Business Khas

Latest news

ਦਸ਼ਮੇਸ਼ ਪਿਤਾ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਅੱਜ:-ਨਿਹੰਗ ਸਿੰਘ ਸਭਾ

ਜਲੰਧਰ,(ਸੰਜੇ ਸ਼ਰਮਾ)- ਸਰਬੰਸਦਾਨੀ ਸਾਹਿਬ-ਏ-ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਨਿਹੰਗ ਸਿੰਘ ਸਭਾ ਵੱਲੋਂ ਅੱਜ ਮਿਤੀ 4 ਜਨਵਰੀ 2023 ਨੂੰ ਦੁਪਹਿਰ 2 ਵਜੇ ਗੁਰਦੁਆਰਾ ਹਰਕੀਰਤ ਸਾਧ ਸੰਗਤ ਨਿਹੰਗ ਨਿਵਾਸ ਤੋਂ ਆਰੰਭ ਹੋਵੇਗਾ।ਇਸ ਨਗਰ ਕੀਰਤਨ ਵਿਚ ਸ਼ਬਦੀ ਜੱਥੇ,ਘੋੜਸਵਾਰ, ਨਿਹੰਗ ਸਿੰਘ,ਗਤਕਾ ਪਾਰਟੀਆਂ,ਸਕੂਲਾਂ ਦੇ ਬੱਚੇ,ਪੰਥ ਪ੍ਰਸਿੱਧ ਰਾਗੀ ਜਥੇ ਅਤੇ ਪੰਥ ਦੀਆਂ ਸਿਰਮੌਰ ਧਾਰਮਿਕ ਅਤੇ ਸਿਆਸੀ ਹਸਤੀਆਂ ਹਿੱਸਾ ਲੈਣਗੀਆਂ। ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰਨਗੇ ਅਤੇ ਸਾਰਾ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਚੱਲੇਗਾ। ਇਹ ਨਗਰ ਕੀਰਤਨ ਨਿਹੰਗ ਨਿਵਾਸ ਤੋਂ ਚੱਲ ਕੇ ਗੁਰਦੁਆਰਾ ਕਲਗੀਧਰ ਸਾਹਿਬ,ਬਾਲਮੀਕ ਮੰਦਰ,ਬਸਤੀ ਸ਼ੇਖ ਅੱਡਾ,ਗੁਰਦੁਆਰਾ ਸ਼੍ਰੀ ਗੁਰੂ ਨਾਨਕ ਸਤਿਸੰਗ ਸਭਾ,ਵੱਡਾ ਬਾਜ਼ਾਰ,ਗੁਰਦੁਆਰਾ ਚਰਨ ਕੰਵਲ ਸਾਹਿਬ ਛੇਵੀਂ ਪਾਤਸ਼ਾਹੀ ਤੋਂ ਬਾਲਮੀਕ ਮੰਦਰ,ਮੁਹਲਾ ਗੁਲਾਬੀਆਂ,ਗੁਰੂ ਹਰਗੋਬਿੰਦ ਨਗਰ ਤੋ ਘਾਹ ਮੰਡੀ ਚੋੰਕ, ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਕੋਟ ਮੁਹਲਾਂ ਤੋਂ ਹੁੰਦਾ ਹੋਇਆ ਵਾਪਸ ਨਿਹੰਗ ਨਿਵਾਸ ਵਿਖੇ ਸਮਾਪਤ ਹੋਵੇਗਾ। ਇਹ ਜਾਣਕਾਰੀ ਜਥੇਦਾਰ ਕੁਲਵੰਤ ਸਿੰਘ ਨਿਹੰਗ ਮੁੱਖ ਸੇਵਾਦਾਰ ਨਿਹੰਗ ਸਿੰਘ ਸਭਾ ਨੇ ਦਿਤੀ,ਇਸ ਸਬੰਧ ਵਿੱਚ ਨਿਹੰਗ ਸਿੰਘ ਸਭਾ ਦੇ ਸੇਵਾਦਾਰਾਂ ਵੱਲੋਂ ਅੱਜ ਸਿੱਖ ਤਾਲਮੇਲ ਕਮੇਟੀ ਦੇ ਦਫ਼ਤਰ ਤਜਿੰਦਰ ਸਿੰਘ ਪਰਦੇਸੀ ਤੇ ਹਰਪ੍ਰੀਤ ਸਿੰਘ ਨੀਟੂ ਨੂੰ ਸੱਦਾ ਪੱਤਰ ਦਿੱਤਾ ਗਿਆ। ਇਸ ਸਮੇਂ ਉਨ੍ਹਾਂ ਨਾਲ ਨਿਹੰਗ ਸਿੰਘ ਸਭਾ ਦੇ ਅਹੁਦੇਦਾਰ ਤੇ ਲੁਭਾਇਆ ਰਾਮ ਥਾਪਰ ਮੋਜੂਦ ਸਨ।