Business Khas

Latest news
ਟੂ ਵੀਲਰ ਡੀਲਰ ਐਸੋਸੀਏਸ਼ਨ ਵੱਲੋਂ ਭਗਵਾਨ ਪਰਸ਼ੂ ਰਾਮ ਸੋਭਾ ਯਾਤਰਾ ਤੇ ਕੁਲਫੀਆਂ ਦੇ ਲੰਗਰ ਲਗਾਏ ਕੈਬਨਿਟ ਮੰਤਰੀ ਨੇ ਨਵੀਂ ਦਾਣਾ ਮੰਡੀ ’ਚ ਕਣਕ ਦੀ ਖ਼ਰੀਦ ਕਰਵਾਈ ਸ਼ੁਰੂ, ਕਿਸਾਨਾਂ ਨਾਲ ਕੀਤੀ ਗੱਲਬਾਤ ਨਸ਼ਿਆਂ ਖਿਲਾਫ਼ ਸਰਗਰਮ ਭਾਗੀਦਾਰੀ ਯਕੀਨੀ ਬਣਾਉਣ ਦੀ ਚੁਕਾਈ ਸਹੁੰ ਡਾ. ਰਵਜੋਤ ਸਿੰਘ ਨੇ ਲੁਧਿਆਣਾ ਦੀ ਕੇਂਦਰੀ ਜੇਲ੍ਹ ਅਤੇ ਜਨਾਨਾ ਜੇਲ੍ਹ ਦਾ ਕੀਤਾ ਨਿਰੀਖਣ ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਿਆਂ ਖਿਲਾਫ਼ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਸਾਈਕਲੋਥਾਨ ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਗੁਜਰਾਤ ਟਾਈਟਨਸ ਦੀ ਟੀਮ ਜਿੱਤ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਲੋਕ ਮਸਲੇ ਪਹਿਲ ਦੇ ਅਧਾਰ 'ਤੇ ਹੱਲ ਕਰਨ ਦੇ ਦਿੱਤੇ ਨਿਰਦੇਸ਼ 5 ਮਈ ਨੂੰ ਹੋਵੇਗੀ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ  ਜ਼ਿਲ੍ਹੇ ਦੀਆਂ ਮੰਡੀਆਂ 'ਚ ਹੁਣ ਤੱਕ 10 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਹੋਈ ਆਮਦ 16 ਅਪ੍ਰੈਲ ਨੂੰ ਰਾਜ ਵਿੱਚ ਕੁਝ ਥਾਵਾਂ ਉਤੇ ਮੀਂਹ ਪੈਣ ਦੀ ਸੰਭਾਵਨਾ
You are currently viewing ਨਾਬਾਲਗ ਕੁੜੀ ਨਾਲ ਸਮੂਹਿਕ ਜਬਰ ਜਨਾਹ, ਸਕੂਲ ਤੋਂ ਪਰਤਦੇ ਸਮੇਂ ਮੋਟਰਾਸਾਇਕਲ ‘ਤੇ ਜਬਰਦਸਤੀ ਬਿਠਾਇਆ

ਨਾਬਾਲਗ ਕੁੜੀ ਨਾਲ ਸਮੂਹਿਕ ਜਬਰ ਜਨਾਹ, ਸਕੂਲ ਤੋਂ ਪਰਤਦੇ ਸਮੇਂ ਮੋਟਰਾਸਾਇਕਲ ‘ਤੇ ਜਬਰਦਸਤੀ ਬਿਠਾਇਆ

ਲੁਧਿਆਣਾ ਤੋਂ ਇੱਕ ਨਾਬਾਲਗ ਕੁੜੀ ਨਾਲ ਸਮੂਹਿਕ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਦੋ ਮੁਲਜ਼ਮਾਂ ਨੇ ਕਰੀਬ 14 ਸਾਲ ਉਮਰ ਦੀ ਵਿਦਿਆਰਥਣ ਨੂੰ ਅੰਮ੍ਰਿਤਸਰ ਦੇ ਹੋਟਲ ‘ਚ ਲਿਜਾ ਕੇ ਜਬਰ ਜਨਾਹ ਕੀਤਾ। ਮੁਲਜ਼ਮਾਂ ਨੇ ਨਾਬਾਲਗ ਲੜਕੀ ਨਾਲ ਗੈਰ ਕੁਦਰਤੀ ਸਬੰਧ ਬਣਾਏ ਤੇ ਦੋ ਦਿਨਾਂ ਤੱਕ ਉਸ ਨੂੰ ਅਗਵਾ ਕਰਕੇ ਰੱਖਿਆ। ਲੜਕੀ ਮੌਕਾ ਦੇਖ ਕੇ ਮੁਲਜ਼ਮਾਂ ਦੇ ਸ਼ਿਕੰਜੇ ਤੋਂ ਭੱਜਣ ‘ਚ ਕਾਮਯਾਬ ਰਹੀ ਤੇ ਆਪਣੇ ਪਰਿਵਾਰ ਵਾਲਿਆਂ ਨੂੰ ਜਾਣਕਾਰੀ ਦਿੱਤੀ। ਲੜਕੀ ਦੇ ਪਰਿਵਾਰਕ ਮੈਂਬਰ ਨੇ ਸਾਹਨੇਵਾਲ ਥਾਣਾ, ਲੁਧਿਆਣਾ ‘ਚ ਮਾਮਲਾ ਦਰਜ ਕਰਵਾ ਦਿੱਤਾ ਹੈ। ਪਰਿਵਾਰਕ ਮੈਂਬਰ ਦੀ ਜਾਣਕਾਰੀ ਮੁਤਾਬਕ 7 ਜੁਲਾਈ ਨੂੰ ਉਸ ਦੀ 14 ਸਾਲਾਂ ਲੜਕੀ ਸਕੂਲ ਤੋਂ ਵਾਪਸ ਪਰਤ ਰਹੀ ਸੀ ਤਾਂ ਅੱਧੇ ਰਸਤੇ ‘ਚ ਇੱਕ ਕਾਲੇ ਰੰਗ ਦੇ ਮੋਟਰਸਾਈਕਲ ‘ਤੇ ਦੋ ਲੜਕੇ ਮਨੋਜ ਕੁਮਾਰ ਤੇ ਸ਼ੁਭਮ ਨੇ ਲੜਕੀ ਨੂੰ ਜਬਰਦਸਤੀ ਮੋਟਰਸਾਇਕਲ ‘ਤੇ ਬਿਠਾ ਲਿਆ। ਇਸ ਤੋਂ ਬਾਅਦ ਲੜਕੀ ਨੂੰ ਮਨੋਜ ਕੁਮਾਰ ਦੇ ਘਰ ਲੈ ਗਏ, ਜਿੱਥੇ ਉਸ ਦੀ ਮਾਤਾ ਵੀ ਮੌਜੂਦ ਸੀ। ਮਨੋਜ ਨੇ ਜਬਰਦਸਤੀ ਲੜਕੀ ਦੀ ਵਰਦੀ ਉਤਰਵਾ ਦਿੱਤੀ ਦੇ ਆਪਣੀ ਪੈਂਟ-ਸ਼ਰਟ ਪਹਿਣਾ ਦਿੱਤੀ। ਮਨੋਜ ਇਸ ਤੋਂ ਬਾਅਦ ਲੜਕੀ ਨੂੰ ਆਪਣੇ ਦੋਸਤ ਦੇ ਘਰ ਲੈ ਗਿਆ, ਉੱਥੇ ਕਮਰੇ ‘ਚ ਉਸ ਨੇ ਲੜਕੀ ਨਾਲ ਜਬਰ ਜਨਾਹ ਕੀਤਾ। ਇਸ ਤੋਂ ਬਾਅਦ ਲੜਕੀ ਨੇ ਰੌਲਾ ਪਾਇਆ ਤਾਂ ਦੋਵੇਂ ਮੁਲਜ਼ਮਾਂ ਨੇ ਉਸ ਨਾਲ ਕੁੱਟਮਾਰ ਕੀਤੀ। ਦੋਵੇਂ ਮੁਲਜ਼ਮ ਇਸ ਤੋਂ ਬਾਅਦ ਲੜਕੀ ਨੂੰ ਟ੍ਰੇਨ ਦੇ ਰਾਹੀਂ ਅੰਮ੍ਰਿਤਸਰ ਲੈ ਗਏ। ਅੰਮ੍ਰਿਤਸਰ ‘ਚ ਇੱਕ ਹੋਟਲ ਦਾ ਕਮਰਾ ਲੈ ਕੇ ਮਨੋਜ ਕੁਮਾਰ ਤੇ ਸ਼ੁਭਮ ਨੇ ਵਾਰੋ ਵਾਰ ਲੜਕੀ ਨਾਲ ਜਬਰ ਜਨਾਹ ਕੀਤਾ ਤੇ ਬਾਅਦ ‘ਚ ਦੋਵਾਂ ਨੇ ਧਮਕਾ ਕੇ ਲੜਕੀ ਨਾਲ ਗੈਰ ਕੁਦਰਤੀ ਸਬੰਧ ਬਣਾਏ। ਇਸ ਤੋਂ ਬਾਅਦ ਲੜਕੀ 9 ਜੁਲਾਈ ਨੂੰ ਮੌਕੇ ਦੇਖ ਕੇ ਭੱਜ ਆਈ।