Business Khas

Latest news
ਟੂ ਵੀਲਰ ਡੀਲਰ ਐਸੋਸੀਏਸ਼ਨ ਵੱਲੋਂ ਭਗਵਾਨ ਪਰਸ਼ੂ ਰਾਮ ਸੋਭਾ ਯਾਤਰਾ ਤੇ ਕੁਲਫੀਆਂ ਦੇ ਲੰਗਰ ਲਗਾਏ ਕੈਬਨਿਟ ਮੰਤਰੀ ਨੇ ਨਵੀਂ ਦਾਣਾ ਮੰਡੀ ’ਚ ਕਣਕ ਦੀ ਖ਼ਰੀਦ ਕਰਵਾਈ ਸ਼ੁਰੂ, ਕਿਸਾਨਾਂ ਨਾਲ ਕੀਤੀ ਗੱਲਬਾਤ ਨਸ਼ਿਆਂ ਖਿਲਾਫ਼ ਸਰਗਰਮ ਭਾਗੀਦਾਰੀ ਯਕੀਨੀ ਬਣਾਉਣ ਦੀ ਚੁਕਾਈ ਸਹੁੰ ਡਾ. ਰਵਜੋਤ ਸਿੰਘ ਨੇ ਲੁਧਿਆਣਾ ਦੀ ਕੇਂਦਰੀ ਜੇਲ੍ਹ ਅਤੇ ਜਨਾਨਾ ਜੇਲ੍ਹ ਦਾ ਕੀਤਾ ਨਿਰੀਖਣ ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਿਆਂ ਖਿਲਾਫ਼ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਸਾਈਕਲੋਥਾਨ ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਗੁਜਰਾਤ ਟਾਈਟਨਸ ਦੀ ਟੀਮ ਜਿੱਤ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਲੋਕ ਮਸਲੇ ਪਹਿਲ ਦੇ ਅਧਾਰ 'ਤੇ ਹੱਲ ਕਰਨ ਦੇ ਦਿੱਤੇ ਨਿਰਦੇਸ਼ 5 ਮਈ ਨੂੰ ਹੋਵੇਗੀ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ  ਜ਼ਿਲ੍ਹੇ ਦੀਆਂ ਮੰਡੀਆਂ 'ਚ ਹੁਣ ਤੱਕ 10 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਹੋਈ ਆਮਦ 16 ਅਪ੍ਰੈਲ ਨੂੰ ਰਾਜ ਵਿੱਚ ਕੁਝ ਥਾਵਾਂ ਉਤੇ ਮੀਂਹ ਪੈਣ ਦੀ ਸੰਭਾਵਨਾ

ਕੇ.ਐਮ.ਵੀ. ਦੁਆਰਾ 138ਵੇਂ ਸਾਲਾਨਾ ਇਨਾਮ ਵੰਡ ਸਮਾਰੋਹ ਵਿਚ 450 ਤੋਂ ਵੀ ਵੱਧ ਇਨਾਮਾਂ ਨਾਲ ਵਿਦਿਆਰਥਣਾਂ ਨੂੰ ਕੀਤਾ ਗਿਆ ਸਨਮਾਨਿਤ

ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੁਆਰਾ 138ਵੇਂ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕਰਵਾਇਆ ਗਿਆ ਜਿਸ ਵਿੱਚ ਪੱਤਰਕਾਰੀ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਆਪਣੀ ਵਿਸ਼ੇਸ਼ ਪਛਾਣ ਰੱਖਣ ਵਾਲੇ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ ਵਿਜੇ ਚੋਪੜਾ, ਚੀਫ ਐਡੀਟਰ ਅਤੇ ਸੀ.ਈ.ਓ., ਪੰਜਾਬ ਕੇਸਰੀ ਗਰੁੱਪ ਨੇ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਿਰਕਤ ਕੀਤੀ। ਸ੍ਰੀ ਚੰਦਰ ਮੋਹਨ, ਪ੍ਰਧਾਨ, ਆਰੀਆ ਸਿੱਖਿਆ ਮੰਡਲ ਦੁਆਰਾ ਇਸ ਸਮਾਰੋਹ ਦੀ ਪ੍ਰਧਾਨਗੀ ਕੀਤੀ ਗਈ। ਇਸ ਤੋਂ ਇਲਾਵਾ ਇਸ ਮੌਕੇ ਤੇ ਕਾਲਜ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਆਲੋਕ ਸੋਧੀਂ, ਖਜ਼ਾਨਚੀ ਸ੍ਰੀ ਧਰੁਵ ਮਿੱਤਲ ਦੇ ਨਾਲ-ਨਾਲ ਮੈਂਬਰ ਸ੍ਰੀਮਤੀ ਨੀਰਜਾ ਚੰਦਰ ਮੋਹਨ, ਸ਼੍ਰੀਮਤੀ ਸੁਸ਼ੀਲਾ ਭਗਤ, ਸ੍ਰੀਮਤੀ ਨੀਰੂ ਕਪੂਰ ਡਾ. ਸੱਤਪਾਲ ਗੁਪਤਾ ਅਤੇ ਸ੍ਰੀਮਤੀ ਭਾਵਨਾ ਸਭਰਵਾਲ ਤੋਂ ਇਲਾਵਾ ਕਈ ਅਹਿਮ ਸ਼ਖਸੀਅਤਾਂ ਨੇ ਵੀ ਆਪਣੀ ਹਾਜ਼ਰੀ ਲਗਵਾਈ। ਗਾਇਤਰੀ ਮੰਤਰ ਦੀਆਂ ਧੁਨਾਂ ਵਿੱਚ ਜਯੋਤੀ ਪ੍ਰਜਵਲਨ ਦੇ ਨਾਲ ਸ਼ੁਰੂ ਹੋਏ ਇਸ ਪ੍ਰੋਗਰਾਮ ਵਿੱਚ ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਸਮੂਹ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਵਿਦਿਆਲਾ ਮੈਨੇਜਮੈਂਟ ਕਮੇਟੀ ਦੇ ਸੁਯੋਗ ਮਾਰਗਦਰਸ਼ਨ ਦੇ ਅੰਤਰਗਤ ਕੰਨਿਆ ਮਹਾਂ ਵਿਦਿਆਲਾ ਉੱਚ ਸਿੱਖਿਆ ਦੇ ਵਿੱਚ ਨਵੀਂਆਂ ਉਚਾਈਆਂ ਛੂੰਹਣ ਵੱਲ ਨਿਰੰਤਰ ਸਫ਼ਲਤਾਪੂਰਵਕ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਆਟੋਨਾਮਸ ਸਟੇਟਸ, ਪ੍ਰੀਖਿਆਵਾਂ ਵਿੱਚ ਸੁਧਾਰ, ਵੈਲਿਊ ਐਡਿਡ ਕੋਰਸ, ਜੌਬ ਰੈਡੀਨੈੱਸ ਪ੍ਰੋਗਰਾਮ, ਵਿਭਿੰਨ ਕਲਾਸਾਂ ਦੇ ਵਿੱਚ ਚੁਆਇਸ ਬੇਸਡ ਪਾਠਕ੍ਰਮ, ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਕ੍ਰੈਡਿਟ ਸਿਸਟਮ ਦੀ ਸ਼ੁਰੂਆਤ ਅਤੇ ਬਹੁਤ ਸਾਰੇ ਸਾਰਥਕ ਅਕਾਦਮਿਕ ਯਤਨ ਇਸ ਗੱਲ ਦੀ ਗਵਾਹੀ ਦਿੰਦੇ ਹਨ ਕਿ ਕੰਨਿਆ ਮਹਾਂ ਵਿਦਿਆਲਾ ਨਵੀਂ ਸਿੱਖਿਆ ਨੀਤੀ ਦੁਆਰਾ ਦਿੱਤੇ ਗਏ ਸੁਝਾਵਾਂ ਦੀ ਦਿਸ਼ਾ ਵਿੱਚ ਪਹਿਲਾਂ ਤੋਂ ਹੀ ਯਤਨਸ਼ੀਲ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਲ ਦਰ ਸਾਲ ਵਿਦਿਆਲਾ ਦੁਆਰਾ ਵਿਭਿੰਨ ਪ੍ਰਸਿੱਧ ਮੈਗਜ਼ੀਨਾਂ ਜਿਵੇਂ:- ਇੰਡੀਆ ਟੁਡੇ ਅਤੇ ਆਊਟਲੁੱਕ ਦੇ ਤੋਂ ਇਲਾਵਾ ਟਾਈਮਸ ਆਫ਼ ਇੰਡੀਆ ਸਰਵੇਖਣਾਂ ਵਿੱਚ ਟੌਪ ਨੈਸ਼ਨਲ ਅਤੇ ਸਟੇਟ ਰੈਂਕਿੰਗਸ ਨੂੰ ਵੱਡੀ ਸਫ਼ਲਤਾ ਮੰਨਿਆ ਅਤੇ ਇਸ ਦੇ ਨਾਲ ਹੀ ਸੰਸਥਾ ਨੂੰ ਭਾਰਤ ਸਰਕਾਰ ਦੁਆਰਾ ਵੱਖ-ਵੱਖ ਸਮਿਆਂ ਫਿਸਟ ਅਤੇ ਕਿਊਰੀ ਜਿਹੀਆਂ ਮਹੱਤਵਪੂਰਨ ਗਰਾਂਟਾਂ ਅਤੇ ਸਨਮਾਨਾਂ ਨੂੰ ਵੀ ਵਿਸ਼ੇਸ਼ ਪ੍ਰਾਪਤੀਆਂ ਦੱਸਿਆ। ਇਸ ਸਮਾਰੋਹ ਦੇ ਵਿਚ ਅਕਾਦਮਿਕ, ਯੁਵਕ ਗਤੀਵਿਧੀਆਂ, ਖੇਡਾਂ ਅਤੇ ਵਿਭਿੰਨ ਐਕਸਟਰਾ ਕੁਰੀਕੁਲਰ ਗਤੀਵਿਧੀਆਂ ਦੇ ਵਿਚ ਸ਼ਾਨਦਾਰ ਸਫ਼ਲਤਾਵਾਂ ਪ੍ਰਾਪਤ ਕਰਨ ਵਾਲੀਆਂ ਕਾਲਜ ਅਤੇ ਕਾਲਜੀਏਟ ਸਕੂਲ ਦੀਆਂ ਵਿਦਿਆਰਥਣਾਂ ਦਾ 450 ਇਨਾਮਾਂ ਨਾਲ ਸਨਮਾਨ ਕੀਤਾ ਗਿਆ। ਇਸ ਦੇ ਨਾਲ ਹੀ ਨਿਯਮਿਤ ਰੂਪ ਵਿੱਚ ਲਾਇਬਰੇਰੀ ਦਾ ਉਪਯੋਗ ਕਰਨ ਵਾਲੀਆਂ ਵਿਦਿਆਰਥਣਾਂ, ਜਮਾਤ ਵਿੱਚ ਸੌ ਫੀਸਦੀ ਹਾਜ਼ਰੀ, ਸਰਵੋਤਮ ਐਂਟਰਪ੍ਰਨਿਓਰ, ਮੌਲਿਕ ਰਚਨਾਤਮਕਤਾ, ਕੁਸ਼ਲ ਮਾਰਗਦਰਸ਼ਨ ਦੀ ਸਮਰੱਥਾ, ਸਰਵੋਤਮ ਮਾਡਲ ਅਤੇ ਸਰਵੋਤਮ ਡਿਜ਼ਾਈਨਰ ਆਦਿ ਸ਼੍ਰੇਣੀਆਂ ਦੇ ਅੰਤਰਗਤ ਵੀ ਵਿਦਿਆਰਥਣਾਂ ਨੂੰ ਉਨ੍ਹਾਂ ਦੀ ਯੋਗਤਾ, ਆਤਮਵਿਸ਼ਵਾਸ, ਵਚਨਬੱਧਤਾ ਅਤੇ ਕਾਰਜਕੁਸ਼ਲਤਾ ਦੇ ਲਈ ਸਨਮਾਨਿਤ ਕੀਤਾ ਗਿਆ। ਵਿਦਿਆਰਥਣ ਮਨਲੀਨ ਕੌਰ ਨੂੰ ਉਸ ਦੀਆਂ ਸ਼ਾਨਦਾਰ ਉਪਲੱਬਧੀਆਂ ਅਤੇ ਕਾਰਗੁਜ਼ਾਰੀ ਦੇ ਲਈ ਸਟੂਡੈਂਟ ਆਫ ਦਿ ਈਅਰ ਦੇ ਸਨਮਾਨ ਪ੍ਰਦਾਨ ਕੀਤਾ ਗਿਆ। ਮੁੱਖ ਮਹਿਮਾਨ ਸ੍ਰੀ ਵਿਜੇ ਚੋਪੜਾ ਨੇ ਆਪਣੇ ਸੰਬੋਧਨ ਦੌਰਾਨ ਇਨਾਮ ਪ੍ਰਾਪਤ ਕਰਨ ਵਾਲੀਆਂ ਸਮੂਹ ਵਿਦਿਆਰਥਣਾਂ ਨੂੰ ਮੁਬਾਰਕਬਾਦ ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਆਪਣੇ ਪ੍ਰੇਰਨਾਦਾਇਕ ਸ਼ਬਦਾਂ ਵਿੱਚ ਇਹ ਦਯਾਨੰਦ ਸਰਸਵਤੀ ਜਿਹੇ ਭਾਰਤ ਦੇ ਮਹਾਨ ਚਿੰਤਕਾਂ ਦੇ ਜੀਵਨ ਅਤੇ ਫਲਸਫਾ ਤੇ ਅਧਾਰਿਤ ਉਦਾਹਰਨਾਂ ਦਿੰਦੇ ਹੋਏ ਜੀਵਨ ਵਿਚ ਮਿਹਨਤ, ਲਗਨ, ਨਿਡਰਤਾ, ਸੱਚਾਈ ਅਤੇ ਅਨੁਸ਼ਾਸਨ ਦੀ ਜ਼ਰੂਰਤ ਅਤੇ ਅਹਿਮੀਅਤ ਨੂੰ ਵਿਸਤਾਰ ਸਹਿਤ ਬਿਆਨਿਆ। ਆਪਣੇ ਜੀਵਨ ਦੇ ਤਜਰਬੇ ਸਾਂਝੇ ਕਰਦੇ ਹੋਏ ਉਹਨਾਂ ਵਿਦਿਆਰਥਣਾਂ ਨੂੰ ਜ਼ਿੰਦਗੀ ਵਿਚ ਉਚਿਤ ਮਕਸਦ ਧਾਰਨ ਕਰਦੇ ਹੋਏ ਇਸ ਦੀ ਪ੍ਰਾਪਤੀ ਦੇ ਲਈ ਨਿਰੰਤਰ ਯਤਨਸ਼ੀਲ ਰਹਿਣ ਲਈ ਕਿਹਾ। ਇਸ ਦੇ ਨਾਲ ਹੀ ਉਹਨਾਂ ਨੇ ਕੰਨਿਆ ਮਹਾਂਵਿਦਿਆਲਾ ਦੁਆਰਾ ਆਪਣੀ ਸਥਾਪਨਾ ਕਾਲ ਤੋਂ ਲੈ ਕੇ ਲਗਾਤਾਰ ਮਹਿਲਾ ਸਸ਼ਕਤੀਕਰਨ ਲਈ ਕੀਤੇ ਜਾ ਰਹੇ ਅਣਥੱਕ ਕਾਰਜਾਂ ਦੀ ਵੀ ਪ੍ਰਸੰਸਾ ਕੀਤੀ। ਸ੍ਰੀ ਚੰਦਰਮੋਹਨ ਨੇ ਇਸ ਮੌਕੇ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਵਿਗਿਆਨ ਅਤੇ ਨਵੇਂ ਤਕਨੀਕੀ ਅਵਿਸ਼ਕਾਰਾਂ ਦੇ ਨਤੀਜੇ ਵਜੋਂ ਦੁਨੀਆਂ ਬਹੁਤ ਤੇਜ਼ੀ ਦੇ ਨਾਲ ਬਦਲ ਰਹੀ ਹੈ ਅਤੇ ਇਸ ਬਦਲਦੇ ਵਿਸ਼ਵ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਆਪਣੀ ਪਹਿਚਾਣ ਬਣਾਉਣ ਦੇ ਲਈ ਸਿੱਖਿਆ ਮਨੁੱਖ ਨੂੰ ਪੰਖ ਅਤੇ ਗਿਆਨ ਦੀ ਦੂਰਦਰਸ਼ਤਾ ਪ੍ਰਦਾਨ ਕਰਦੀ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਵਿਦਿਆਲਾ ਤੋਂ ਪ੍ਰਾਪਤ ਕੀਤੀ ਜਾਣ ਵਾਲੀ ਸਿੱਖਿਆ ਨੂੰ ਵਿਦਿਆਰਥਣਾਂ ਦੇ ਉੱਜਵਲ ਭਵਿੱਖ ਦੀ ਨੀਂਹ ਦੱਸਿਆ ਜਿਸਦੇ ਉੱਤੇ ਉਨ੍ਹਾਂ ਨੇ ਆਪਣੇ ਸੁਪਨਿਆਂ ਦੀ ਇਮਾਰਤ ਨੂੰ ਆਪਣੀ ਮਿਹਨਤ ਦੇ ਨਾਲ ਖੜ੍ਹਾ ਕਰਨਾ ਹੈ। ਨੌਜਵਾਨ ਬੇਟੀਆਂ ਨੂੰ ਸਿੱਖਿਆ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਬੇਟੇ ਅਤੇ ਬੇਟੀਆਂ ਦੋਨੋ ਬਰਾਬਰ ਹਨ ਇਸ ਲਈ ਆਪਣੇ ਮਾਤਾ-ਪਿਤਾ ਅਤੇ ਪਰਿਵਾਰ ਦੇ ਪ੍ਰਤੀ ਆਪਣੇ ਕਰਤੱਵਾਂ ਨੂੰ ਨਿਭਾਉਣ ਵਿਚ ਉਨ੍ਹਾਂ ਨੂੰ ਕਦੀ ਵੀ ਪਿੱਛੇ ਨਹੀਂ ਹੱਟਣਾ ਚਾਹੀਦਾ। ਸ੍ਰੀ ਆਲੋਕ ਸੋਂਧੀ ਨੇ ਆਪਣੇ ਸੰਬੋਧਨ ਦੌਰਾਨ ਸਮੂਹ ਮਾਣਯੋਗ ਮਹਿਮਾਨਾਂ ਦੇ ਪ੍ਰਤੀ ਧੰਨਵਾਦ ਵਿਅਕਤ ਕਰਨ ਦੇ ਨਾਲ-ਨਾਲ ਸਨਮਾਨ ਹਾਸਿਲ ਕਰਨ ਵਾਲੀਆਂ ਵਿਦਿਆਰਥਣਾਂ ਅਤੇ ਉਨ੍ਹਾਂ ਦਾ ਮਾਰਗਦਰਸ਼ਨ ਕਰਨ ਵਾਲੇ ਸਮੂਹ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ। ਵਰਨਣਯੋਗ ਹੈ ਕਿ ਇਸ ਪ੍ਰੋਗਰਾਮ ਦੌਰਾਨ ਵਿਦਿਆਲਾ ਦੇ ਫਿਜ਼ੀਕਲ ਐਜੂਕੇਸ਼ਨ ਵਿਭਾਗ ਵੱਲੋਂ ਸਪੋਰਟਸ ਨਿਊਜ ਲਾਇਨ ਨੂੰ ਵੀ ਰਿਲੀਜ਼ ਕੀਤਾ ਗਿਆ। ਪ੍ਰੋਗਰਾਮ ਦੌਰਾਨ ਜਿੱਥੇ ਈ.ਸੀ.ਏ. ਵਿਭਾਗ ਦੀਆਂ ਵਿਦਿਆਰਥਣਾਂ ਦੁਆਰਾ ਲੋਕ ਨਾਚ ਲੁੱਡੀ ਦੀ ਪੇਸ਼ਕਾਰੀ ਨੇ ਭਰਪੂਰ ਸ਼ਲਾਘਾ ਖੱਟੀ ਉੱਥੇ ਨਾਲ ਹੀ ਵਿਦਿਆਲਾ ਦੇ ਡਾਂਸ ਵਿਭਾਗ ਦੁਆਰਾ ਵਿਸ਼ੇਸ਼ ਪੇਸ਼ਕਾਰੀ ਨੇ ਖੂਬ ਸਮਾਂ ਬੰਨ੍ਹਿਆ। ਮੈਡਮ ਪ੍ਰਿੰਸੀਪਲ ਨੇ ਇਸ ਸਫਲ ਆਯੋਜਨ ਦੇ ਲਈ ਡਾ. ਨੀਰਜ ਮੈਣੀ ਅਤੇ ਡਾ. ਰਸ਼ਮੀ ਸ਼ਰਮਾ ਦੇ ਨਾਲ-ਨਾਲ ਸਮੂਹ ਆਯੋਜਕ ਮੰਡਲ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ। ਡਾ. ਮਧੂਮੀਤ ਅਤੇ ਸ੍ਰੀਮਤੀ ਅਨੰਦ ਪ੍ਰਭਾ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬਾਖ਼ੂਬੀ ਅਦਾ ਕੀਤੀ।