਾਂ ਵਿਚ ਪੰਥ ਪ੍ਰਸਿੱਧ ਰਾਗੀ ਜਥੇ ਭਾਈ ਅਮਰਜੀਤ ਸਿੰਘ ਪਟਿਆਲੇ ਵਾਲੇ,ਭਾਈ ਸ਼ੋਕੀਨ ਸਿੰਘ ਹਜੂਰੀ ਰਾਗੀ ਸਚਖੰਡ ਦਰਬਾਰ ਸਾਹਿਬ ,ਭਾਈ ਦਵਿੰਦਰ ਸਿੰਘ ਹਜੂਰੀ ਰਾਗੀ,ਭਾਈ ਜਸਪਾਲ ਸਿੰਘ ਅਖੰਡ ਕੀਰਤਨੀ ਜਥੇ ਵਾਲੇ ਅਤੇ ਕਥਾਵਾਚਕ ਭਾਈ ਗੁਰਮੀਤ ਸਿੰਘ ਜਲੰਧਰ ਵਾਲੇ,ਭਾਈ ਜਸਕਬੀਰ ਤੋਂ ਇਲਾਵਾਂ ਭਾਈ ਦਿਲਬਾਗ ਸਿੰਘ ਗੁਰਦਾਸਪੁਰ ਵਾਲੇ ਤੇ ਹਜੁਰੀ ਰਾਗੀ ਗੁਰੂ ਘਰ ਵਾਲੇ ਸੰਗਤਾਂ ਨੂੰ ਕੀਰਤਨ ਅਤੇ ਕਥਾ ਨਾਲ ਨਿਹਾਲ ਕਰਨਗੇ। ਗੁਰੂ ਕੇ ਲੰਗਰ ਲਗਾਤਾਰ ਅਟੂਟ ਚਲਦੇ ਰਹਿਣਗੇ, ਬੇਨਤੀ ਹੈ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਲਈ ਨਾਲ ਲੈ ਕੇ ਆਓ।ਇਸ ਮੌਕੇ ਤੇ  ਭਾਈ ਜਸਬੀਰ ਸਿੰਘ, ਹਰਜੀਤ ਸਿੰਘ ਕਾਲੜਾ,ਪ੍ਰਤਿਪਾਲ ਸਿੰਘ ਚਾਵਲਾ, ਗਗਨਦੀਪ ਸਿੰਘ ਮਿਗਲਾਨੀ,ਜਤਿੰਦਰ ਮੋਹਨ ਸਿੰਘ, ਦਰਸ਼ਨ ਸਿੰਘ,ਗੁਰਮਿੰਦਰ ਸਿੰਘ ਮੰਨਾ,ਦੀਪਕ ਜੀ ਅਤੇ ਸਿੱਖ ਤਾਲਮੇਲ ਕਮੇਟੀ ਦੇ ਤਜਿੰਦਰ ਸਿੰਘ  ਪਰਦੇਸੀ ਤੇ ਵਿੱਕੀ ਸਿੰਘ ਖਾਲਸਾ ਹਾਜਰ ਸਨ।