Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing ਪਿੰਡ ਰੰਧਾਵਾ ਮਸੰਦਾ ਦੇ ਮਾਮਲੇ ਵਿੱਚ ਬਣਦੀ ਕਾਰਵਾਈ ਕਰੇ ਚੋਣ ਕਮਿਸ਼ਨ

ਪਿੰਡ ਰੰਧਾਵਾ ਮਸੰਦਾ ਦੇ ਮਾਮਲੇ ਵਿੱਚ ਬਣਦੀ ਕਾਰਵਾਈ ਕਰੇ ਚੋਣ ਕਮਿਸ਼ਨ

ਜਲੰਧਰ, ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਹੈ ਕਿ ਸੂਬਾ ਚੋਣ ਕਮਿਸ਼ਨ ਜਲੰਧਰ ਵਿੱਚ ਪਿੰਡ ਰੰਧਾਵਾ ਮਸੰਦਾ ਦੇ ਪੰਚ ਦੀ ਸਹੁੰ ਚੁਕਾਉਣ ਦੇ ਮਾਮਲੇ ਦਾ ਨੋਟਿਸ ਲਵੇ। ਉਨ੍ਹਾਂ ਕਿਹਾ ਕਿ 15 ਅਕਤੂਬਰ ਨੂੰ ਹੋਈਆਂ ਪੰਚਾਇਤੀ ਚੋਣਾਂ ਵਿੱਚ ਜਲੰਧਰ ਦੇ ਬਲਾਕ ਪੱਛਮੀ ਵਿੱਚ ਪੈਂਦੇ ਪਿੰਡ ਰੰਧਾਵਾ ਮਸੰਦਾ ਦੇ ਵਾਰਡ ਨੰਬਰ ਚਾਰ ਦੀ ਗਿਣਤੀ ਵਿੱਚ ਰਿਟਰਨਿੰਗ ਅਫਸਰ ਵੱਲੋਂ ਹਰਜਿੰਦਰ ਕੁਮਾਰ ਨੂੰ ਜੇਤੂ ਪੰਚ ਐਲਾਨਿਆ ਗਿਆ ਸੀ। ਇਸ ਦੀ ਵੀਡੀਓਗ੍ਰਾਫੀ ਹੋਈ ਸੀ ਤੇ ਗਿਣਤੀ ਦੌਰਾਨ ਹਰਜਿੰਦਰ ਕੁਮਾਰ ਦੇ ਨੁਮਾਇੰਦੇ ਦੇ ਤੌਰ ‘ਤੇ ਰਣਜੀਤ ਮਾਹੀ ਤੇ ਦੂਜਾ ਉਮੀਦਵਾਰ ਵੀ ਮੌਜੂਦ ਸੀ। ਗਿਣਤੀ ਬਿਲਕੁਲ ਸ਼ਾਂਤਪੂਰਨ ਹੋਈ ਤੇ ਰਿਟਰਨਿੰਗ ਅਫਸਰ ਨੇ ਪਵਨ ਕੁਮਾਰ ਦੇ ਮੁਕਾਬਲੇ ਹਰਜਿੰਦਰ ਕੁਮਾਰ ਨੂੰ ਵਾਰਡ ਚਾਰ ਤੋਂ ਜੇਤੂ ਐਲਾਨਿਆ ਅਤੇ ਉਸ ਨੂੰ ਮੌਕੇ ‘ਤੇ ਚੋਣ ਕਮਿਸ਼ਨ ਵੱਲੋਂ ਸਰਟੀਫਿਕੇਟ ਜਾਰੀ ਕੀਤਾ ਗਿਆ, ਪਰ ਵੋਟਾਂ ਹੋਣ ਤੋਂ ਕਰੀਬ 25 ਦਿਨ ਬਾਅਦ ਪਿੰਡ ਵਿੱਚ ਇਸ ਚੋਣ ਸਬੰਧੀ ਰਿਕਾਰਡ ਦੀਆਂ ਕਾਪੀਆਂ ਵਾਇਰਲ ਕੀਤੀਆਂ ਗਈਆਂ ਤੇ ਦੂਜੀ ਧਿਰ ਪਵਨ ਕੁਮਾਰ ਨੇ ਪਿੰਡ ਵਿੱਚ ਦੱਸਿਆ ਕਿ ਰਿਕਾਰਡ ਵਿੱਚ ਉਸ ਨੂੰ ਜੇਤੂ ਦੱਸਿਆ ਗਿਆ ਹੈ।  ਇਸ ਸਬੰਧੀ ਜੇਤੂ ਐਲਾਨੇ ਪੰਚ ਹਰਜਿੰਦਰ ਕੁਮਾਰ ਵੱਲੋਂ ਪ੍ਰਸ਼ਾਸਨ ਦੀ ਇਸ ਕਰਵਾਈ ਦਾ ਵਿਰੋਧ ਦਰਜ ਕਰਵਾਉਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਹਰਜਿੰਦਰ ਕੁਮਾਰ ਨੂੰ ਸਹੁੰ ਚੁਕਾਉਣ ਦੇ ਲਈ ਤਿਆਰ ਹੋਇਆ ਤੇ ਹਰਜਿੰਦਰ ਕੁਮਾਰ ਨੇ 19 ਨਵੰਬਰ ਦੇ ਸਹੁੰ ਚੁੱਕ ਸਮਾਗਮ ਵਿੱਚ ਪੰਚ ਵਜੋਂ ਸਹੁੰ ਚੁੱਕੀ ।

ਬਸਪਾ ਆਗੂ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਪ੍ਰਸਾਸ਼ਨ ਦੇ ਇਸ ਰਵਈਏ ਦਾ ਨੋਟਿਸ ਲੈ ਕੇ ਇਸ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਕੀ ਪ੍ਰਸ਼ਾਸ਼ਨ ਨੇ ਪਵਨ ਕੁਮਾਰ, ਜਿਸਨੂੰ ਚੋਣ ਕਮਿਸ਼ਨ ਵੱਲੋਂ ਅਜੇ ਜੇਤੂ ਐਲਾਨਿਆ ਹੀ ਨਹੀਂ ਗਿਆ, ਕੀ ਉਸਨੂੰ ਵੀ ਸਹੁੰ ਚੁਕਾਈ ਹੈ ਜਾਂ ਉਸਨੇ ਆਪਣੇ ਤੌਰ ‘ਤੇ ਚੁੱਕੀ ਹੈ। ਜੇਕਰ ਅਜਿਹਾ ਹੋਇਆ ਹੈ ਤਾਂ ਇਸ ਮਾਮਲੇ ਵਿੱਚ ਚੋਣ ਕਮਿਸ਼ਨ ਨੂੰ ਨੋਟਿਸ ਲੈ ਕੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜ਼ਿਲ੍ਹਾ ਜਲੰਧਰ ਪ੍ਰਸ਼ਾਸ਼ਨ ਨੇ ਸੂਬੇ ਭਰ ਵਿੱਚ ਗਲਤ ਪਿਰਤ ਪਾਉਣ ਦੀ ਕੋਸ਼ਿਸ਼ ਕੀਤੀ ਹੈ।

ਬਸਪਾ ਆਗੂ ਨੇ ਕਿਹਾ ਕਿ ਪ੍ਰਸਾਸ਼ਨ ਦੀ ਇਸ ਪਿਰਤ ਨਾਲ ਚੋਣਾਂ ਤੇ ਉਸ ਦਿਨ ਉਮੀਦਵਾਰਾਂ ਦੀ ਹਾਜ਼ਰੀ ਵਿੱਚ ਕੀਤੀ ਜਾਣ ਵਾਲੀ ਗਿਣਤੀ ਤੇ ਐਲਾਨੇ ਜਾਣ ਵਾਲੇ ਨਤੀਜਿਆਂ ਦਾ ਕੋਈ ਮਤਲਬ ਨਹੀਂ ਰਹਿ ਜਾਵੇਗਾ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਇਸ ਸਾਰੇ ਮਾਮਲੇ ਦਾ ਨੋਟਿਸ ਲੈ ਕੇ ਕਰਵਾਈ ਕਰਨੀ ਚਾਹੀਦੀ ਹੈ ਤੇ ਅਜਿਹੀ ਗਲਤ ਪਿਰਤ ਨਹੀਂ ਪੈਣੀ ਚਾਹੀਦੀ, ਜਿਹੋ ਜਿਹੀ ਜ਼ਿਲ੍ਹਾ ਜਲੰਧਰ ਪ੍ਰਸ਼ਾਸ਼ਨ ਵੱਲੋਂ ਪਿੰਡ ਰੰਧਾਵਾ ਮਸੰਦਾਂ ਦੇ ਮਾਮਲੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਗਈ।