Business Khas

Latest news
वार्ड चमकाने के लिए अशोक मित्तल का बड़ा तोहफा, 37.50 लाख रुपये देने का ऐलान किया ਸੜਕਾਂ ’ਤੇ ਅਵਾਰਾ ਪਸ਼ੂ ਬਣ ਰਹੇ ਹਨ ਹਾਦਸਿਆਂ ਦਾ ਕਾਰਨ, ਲੋਕਾਂ ਦੀ ਸੁਰੱਖਿਆ ’ਤੇ ਸਵਾਲ ਅਸ਼ਵਨੀ ਵਰਗੇ ਨਸ਼ੇ ਦੇ ਵਪਾਰੀ ਬੈਠੈ ਹੋਏ ਹਨ ਸਰਕਾਰ ਸਖ਼ਤ ਕਾਰਵਾਈ ਕਰੇ: ਸਿੱਖ ਤਾਲਮੇਲ ਕਮੇਟੀ ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ
You are currently viewing ਗੁਰੂ ਨਾਨਕ ਕਲੋਨੀ ਗਲੀ 4 ’ਚ ਕਰਵਾਇਆ ਜਾਗਰਣ

ਗੁਰੂ ਨਾਨਕ ਕਲੋਨੀ ਗਲੀ 4 ’ਚ ਕਰਵਾਇਆ ਜਾਗਰਣ

ਜਲੰਧਰ, (ਸੰਜੇ ਸ਼ਰਮਾ)-ਗੁਰੂ ਨਾਨਕ ਕਲੋਨੀ ਘਾਹ ਮੰਡੀ ਨਜਦੀਕ ਗਲੀ 4 ’ਚ ਜਾਗਰਣ ਕਰਵਾਇਆ ਗਿਆ। ਜਾਗਰਣ ਦੀ ਸ਼ੁਰੂਆਤ ਹਵਨਯਗ ਤੋਂ ਕੀਤੀ ਗਈ। ਇਸ ਮੌਕੇ ’ਤੇ ਸੰਨੀ ਐਂਡ ਪਾਰਟੀ ਵੱਲੋਂ ਮਾਂ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ’ਤੇ ਮੁੱਖ ਮਹਿਮਾਨ ਕਾਂਤਾ ਬਾਬਾ ਜੀ ਵਿਸ਼ੇਸ਼ ਤੌਰ ’ਤੇ ਪੁੱਜੇ। ਉਨ੍ਹਾਂ ਨੇ ਕਿਹਾ ਕਿ ਬੜੀ ਹੀ ਖੁਸ਼ੀ ਦੀ ਗੱਲ ਹੈ ਕਿ ਮੈਨੂੰ ਇਸ ਜਾਗਰਣ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ।

ਮਾਂ ਦਾ ਆਸ਼ੀਰਵਾਦ ਸਦਾ ਹੀ ਸੰਗਤਾਂ ’ਤੇ ਬਣਿਆ ਰਹੇ। ਮਾਂ ਸਭ ਦਾ ਘਰ ਭਰੇ ਰੱਖੇ। ਇਸ ਤਰ੍ਹਾਂ ਉਨ੍ਹਾਂ ਨੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਵੱਲੋਂ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੀ ਵੰਡੇ ਗਏ। ਉਨ੍ਹਾਂ ਨੇ ਕਿਹਾ ਕਿ ਹਰ ਸਾਲ ਉਹ ਮੰਦਰ ਵੱਲੋਂ ਸਲਾਨਾ ਜਾਗਰਣ ਕਰਦੇ ਹਨ। ਜਿਸ ਦੌਰਾਨ ਜਰੂਰਤਮੰਦ ਲੋਕਾਂ ਦੀ ਸੇਵਾ ਕਰਦੇ ਹਨ। ਇਸ ਮੌਕੇ ’ਤੇ ਮਸ਼ਹੂਰ ਗਾਇਕ ਸ਼ੂਭਮ ਸਵਾਲੀਆ ਵੀ ਮਾਂ ਦਾ ਆਸ਼ੀਰਵਾਰ ਲੈਣ ਲਈ ਪੰਡਾਲ ’ਚ ਪੁੱਜੇ ਹੋਏ ਸਨ।