Business Khas

Latest news
ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਗੁਜਰਾਤ ਟਾਈਟਨਸ ਦੀ ਟੀਮ ਜਿੱਤ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਲੋਕ ਮਸਲੇ ਪਹਿਲ ਦੇ ਅਧਾਰ 'ਤੇ ਹੱਲ ਕਰਨ ਦੇ ਦਿੱਤੇ ਨਿਰਦੇਸ਼ 5 ਮਈ ਨੂੰ ਹੋਵੇਗੀ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ  ਜ਼ਿਲ੍ਹੇ ਦੀਆਂ ਮੰਡੀਆਂ 'ਚ ਹੁਣ ਤੱਕ 10 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਹੋਈ ਆਮਦ 16 ਅਪ੍ਰੈਲ ਨੂੰ ਰਾਜ ਵਿੱਚ ਕੁਝ ਥਾਵਾਂ ਉਤੇ ਮੀਂਹ ਪੈਣ ਦੀ ਸੰਭਾਵਨਾ 17 ਅਪ੍ਰੈਲ ਨੂੰ ਕਪੂਰਥਲਾ ਵਿੱਚ “ਰੇਲ ਰੋਕੋ” ਦਾ ਐਲਾਨ,ਕਿਸਾਨਾਂ ਦਾ ਵੱਡਾ ਐਕਸ਼ਨ ਬਰਨਾਲਾ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਫਿਰੋਜ਼ਪੁਰ ਦੇ ਲਵਿਸ਼ ਗੋਇਲ ਨੇ 10ਵੀਂ ‘ਚ 99.4% ਅੰਕ ਪ੍ਰਾਪਤ ਕੀਤੇ ਬਸਤੀ ਸ਼ੇਖ ਸਤਰਾਂ ਮੁਹੱਲੇ ਵਿੱਚ ਪਾਣੀ ਦੀ ਕਮੀ ਨਾਲ ਲੋਕ ਪਰੇਸ਼ਾਨ ਗੁਰਦੁਆਰਾ ਬਾਬਾ ਜੀਵਨ ਸਿੰਘ ਗੜਾ ਵਿਖੇ ਖਾਲਸੇ ਦਾ ਪ੍ਰਗਟ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ
You are currently viewing ਝਾਂਸੀ ਕਾਨਪੁਰ ਹਾਈਵੇ ਉਤੇ ਦਰਦਨਾਕ ਹਾਦਸਾ,ਵਿਆਹ ਵਾਲੇ ਮੁੰਡੇ ਸਣੇ ਚਾਰ ਲੋਕ ਜਿਉਂਦੇ ਸੜ

ਝਾਂਸੀ ਕਾਨਪੁਰ ਹਾਈਵੇ ਉਤੇ ਦਰਦਨਾਕ ਹਾਦਸਾ,ਵਿਆਹ ਵਾਲੇ ਮੁੰਡੇ ਸਣੇ ਚਾਰ ਲੋਕ ਜਿਉਂਦੇ ਸੜ

ਝਾਂਸੀ ਕਾਨਪੁਰ ਹਾਈਵੇ ਉਤੇ ਇੱਕ ਦਰਦਨਾਕ ਹਾਦਸਾ ਵਾਪਰਿਆ। ਹਾਦਸੇ ਵਿਚ ਵਿਆਹ ਵਾਲੇ ਮੁੰਡੇ ਸਣੇ ਚਾਰ ਲੋਕ ਜਿਉਂਦੇ ਸੜ ਗਏ। ਜਾਣਕਾਰੀ ਮਿਲੀ ਹੈ ਕਿ ਇਥੇ ਇਕ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਪਿੱਛੋਂ ਕਾਰ ਨੂੰ ਅੱਗ ਲੱਗ ਗਈ। ਲਾੜਾ ਤੇ ਉਸ ਨਾਲ ਕਾਰ ਵਿਚ ਸਵਾਰ 3 ਜਣੇ ਬਾਹਰ ਨਹੀਂ ਨਿਕਲ ਸਕੇ ਅਤੇ ਜਿਉਂਦੇ ਸੜ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਸਥਾਨਕ ਲੋਕਾਂ ਦੀ ਕੋਸ਼ਿਸ਼ ਕਾਰਨ ਕਾਰ ‘ਚ ਸਵਾਰ 2 ਲੋਕਾਂ ਦੀ ਜਾਨ ਬਚ ਗਈ।
ਹਾਦਸੇ ਵਿਚ ਲਾੜਾ, ਸਰਬਾਲਾ ਤੇ ਲਾੜੇ ਦੇ ਭਰਾ ਸਣੇ 4 ਲੋਕਾਂ ਦੀ ਮੌਤ ਹੋ ਗਈ।ਦੱਸਿਆ ਜਾ ਰਿਹਾ ਹੈ ਕਿ ਝਾਂਸੀ ਜ਼ਿਲ੍ਹੇ ਦੇ ਅਰਾਚ ਥਾਣਾ ਖੇਤਰ ਦੇ ਪਿੰਡ ਬਿਲਾਟੀ ਵਾਸੀ ਆਕਾਸ਼ ਦਾ ਵਿਆਹ ਬਾਡਾਗਾਂਵ ਥਾਣਾ ਖੇਤਰ ਦੇ ਛਪਾਰ ਪਿੰਡ ਦੀ ਰਹਿਣ ਵਾਲੀ ਲੜਕੀ ਨਾਲ ਹੋਣਾ ਸੀ।ਅਜਿਹੇ ‘ਚ ਲਾੜਾ ਆਕਾਸ਼ ਆਪਣੇ ਸਕੇ ਭਰਾ ਆਸ਼ੀਸ਼ ਅਤੇ 7 ਸਾਲਾ ਭਤੀਜੇ ਆਸ਼ੂ ਸਮੇਤ ਦੋ ਰਿਸ਼ਤੇਦਾਰਾਂ ਨਾਲ ਕਾਰ ‘ਚ ਜਾ ਰਿਹਾ ਸੀ। ਜਦੋਂ ਕਿ ਬਾਕੀ ਬਰਾਤੀ ਕਿਸੇ ਹੋਰ ਗੱਡੀ ਵਿੱਚ ਜਾ ਰਹੇ ਸਨ। ਇਸ ਦੌਰਾਨ ਇਕ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ।ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਕਾਰ ਦਾ ਸ਼ੀਸ਼ਾ ਤੋੜਿਆ ਅਤੇ ਉਸ ‘ਚ ਸਵਾਰ ਦੋ ਵਿਅਕਤੀਆਂ ਨੂੰ ਬੜੀ ਮੁਸ਼ੱਕਤ ਨਾਲ ਬਾਹਰ ਕੱਢਿਆ। ਜਦੋਂਕਿ ਲਾੜਾ ਆਕਾਸ਼, ਭਰਾ ਆਸ਼ੀਸ਼, ਭਤੀਜਾ ਆਸ਼ੂ ਅਤੇ ਡਰਾਈਵਰ ਭਗਤ ਕਾਰ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜ ਗਏ।