Business Khas

Latest news
ਸਿੱਖਾਂ ਤੋਂ ਗੁਰੂ ਸਾਹਿਬ ਵੱਲੋ ਬਖਸ਼ੇ ਰਵਾਇਤੀ ਸ਼ਸਤਰਾਂ ਨੂੰ ਖੋਇਆ ਰੌਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਕ੍ਰਿਕਟ ਜਗਤ ਵਿੱਚ ਉਹ ਕਾਰਨਾਮਾ ਕਰ ਦਿਖਾਇਆ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਵਿਖੇ ਕਰਵਾਏ ਗਏ ਸ਼ਬਦ ਗਾਇਨ ਮੁਕਾਬਲੇ ਪੰਜਾਬ ਦੇ ਸਕੂਲਾਂ ਵਿਚ ਗਰਮੀ ਦੀਆਂ ਛੁੱਟੀਆਂ ਦਾ ਹੋਇਆ ਐਲਾਨ ਅਗਲੇ 3 ਘੰਟਿਆਂ 'ਚ ਤੂਫਾਨ ਨੂੰ ਲੈ ਕੇ ਹਾਈ ਅਲਰਟ... ਨਗਰ ਨਿਗਮ ਚੋਣਾਂ ਦੀ ਤਸਵੀਰ ਨੇ ਰਾਜ ਦੇ ਰਾਜਨੀਤਿਕ ਦ੍ਰਿਸ਼ ਨੂੰ ਸਪੱਸ਼ਟ ਐਨਕਾਂ ਜਾਂ ਸਮਾਨ ਉੱਚ-ਤਕਨੀਕੀ ਐਨਕਾਂ ਜਮ੍ਹਾਂ ਕਰਾਉਣ ਦੇ ਨਿਰਦੇਸ਼ दिल्ली के हौज खास में AC ब्लास्ट से भीषण आग, रिटायर्ड IAS अधिकारी की मौत ਸੁਸ਼ੀਲ ਰਿੰਕੂ ਨੇ ਕੇਵਲ ਸਿੰਘ ਢਿੱਲੋਂ ਨੂੰ ਭਾਜਪਾ ਪੰਜਾਬ ਸੂਬਾ ਪ੍ਰਧਾਨ ਨਿਯੁਕਤ ਹੋਣ 'ਤੇ ਵਧਾਈ ਦਿੱਤੀ पांचवां समर कैंप 1 जून से 30 जून तक आयोजित

ਹਾਈ ਸਕਿਓਰਿਟੀ ਨੰਬਰ ਪਲੇਟ ਨਾ ਲਗਵਾਉਣ ਵਾਲਿਆਂ ਦਾ ਹੋਵੇਗਾ ਚਲਾਨ!

ਪੰਜਾਬ ਵਿੱਚ ਹਾਈ ਸੁਰੱਖਿਆ ਨੰਬਰ ਪਲੇਟ (HSRP) ਲਗਵਾਉਣ ਦੀ ਤਰੀਕ ਕੱਲ ਖ਼ਤਮ ਹੋ ਚੁੱਕੀ ਹੈ ਅਤੇ ਅੱਜ ਤੋਂ ਇਸ ਉੱਪਰ ਸਖ਼ਤੀ ਨਾਲ ਅਮਲ ਕੀਤਾ ਜਾਵੇਗਾ। ਅੱਜ ਤੋਂ ਪੰਜਾਬ ਭਰ ਵਿੱਚ ਹਾਈ ਸੁਰੱਖਿਆ ਨੰਬਰ ਪਲੇਟ ਦੀ ਚੈਕਿੰਗ ਨੂੰ ਲੈ ਕੇ ਖਾਸ ਮੁਹਿੰਮ ਚਲਾਈ ਜਾਵੇਗੀ। ਇਸ ਦੇ ਨਾਲ ਹੀ ਪਹਿਲੀ ਵਾਰ ਫੜੇ ਜਾਣ ਉੱਤੇ 2 ਹਜ਼ਾਰ ਰੁਪਏ ਦਾ ਜ਼ੁਰਮਾਨਾ ਪਵੇਗਾ ਅਤੇ ਫਿਰ ਦੁਬਾਰਾ ਫੜੇ ਜਾਣ ਤਾਂ 3 ਹਜ਼ਾਰ ਰੁਪਏ ਤੱਕ ਦਾ ਜ਼ੁਰਮਾਨਾ ਪਵੇਗਾ।ਜੇਕਰ ਫਿਰ ਵੀ ਨਾ ਮੰਨੇ ਤਾਂ ਗੱਡੀ ਦਾ ਨੰਬਰ ਬਲੈਕਲਿਸਟ ਵਿੱਚ ਕਰ ਦਿੱਤਾ ਜਾਵੇਗਾ। ਸਰਕਾਰ ਨੇ 30 ਜੂਨ ਤੱਕ ਵਾਹਨ ਚਾਲਕਾਂ ਨੂੰ ਅਰਾਮ ਦਿੱਤਾ ਸੀ ਪਰ ਹੁਣ ਸਰਕਾਰ ਨੇ ਮਿਆਦ ਨੂੰ ਅੱਗੇ ਵਧਾਉਣ ਉੱਤੇ ਰੋਕ ਲੱਗਾ ਦਿੱਤੀ ਹੈ। ਹੁਣ ਟ੍ਰੈਫਿਕ ਪੁਲਿਸ ਨੂੰ ਆਦੇਸ਼ ਦਿੱਤੇ ਗਏ ਹਨ ਕਿ ਜੇਕਰ ਵਾਹਨ ਬਿੰਨਾਂ ਹਾਈ ਸੁਰੱਖਿਆ ਨੰਬਰ ਪਲੇਟ(HSRP) ਤੋਂ ਦਿਖਦਾ ਹੈ ਤਾਂ ਉਸ ਦਾ ਚਲਾਨ ਕੱਟਿਆ ਜਾਵੇ। ਕੋਰਟ ਦੇ ਆਦੇਸ਼ ਹਨ ਕਿ ਸਾਰੀਆਂ ਗੱਡੀਆਂ ਉੱਤੇ ਹਾਈ ਸੁਰੱਖਿਆ ਨੰਬਰ ਪਲੇਟ ਲਗਵਾਉਣਾ ਲਾਜ਼ਮੀ ਹੈ ਪਰ ਜਦੋਂ ਕਾਂਗਰਸ ਰਾਜ ਦੇ ਦੌਰਾਨ ਸਾਲ 2021 ਵਿੱਚ HSRP ਨੰਬਰ ਪਲੇਟ ਨਾ ਹੋਣ ਉੱਤੇ ਚਲਾਣ ਕੱਟੇ ਗਏ ਤਾਂ ਲੋਕਾਂ ਵਿੱਚ ਹੱਲਾ ਮੱਚ ਗਿਆ ਜਿਸ ਕਰਕੇ ਇਸ ਦੀ ਡੈੱਡਲਾਈਨ ਵਧਾ ਦਿੱਤੀ ਗਈ ਸੀ ਪਰ ਕੋਰੋਨਾ ਹੋਣ ਤੋਂ ਬਾਅਦ ਇਹ ਸਾਰਾ ਮਾਮਲਾ ਠੰਡਾ ਪੈ ਗਿਆ।ਮੌਜੂਦਾ ਸਰਕਾਰ ਨੇ 30 ਜੂਨ ਤੱਕ HSRP ਨੰਬਰ ਪਲੇਟ ਲਗਵਾਉਣ ਦੀ ਡੈੱਡਲਾਈਨ ਦਿੱਤੀ ਸੀ,ਹੁਣ ਸਰਕਾਰ ਦਾ ਇਸ ਨੂੰ ਅੱਗੇ ਵਧਾਉਣ ਦਾ ਮਨ ਵੀ ਨਹੀਂ ਹੈ। ਜਿਸ ਕਰਕੇ ਸਰਕਾਰ ਬਹੁਤ ਹੀ ਸਖਤੀ ਵਰਤ ਰਹੀ ਹੈ।ਜੇਕਰ ਨੰਬਰ ਪਲੇਟ ਅਪਲਾਈ ਕੀਤੀ ਹੈ ਤਾਂ ਸਲਿੱਪ ਦਿਖਾ ਸਕਦੇ ਹੋ-
ਜੇਕਰ ਤੁਹਾਡੇ ਕੋਲ ਗੱਡੀ ਦੀ ਹਾਈ ਸੁਰੱਖਿਆ ਨੰਬਰ ਪਲੇਟ ਨਹੀਂ ਹੈ ਅਤੇ ਤੁਸੀ ਅਪਲਾਈ ਕੀਤੀ ਹੈ ਤਾਂ ਤੁਹਾਨੂੰ ਘਬਰਾਉਣ ਦੀ ਕੋਈ ਗੱਲ ਨਹੀਂ ਹੈ ਜੇ ਤੁਹਾਨੂੰ ਕੋਈ ਰੋਕਦਾ ਹੈ ਤਾਂ ਤੁਸੀਂ ਨੰਬਰ ਪਲੇਟ ਅਪਲਾਈ ਕਰਨ ਵਾਲੀ ਸਲਿੱਪ ਦਿੱਖਾ ਸਕਦੇ ਹੋ। ਉਸ ਦੇ ਨਾਲ ਵੀ ਤੁਹਾਡਾ ਚਲਾਨ ਤੋਂ ਬੱਚਾਅ ਹੋ ਸਕਦਾ ਹੈ।ਜਿੰਨਾ ਨੇ ਹਾਈ ਸੁਰੱਖਿਆ ਨੰਬਰ ਪਲੇਟ ਲਗਵਾਈ ਹੈ, ਉਹਨਾਂ ਦਾ ਸਾਰਾ ਰਿਕਾਰਡ ਔਨਲਾਈਨ ਪਤਾ ਚੱਲ ਜਾਵੇਗਾ।
ਨੰਬਰ ਪਲੇਟ ਲਈ ਪੰਜਾਬ ਟਰਾਂਸਪੋਰਟ ਦੀ ਵੈੱਬਸਾਈਟ ‘ਤੇ ਸੰਪਰਕ ਕਰੋ-

HSRP ਨੰਬਰ ਪਲੇਟ ਲਈ ਪੰਜਾਬ ਟਰਾਂਸਪੋਰਟ ਵਿਭਾਗ ਦੇ http://www.punjabtransport.org ‘ਤੇ ਅਪਲਾਈ ਕੀਤਾ ਜਾ ਸਕਦਾ ਹੈ।