Business Khas

Latest news
ਸੜਕਾਂ ’ਤੇ ਅਵਾਰਾ ਪਸ਼ੂ ਬਣ ਰਹੇ ਹਨ ਹਾਦਸਿਆਂ ਦਾ ਕਾਰਨ, ਲੋਕਾਂ ਦੀ ਸੁਰੱਖਿਆ ’ਤੇ ਸਵਾਲ ਅਸ਼ਵਨੀ ਵਰਗੇ ਨਸ਼ੇ ਦੇ ਵਪਾਰੀ ਬੈਠੈ ਹੋਏ ਹਨ ਸਰਕਾਰ ਸਖ਼ਤ ਕਾਰਵਾਈ ਕਰੇ: ਸਿੱਖ ਤਾਲਮੇਲ ਕਮੇਟੀ ਐਮ.ਪੀ. ਅਸ਼ੋਕ ਕੁਮਾਰ ਮਿੱਤਲ ਵੱਲੋਂ ਜਲੰਧਰ ਵਿੱਚ 1.50 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕਾਂਗਰਸ ਕਮੇਟੀ ਦੇ ਨਵ- ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਕਾਂਗਰਸ ਭਵਨ ਜਲੰਧਰ ਵਿਖੇ प्रागपुर मंडल के बाबा बुड्ढा जी एंक्लेव में बैठक आयोजित, स्थानीय निवासियों ने उत्साहपूर्वक लिया भाग 40-45 साल बाद सुधरेगी रास्ता मोहल्ला की नालियों की दशा, मेयर वनीत धीर ने दी बड़ी राहत ਅਜੈ ਦੇਵਗਨ ਦੇ ਜੁਹੂ ਸਥਿਤ ਬੰਗਲੇ ’ਤੇ BMC ਦੀ ਕਾਰਵਾਈ, ਨਾਜਾਇਜ਼ ਉਸਾਰੀ ਦੇ ਦੋਸ਼ਾਂ ਹੇਠ ਕੁਝ ਹਿੱਸੇ ਢਾਹੇ ਪੇਸ਼ੀ ਤੋਂ ਠੀਕ ਪਹਿਲਾਂ ਲੰਡਨ ਰਵਾਨਾ ਹੋਏ ਧਰੁਵ ਰਾਠੀ, ਅਦਾਲਤ ਵੱਲੋਂ ਵਾਰੰਟ ਜਾਰੀ ਸੜਕ ਪਾਰ ਕਰ ਰਹੀ ਮਹਿਲਾ ਨੂੰ ਟਰੱਕ ਨੇ ਕੁਚਲਿਆ; ਮੌਕੇ ‘ਤੇ ਮੌਤ ਰੂਸ ਤੋਂ ਤੇਲ ਖਰੀਦਣ ‘ਤੇ ਨਹੀਂ ਲੱਗੇਗਾ ਟੈਰਿਫ
You are currently viewing ਸ਼ਰਧਾਂਜਲੀ ਸਮਾਰੋਹ ਵਿੱਚ ਹਾਜ਼ਰ ਬੀਜੇਪੀ ਆਗੂਆਂ ਨੂੰ ਕਿਹਾ, ਪੰਜਾਬ ਨਾਲ ਜੁੜੇ ਮੁੱਦਿਆਂ ਦਾ ਹੱਲ ਹੀ ਸੱਚੀ ਸ਼ਰਧਾਂਜਲੀ

ਸ਼ਰਧਾਂਜਲੀ ਸਮਾਰੋਹ ਵਿੱਚ ਹਾਜ਼ਰ ਬੀਜੇਪੀ ਆਗੂਆਂ ਨੂੰ ਕਿਹਾ, ਪੰਜਾਬ ਨਾਲ ਜੁੜੇ ਮੁੱਦਿਆਂ ਦਾ ਹੱਲ ਹੀ ਸੱਚੀ ਸ਼ਰਧਾਂਜਲੀ

ਪਟਿਆਲਾ, ਮਰਹੂਮ ਜੱਥੇਦਾਰ ਪੰਥ ਰਤਨ ਗੁਰਚਰਨ ਸਿੰਘ ਟੌਹੜਾ ਦੀ ਬਰਸੀ ਮੌਕੇ ਆਪਣੇ ਮਹਿਬੂਬ ਆਗੂ ਨੂੰ ਵੱਡੀ ਗਿਣਤੀ ਵਿੱਚ ਸੰਗਤ ਨੇ ਪਹੁੰਚ ਕੇ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਖਾਸ ਤੌਰ ਤੇ ਪਹੁੰਚੇ ਜੱਥੇਦਾਰ ਸੰਤਾ ਸਿੰਘ ਉਮੈਦਪੁਰ ਨੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ, ਜੱਥੇਦਾਰ ਟੌਹੜਾ ਸਾਹਿਬ ਹਮੇਸ਼ਾ ਪੰਥ ਅਤੇ ਪੰਜਾਬ ਦੇ ਮੁੱਦਈ ਰਹੇ। ਆਧੁਨਿਕ ਪੰਜਾਬ ਦੇ ਜਨਮਦਾਤਾ ਦਾ ਕਰਾਰ ਦਿੰਦਿਆਂ ਜੱਥੇਦਾਰ ਉਮੈਦਪੁਰੀ ਨੇ ਕਿਹਾ ਕਿ ਟੌਹੜਾ ਸਾਹਿਬ ਨੇ ਅਜਿਹੇ ਮੌਕੇ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਕ ਏਕਤਾ ਨੂੰ ਮਜ਼ਬੂਤ ਕੀਤਾ, ਜਦੋਂ ਪੰਜਾਬ ਨੂੰ ਹਰ ਪਾਸੇ ਲਾਂਬੂ ਲਗਾਇਆ ਜਾ ਰਿਹਾ ਸੀ।

ਜੱਥੇਦਾਰ ਉਮੈਦਪੁਰੀ ਨੇ ਸ਼ਰਧਾਂਜਲੀ ਦੇਣ ਆਏ ਬੀਜੇਪੀ ਆਗੂਆਂ ਨੂੰ ਕਿਹਾ, ਜੱਥੇਦਾਰ ਟੌਹੜਾ ਨੂੰ ਅਸਲ ਸ਼ਰਧਾਂਜਲੀ ਪੰਜਾਬ ਦੇ ਮੁੱਦਿਆਂ ਦਾ ਹੱਲ ਹੈ। ਜੱਥੇਦਾਰ ਉਮੈਦਪੁਰੀ ਨੇ ਕਿਹਾ ਕਿ, ਬੰਦੀ ਸਿੰਘਾਂ ਦੀ ਰਿਹਾਈ, ਪਾਣੀਆਂ ਦਾ ਮੁੱਦਾ ਹੱਲ ਕੀਤਾ ਜਾਵੇ, ਰਾਜਧਾਨੀ ਦਾ ਮੁੱਦਾ ਹੱਲ ਹੋਵੇ, ਪੰਜਾਬ ਦੇ ਸਰਹੱਦੀ ਖੇਤਰਾਂ ਨੂੰ ਵਿੱਤੀ ਪੈਕਜ ਦਿੱਤਾ ਜਾਵੇ, ਬੀਬੀਐੱਮਬੀ ਵਿੱਚ ਸੂਬੇ ਦੀ ਭਾਗੀਦਾਰੀ ਮਜ਼ਬੂਤ ਕੀਤੀ ਜਾਵੇ,ਚਰਾਸੀ ਵਰਗੇ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਲਈ ਫਾਸਟ ਟਰੈਕ ਕੋਰਟ ਬਣਾਕੇ ਸਜਾਵਾਂ ਦਿੱਤੀਆਂ ਜਾਣ, ਵਾਰ ਵਾਰ NSA ਵਰਗੇ ਕਾਨੂੰਨਾਂ ਦੀ ਦੁਰਵਰਤੋ ਹੇਠ ਗ੍ਰਿਫਤਾਰ ਨੌਜਵਾਨਾਂ ਨੂੰ ਰਿਹਾਅ ਕੀਤਾ ਜਾਵੇ।

ਜੱਥੇਦਾਰ ਉਮੈਦਪੁਰੀ ਨੇ ਟੌਹੜਾ ਸਾਹਿਬ ਨੂੰ ਯਾਦ ਕਰਦਿਆਂ ਕਿਹਾ ਕਿ ਹਿੰਦੂ ਸਿੱਖ ਏਕਤਾ ਦੀ ਗੱਲ ਨਾ ਸਿਰਫ ਮਜ਼ਬੂਤੀ ਨਾਲ ਰੱਖੀ, ਸਗੋ ਇਸ ਤੇ ਮਜ਼ਬੂਤੀ ਨਾਲ ਪਹਿਰਾ ਵੀ ਦਿੱਤਾ। ਜੱਥੇਦਾਰ ਟੌਹੜਾ ਦੀਆਂ ਕੋਸ਼ਿਸ਼ਾਂ ਸਦਕਾ ਜਿੱਥੇ ਪੰਜਾਬ ਵਿੱਚ ਮੁੜ ਸਮਾਜਿਕ ਤਾਣਾ ਬਾਣਾ ਮਜ਼ਬੂਤ ਹੋਇਆ ਉਥੇ ਹੀ ਪੰਜਾਬ ਨੇ ਆਰਥਿਕ ਲੀਹ ਨੂੰ ਮਜ਼ਬੂਤ ਕੀਤਾ।ਜੱਥੇਦਾਰ ਉਮੈਦਪੁਰੀ ਨੌਜਵਾਨੀ ਨੂੰ ਜੱਥੇਦਾਰ ਟੌਹੜਾ ਤੋ ਸੇਧ ਲੈਣ ਲਈ ਕਹਿੰਦੇ ਕਿਹਾ ਕਿ, ਓਹਨਾ ਦੇ ਸਿਦਕ ਅਤੇ ਮਿਹਨਤ ਦੇ ਨਕਸ਼ੇ ਕਦਮ ਤੇ ਚਲ ਕੇ ਵੱਡੀ ਤੋ ਵੱਡੀ ਮੰਜਿਲ ਨੂੰ ਸਰ ਕੀਤਾ ਜਾ ਸਕਦਾ ਹੈ।