Business Khas

Latest news
ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक... करोड़ों रुपये की विकास परियोजनाओं की सौगात पंजाब को मिलेगी : केवल सिंह ढिल्लों ਪੰਜਾਬ ਤੇ ਹਰਿਆਣਾ ਦੇ ਅੱਠ ਟੋਲ ਪਲਾਜ਼ਿਆਂ 'ਤੇ ਟੈਕਸ ’ਚ ਵਾਧਾ ਵਾਇਰਲ ਵੀਡੀਓ ਦੇਖ ਕੇ ਚਾਹ ਪੀਣੀ ਛੱਡ ਦੇਵੋਗੇ

40 ਸਾਲਾਂ ਸੱਸ ਨੂੰ ਆਪਣੇ 27 ਸਾਲ ਦੇ ਜਵਾਈ ਨਾਲ ਹੋਈ ਫ਼ਰਾਰ

ਰਾਜਸਥਾਨ ਦੇ ਸਿਰੋਹੀ ਜ਼ਿਲ੍ਹੇ ’ਚ 40 ਸਾਲਾਂ ਸੱਸ ਨੂੰ ਆਪਣੇ 27 ਸਾਲ ਦੇ ਜਵਾਈ ਨਾਲ ਪਿਆਰ ਹੋ ਗਿਆ।
ਜਵਾਈ ਨੇ ਫ਼ਰਾਰ ਹੋਣ ਤੋਂ ਪਹਿਲਾਂ ਸਹੁਰੇ ਨੂੰ ਪਿਲਾਈ ਸ਼ਰਾਬ
ਪਿਆਰ ਪ੍ਰਵਾਨ ਚੜ੍ਹਿਆ ਤਾਂ ਸੱਸ ਅਤੇ ਪ੍ਰਹੁਣਾ ਦੋਵੇਂ ਘਰੋਂ ਫ਼ਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਪ੍ਰੇਮੀ ਪ੍ਰਹੁਣੇ ਨੇ ਪਹਿਲਾਂ ਸਹੁਰੇ ਨਾਲ ਸ਼ਰਾਬ ਦੀ ਪਾਰਟੀ ਕਰਕੇ ਉਸਨੂੰ ਨਸ਼ੇ ’ਚ ਟੱਲੀ ਕਰ ਦਿੱਤਾ। ਜਦੋਂ ਸਹੁਰੇ ਨੂੰ ਹੋਸ਼ ਆਇਆ ਤਾਂ ਆਪਣੇ ਜਵਾਈ ਦੀ ਇਹ ਹਰਕਤ ਦੇਖ ਕੇ ਹੈਰਾਨ ਰਹਿ ਗਿਆ, ਉਸਨੇ ਪੁਲਿਸ ਦੀ ਸ਼ਰਣ ਲਈ ਹੈ।
ਆਪਣੀ ਸ਼ਿਕਾਇਤ ’ਚ ਸਹੁਰੇ ਰਮੇਸ਼ ਨੇ ਦੱਸਿਆ ਕਿ ਉਸਦੀ ਕੁੜੀ ਕਿਸਨਾ ਦਾ ਵਿਆਹ ਮਾਮਾਵਾਲੀ ਦੇ ਰਹਿਣ ਵਾਲੇ ਨਰਾਇਣ ਯੋਗੀ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸਦੀ ਕੁੜੀ ਅਤੇ ਪ੍ਰਹੁਣਾ ਅਕਸਰ ਹੀ ਘਰ ਆਉਂਦੇ-ਜਾਂਦੇ ਸਨ, 30 ਦਿਸੰਬਰ ਨੂੰ ਨਰਾਇਣ ਯੋਗੀ ਆਪਣੇ ਸਹੁਰੇ ਆਇਆ ਹੋਇਆ ਸੀ। ਸਹੁਰਾ ਜਦੋਂ ਧੀ ਦੇ ਘਰ ਪਹੁੰਚਿਆ ਤਾਂ ਮਾਮਲੇ ਦਾ ਪਤਾ ਚੱਲਿਆ
ਇਸ ਦੌਰਾਨ ਨਰਾਇਣ ਨੇ ਉਸਨੂੰ ਸ਼ਰਾਬ ਪਿਲਾਈ ਤੇ ਨਸ਼ੇ ’ਚ ਹੋਣ ਕਾਰਨ ਉਹ ਸੌਂ ਗਿਆ, ਜਦੋਂ ਸ਼ਾਮ 4 ਵਜੇਂ ਉਹ ਨੀਂਦ ਤੋਂ ਜਾਗਿਆ ਤਾਂ ਉਸਦੀ ਘਰ ਵਾਲੀ ਅਤੇ ਪ੍ਰਹੁਣਾ ਘਰੋਂ ਗਾਇਬ ਸਨ। ਜਦੋਂ ਕਾਫ਼ੀ ਜਾਂਚ ਚੋਂ ਬਾਅਦ ਪਤਾ ਚੱਲਿਆ ਕਿ ਉਸਦੀ ਘਰਵਾਲੀ ਨੂੰ ਉਸਦਾ ਜਵਾਈ ਗੁੰਮਰਾਹ ਕਰਕੇ ਭਜਾ ਲੈ ਗਿਆ ਹੈ। ਰਮੇਸ਼ ਜਦੋਂ ਆਪਣੀ ਕੁੜੀ ਕੋਲ ਉਸਦੇ ਸਹੁਰੇ ਘਰ ਪਿੰਡ ਮਾਮਾਂਵਾਲੀ ਪਹੁੰਚਿਆ ਤਾਂ ਪੂਰੀ ਘਟਨਾ ਦਾ ਪਤਾ ਚੱਲਿਆ। ਸੱਸ ਦੇ ਨਾਲ ਆਪਣੀ ਧੀ ਨੂੰ ਵੀ ਨਾਲ ਲੈ ਗਿਆ ਜਵਾਈ
ਅਨਾਦਰਾ ਥਾਣੇ ਦੇ ਇੰਚਾਰਜ ਬਲਭਦਰ ਸਿੰਘ ਨੇ ਦੱਸਿਆ ਕਿ ਜਵਾਈ ਦੇ ਸੱਸ ਨਾਲ ਭੱਜ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਜਵਾਈ ਨਾਲ ਭੱਜੀ ਸੱਸ ਦੀਆਂ 3 ਕੁੜੀਆਂ ਅਤੇ 1 ਮੁੰਡਾ ਹੈ, ਚਾਰੋ ਬੱਚੇ ਸ਼ਾਦੀਸ਼ੁਦਾ ਹਨ। ਹੋਰ ਤਾਂ ਹੋਰ ਪ੍ਰੇਮੀ ਜਵਾਈ ਦੇ ਵੀ 3 ਬੱਚੇ ਹਨ ਅਤੇ ਜਵਾਈ ਆਪਣੀ ਇੱਕ ਕੁੜੀ ਨੂੰ ਵੀ ਨਾਲ ਲੈ ਗਿਆ ਹੈ, ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।