Business Khas

You are currently viewing ਸਾਲਾਨਾ ਮੇਲਾ ਪੰਜਾਬ ਪੰਜਾਬੀ ਪੰਜਾਬੀਅਤ ਨੂੰ ਕੀਤਾ ਸਮਰਪਿਤ ਕਰਮਪਾਲ ਸਿੰਘ ਢਿੱਲੋ 

ਸਾਲਾਨਾ ਮੇਲਾ ਪੰਜਾਬ ਪੰਜਾਬੀ ਪੰਜਾਬੀਅਤ ਨੂੰ ਕੀਤਾ ਸਮਰਪਿਤ ਕਰਮਪਾਲ ਸਿੰਘ ਢਿੱਲੋ 

ਸਰਬ ਭਾਰਤੀ ਲੋਕ ਕਲਾਵਾਂ ਸੰਸਥਾਂ ਰਜਿ. ਕਰਤਾਰਪੁਰ ਵੱਲੋਂ ਪਿਛਲੇ ਲਗਾਤਾਰ 39 ਸਾਲਾਂ ਤੋਂ ਕਰਵਾਏ ਜਾ ਰਹੇ ਦੋ ਦਿਨਾ ਸਰਬ ਭਾਰਤੀ ਲੋਕ ਕਲਾਵਾਂ ਦਾ ਮੇਲਾ ਪੰਜਾਬ ਪੰਜਾਬੀ ਪੰਜਾਬੀਅਤ ਅਤੇ ਪੰਜਾਬੀ ਵਿਰਸੇ ਸੱਭਿਆਚਾਰ ਨੂੰ ਸਮਰਪਿਤ ਕਰਦਿਆਂ ਆਪਣੀ ਛਾਪ ਛੱਡ ਗਿਆ।

ਦੋ ਦਿਨਾਂ 39ਵੇਂ ਸਰਬ ਭਾਰਤੀ ਲੋਕ ਕਲਾਵਾਂ ਮੇਲੇ ਨੂੰ ਸੰਤ ਬਾਬਾ ਪ੍ਰੀਤਮ ਦਾਸ ਚੈਰੀਟੇਬਲ ਹਸਪਤਾਲ ਹੈਰੀਟੇਜ਼ ਹਾਲ ਸਾਮ੍ਹਣੇ ਪਿੰਡ ਰਾਏਪੁਰ-ਰਸੂਲਪੁਰ ਵਿਖੇ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੌੜੇ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੋਸਾਇਟੀ ਰਜਿ ਪੰਜਾਬ ਦੇ ਅਸ਼ੀਰਵਾਦ, ਇੰਡੀਅਨ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਕਰਮਪਾਲ ਸਿੰਘ ਢਿੱਲੋਂ, ਜਨਰਲ ਸਕੱਤਰ ਭੈਣ ਸੰਤੋਸ਼ ਕੁਮਾਰੀ ਪ੍ਰਧਾਨ ਨਾਰੀ ਸ਼ਕਤੀ ਫਾਊਂਡੇਸ਼ਨ ਭਾਰਤ, ਮੀਤ ਪ੍ਰਧਾਨ ਪ੍ਰਿਥੀਪਾਲ ਸਿੰਘ, ਪੈਟਰਨ ਕੁਲਵਿੰਦਰ ਸਿੰਘ ਥਿਆੜਾ ਅਤੇ ਹੋਰ ਪ੍ਰੰਬਧਕਾਂ ਦੀ ਦੇਖ-ਰੇਖ ਹੇਠ ਕਰਵਾਇਆ ਗਿਆ।

ਇਸ ਦੋ ਰੋਜ਼ਾ ਮੇਲੇ ਵਿਚ ਪੰਜਾਬ ਅਤੇ ਹੋਰ ਰਾਜਾਂ ਦੀਆਂ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਭਾਗ ਲਿਆ। ਇਸ ਮੇਲੇ ਦੌਰਾਨ ਵਿਦਿਆਰਥੀਆਂ ਦੇ ਲੋਕ ਗੀਤ, ਢਾਡੀ ਵਾਰਾਂ, ਸੁਹਾਗ, ਸਿੱਠਣੀਆਂ, ਸਕਿਟਾਂ, ਫੈਂਸੀ

ਡਰੈਸ, ਪੰਜਾਬ ਦਾ ਲੋਕ ਨਾਚ ਗਿੱਧੇ, ਭੰਗੜੇ ਤੇ ਲੁੱਡੀ ਪ੍ਰਤਿਯੋਗਿਤਾਵਾਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤੇ।

ਜਿਸ ਵਿਚ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਬੰਧਕਾਂ ਤੇ ਵਿਸ਼ੇਸ਼ ਕਰ ਕੇ ਸੰਤ ਬਾਬਾ ਨਿਰਮਲ ਦਾਸ ਜੀ, ਕਰਮਪਾਲ ਸਿੰਘ ਢਿੱਲੋਂ, ਪ੍ਰਿਥੀਪਾਲ ਸਿੰਘ, ਭੈਣ ਸੰਤੋਸ਼ ਕੁਮਾਰੀ ਵੱਲੋਂ ਸਨਮਾਨ ਚਿੰਨ੍ਹ ਨਕਦ ਇਨਾਮ ਤੇ ਪ੍ਰਸ਼ੰਸਾ-ਪੱਤਰ ਦੇ ਕੇ ਉਚੇਚੇ ਤੌਰ ਤੇ ਸਨਮਾਨਿਤ ਕੀਤਾ।

ਮੇਲੇ ਦੌਰਾਨ ਪੰਜਾਬ ਦੇ ਨਾਮਵਾਰ ਗਾਇਕਾਂ ਵਿਚ ਦਲਵਿੰਦਰ ਦਿਆਲਪੁਰੀ, ਕੁਲਵਿੰਦਰ ਕਿੰਦਾ, ਗੁਰਮੀਤ ਮੀਤ ਆਦਿ ਗਾਇਕ ਕਲਾਕਾਰਾਂ ਵੱਲੋਂ ਆਪਣੇ ਸੱਭਿਆਚਾਰ ਗੀਤਾਂ ਰਾਹੀਂ ਹਾਜ਼ਰੀ ਲਗਵਾਈ। ਇਸ ਮੌਕੇ ਕਮੇਡੀਅਨ ਦੀਪਕ ਰਾਜਾ ਅਤੇ ਡਿਪਟੀ ਰਾਜਾ ਵੱਲੋਂ ਕਾਮੇਡੀ ਰਾਹੀਂ ਸਰੋਤਿਆਂ ਦਾ ਮਨੋਰੰਜਨ ਕੀਤਾ।

ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਪ੍ਰਵਾਸੀ ਭਾਰਤੀਆਂ ‘ਚ ਬਲਦੇਵ ਸਿੰਘ ਫੁੱਲ, ਦਵਿੰਦਰ ਸਿੰਘ ਖਾਨਦਾਨੀ ਯੂ.ਕੇ., ਐੱਮ. ਐੱਲ. ਏ. ਬਲਕਾਰ ਸਿੰਘ ਅਤੇ ਉਨ੍ਹਾਂ ਦੀ ਧਰਮਪਤਨੀ ਹਰਪ੍ਰੀਤ ਕੌਰ, ਅਰੂਣਦੀਪ ਢਿੱਲੋਂ ਕੈਨੇਡਾ, ਡਾ. ਹਰਭਜਨ ਸਿੰਘ ਸਿੱਧੂ, ਚੇਤਨ ਜੋਸ਼ੀ, ਰਵੀ ਦਾਰਾ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਹਮਸਫ਼ਰ ਯੂਥ ਕਲੱਬ ਪ੍ਰਧਾਨ ਰੋਹਿਤ ਭਾਟੀਆ ਗੋਲਡ ਮੇਡਲਿਸਟ ਸਟੇਟ ਐਵਾਰਡੀ, ਸੁੱਖਾ ਸਰਪੰਚ, ਗੁਰਜੀਤ ਗੌਰੀ, ਗੁਰਦੀਪ ਸਿੰਘ ਮਿੰਟੂ, ਜੱਸੀ

ਭੁੱਲਰ, ਹਰੀਸ਼ ਦੂਰਦਰਸ਼ਣ, ਅਰਵਿੰਦ ਢੰਡਾ, ਸੰਜੀਵ ਭਨੋਟ, ਬਲਬੀਰ ਸੋਂਧੀ, ਰਜਨੀਸ਼ ਸੂਦ, ਹਰਵਿੰਦਰ ਸਿੰਘ ਰਿੰਕੂ, ਰਾਜ ਕੁਮਾਰ ਅਰੋੜਾ, ਗੁਰਦੀਪ ਸਿੰਘ ਬਾਹੀਆ, ਕੌਂਸਲਰ ਅਮਰਜੀਤ ਕੌਰ, ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਮਨਜਿੰਦਰ ਕੌਰ, ਰਜਿੰਦਰ ਕਸ਼ਅਪ ਫਿਲਮ ਡਾਇਰੈਕਟਰ, ਮਾਸਟਰ ਅਮਰੀਕ ਸਿੰਘ, ਜਗਜੀਵਨ ਰਾਮ, ਮਨਜੀਤ ਸਿੰਘ ਡੀ.ਐੱਸ. ਪੀ. ਟ੍ਰੈਫਿਕ, ਹਰਵਿੰਦਰ ਸਿੰਘ ਰਿੰਕੂ, ਬਲਵਿੰਦਰ ਵਿੱਕੀ, ਕਵਲੀਨ ਕੌਰ ਭਿੰਡਰ, ਅਨੂੰਦੀਪ ਕੌਰ,ਅਮਰਜੀਤ ਕੌਰ, ਢਿੱਲੋਂ, ਐਡਵੋਕੇਟ ਹਰਸ਼ਰਨ, ਭਾਈ ਚਰਨਜੀਤ ਸਿੰਘ, ਐਡਵੋਕੇਟ

ਹਰਸ਼ਰਨਜੀਤ ਸਿੰਘ, ਮਦਨ ਲਾਲ ਬਿੱਟੂ, ਕੁਲਦੀਪ ਕਲੇਰ, ਵਿਜੇ ਨੰਗਲ, ਹਰਸ਼ ਕੁਮਾਰ, ਅੰਬੇਡਕਰ ਸੇਵਾ ਦਲ ਪ੍ਰਧਾਨ ਕਰਨੈਲ ਸੰਤੋਖਪੁਰੀ ਪਤਵੰਤਿਆਂ ਸਮੇਤ ਵੱਡੀ ਗਿਣਤੀ ਵਿਚ ਲੋਕ ਅਤੇ ਵੱਖ-ਵੱਖ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਅਤੇ ਵਿਦਿਆਰਥੀ ਹਾਜ਼ਰ ਸਨ।

ਇਸ ਵਾਰ ਸਰਬ ਭਾਰਤੀ ਲੋਕ ਕਲਾ ਦਾ 39ਵਾਂ ਸਨਮਾਨ 2025 ਗੁਰਪ੍ਰੀਤ ਘੁੱਗੀ ਨੂੰ ਦਿੱਤਾ ਗਿਆ: ਮੇਲੇ ਦੇ ਦੂਸਰੇ ਦਿਨ ਵੱਖ-ਵੱਖ ਮੁਕਾਬਲਿਆਂ ਤੋਂ ਬਾਅਦ ਬਾਲੀਵੁਡ ਤੇ ਪਾਲੀਵੁਡ ਦੇ ਨਾਮਵਾਰ ਹਾਸ ਕਲਾਕਾਰ ਗੁਰਪ੍ਰੀਤ ਘੁੱਗੀ ਨੇ ਆਪਣੀ ਹਾਸ ਕਲਾਕਾਰੀ ਨਾਲ ਲੋਕਾਂ ਦਾ ਮਨੋਰੰਜਨ ਕਰਦਿਆਂ ਸਮੂੰਹ ਸਰਬ ਭਾਰਤੀ ਲੋਕ ਕਲਾਵਾਂ ਸੰਸਥਾਂ ਅਧਿਕਾਰੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਕਰਮਪਾਲ ਸਿੰਘ ਢਿੱਲੋ ਤੇ ਸਰਬ ਭਾਰਤੀ ਲੋਕ ਕਲਾਵਾਂ ਸੰਸਥਾਂ ਨਾਲ ਆਪਣੀਆਂ ਪੁਰਾਣੀਆਂ ਅਨਮੋਲ ਯਾਦਾਂ ਸਾਂਝੀਆਂ ਕੀਤੀਆਂ।