Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ

ਹਸਪਤਾਲ ਬਚਾਓ ਸੰਘਰਸ਼ ਕਮੇਟੀ ਵੱਲੋਂ ਸਿਵਲ ਹਸਪਤਾਲ ਫਿਲੌਰ ਨੂੰ ਬਚਾਉਣ ਲਈ ਕੀਤੀਆਂ ਮੀਟਿੰਗਾਂ ਨੂੰ ਭਰਵਾਂ ਹੁੰਗਾਰਾ

ਫਿਲੌੌਰ, ( ਬਿਊਰੋ) ਸਿਵਲ ਹਸਪਤਾਲ ਫਿਲੌਰ ਨੂੰ ਬਚਾਉਣ ਲਈ ਲਾਮਬੰਦੀ ਤਹਿਤ ਪਿੰਡ ਭੈਣੀ, ਅੱਟੀ, ਸੰਤੋਖਪੁਰਾ ਅਤੇ ਰਵਿਦਾਸ ਪੁਰਾ ਫਿਲੌਰ ਵਿਖੇ ਸਰਪੰਚ ਰਾਮਲੁਭਾਇਆ ਭੈਣੀ, ਸਰਪੰਚ ਸੋਹਣ ਲਾਲ ਅੱਟੀ, ਜਸਵੰਤ ਬੋਧ,ਡਾ. ਸੰਦੀਪ ਕੁਮਾਰ, ਡਾ. ਅਸ਼ੋਕ ਕੁਮਾਰ, ਹੰਸ ਕੌਰ, ਅਸ਼ੋਕ ਕੁਮਾਰ, ਰਜਿੰਦਰ ਰਾਣਾ, ਹਨੀ ਸੰਤੋਖਪੁਰਾ, ਸੁਨੀਤਾ ਫਿਲੌਰ, ਸਰੋਜ ਰਾਣੀ ਕਮਲਜੀਤ ਕੌਰ ਦੀ ਅਗਵਾਈ ਵਿੱਚ ਬਹੁਤ ਭਰਵੀ ਮੀਟਿੰਗਾਂ ਕੀਤੀਆਂ ਗਈਆਂ ਜਿਸ ਵਿੱਚ ਸਿਵਲ ਹਸਪਤਾਲ ਬਚਾਉ ਸੰਘਰਸ਼ ਕਮੇਟੀ ਦੀ ਟੀਮ ਮਾਸਟਰ ਹੰਸ ਰਾਜ , ਵਿਸ਼ਾਲ ਖਹਿਰਾ, ਸਰਪੰਚ ਹਰਬੰਸ ਖਹਿਰਾ ,ਜਸਵੰਤ ਬੋਧ ਜਰਨੈਲ ਫਿਲੌਰ ,ਪਰਸ਼ੋਤਮ ਫਿਲੌਰ ਸਰਪੰਚ ਸਰਬਜੀਤ ਭੱਟੀਆਂ, ਅਮਰਜੀਤ ਸਿੰਘ ਮੋਨੂੰ ਪੰਚ ਨੰਗਲ, ਰਜਿੰਦਰ ਰਾਜੂ ਪੰਚ ਬ੍ਹਮਪੁਰੀ, ਸਰਬਜੀਤ ਕੈਲ਼ੇ ਨੇ ਖਾਸ ਤੌਰ ਤੇ ਸ਼ਿਰਕਤ ਕੀਤੀ । ਮੀਟਿੰਗ ਨੂੰ ਸੰਬੋਧਨ ਕਰਦਿਆਂ ਜਰਨੈਲ ਫਿਲੌਰ, ਅਮਰਜੀਤ ਮੋਨੂੰ, ਸਰਪੰਚ ਸਰਬਜੀਤ ਭੱਟੀਆਂ ਨੇ ਕਿਹਾ ਅੱਜ ਆਜਾਦੀ ਦੇ 76 ਸਾਲ ਦੇ ਬੀਤ ਜਾਣ ਦੇ ਬਾਵਜੂਦ ਆਮ ਲੋਕ ਬਿਨਾ ਇਲਾਜ ਤੋ ਮਰਨ ਲਈ ਮਜਬੂਰ ਹਨ ਅੱਜ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ । ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਸ਼ਾਲ ਖਹਿਰਾ ਨੇ ਕਿਹਾ ਕਿ ਇਹ ਆਉ ਜਾਤ ਧਰਮ ਪਾਰਟੀਆਂ ਤੋ ਉਪਰ ਉੱਠ ਕੇ ਇਸ ਲੜਾਈ ਨੂੰ ਜਿੱਤ ਤੱਕ ਲੈ ਕੇ ਜਾਈਏ । ਪਰਸ਼ੋਤਮ ਫਿਲੌਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿ ਅੱਜ ਸਿਵਲ ਹਸਪਤਾਲ ਫਿਲੌਰ ਅੰਦਰ ਵੱਖ ਵੱਖ ਅਸਾਮੀਆਂ ਖਾਲੀ ਅਸਾਮੀਆਂ ਬਾਰੇ ਆਖਿਆ ਕਿ ਜਲਦ ਤੋ ਜਲਦ ਭਰੀਆਂ ਜਾਣ ।ਫਿਲੌਰ ਸਿਵਲ ਹਸਪਤਾਲ ਦੇ ਹਾਲਾਤ ਠੀਕ ਕਰਨ ਲਈ ਇਸ ਲੜਾਈ ਨੂੰ ਘਰਾ ਤੱਕ ਲੈ ਕੇ ਜਾਣ ਦੀ ਲੋੜ ਹੈ । ਇਸ ਨੂੰ ਲਹਿਰ ਬਣਾਉਣ ਦੀ ਲੋੜ ਹੈ ।ਇਸ ਸਮੇਂ ਇੱਕ ਮਤਾ ਪਾਸ ਕਰਕੇ ਮਨੀਪੁਰ ਅਤੇ ਹਰਿਆਣਾ ਵਿੱਚ ਵਾਪਰੇ ਸੰਪਰਦਾਇਕ ਦੰਗਿਆਂ ਦੀ ਸਖਤ ਨਿਖੇਧੀ ਕੀਤੀ ਗਈ। ਇਸ ਸਮੇਂ ਸਰਬਜੀਤ, ਅਵਤਾਰ ਦਾਦਰਾ, ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਸੌਰਵ ਫਿਲੌਰ, ਸੁੱਚਾ ਰਾਮ, ਰੇਸ਼ਮ ਲਾਲ, ਸਮੀਂ ਕੁਮਾਰ ਬਾਈ, ਅਮਰਜੀਤ, ਪਰਮਜੀਤ ਸੰਧੂ, ਪਿਆਰੇ ਲਾਲ ਮਹਿਸਮਪੁਰ, ਕਮਲਾ, ਮਾਇਆ, ਪੂਜਾ ਰਾਣੀ, ਮਨਜੀਤ ਕੌਰ, ਜ਼ਗੀਰੋ, ਤੋਸ਼ੀ, ਆਸ਼ਾ, ਗੇਜੋ, ਦੀਸ਼ੋ, ਕਮਲਾ,ਕੁਲਦੀਪ, ਬਬਲੀ ,ਪਰਮਜੀਤ ਕੌਰ, ਵਿਦਿਆ ਆਦਿ ਹਾਜ਼ਰ ਸਨ।