Business Khas

Latest news
इंटरनेट की दुनिया में किसी पर मत करें भरोसा ਕੇਂਦਰੀ ਸਰਕਾਰ ਦੀਆਂ ਗ਼ਲਤ ਨੀਤੀਆਂ ਤੇ ਪੰਜਾਬ ਸਰਕਾਰ ਦੀ ਸਹਿਮਤੀ ਕਰਕੇ ਆਟੋ ਸੇਲ ਪਰਚੇਸ ਦਾ ਕਾਰੋਬਾਰ ਨੀਟ ਪੇਪਰ ਲੀਕ ਵਿਵਾਦ ਤੇ ਪ੍ਰਦਰਸ਼ਨਾਂ 'ਤੇ PM ਮੋਦੀ ਦਾ ਵੱਡਾ ਬਿਆਨ ਦਿੱਲੀ ਵਿਦਿਆਰਥੀ ਪ੍ਰਦਰਸ਼ਨ ਦੇ ਹੱਕ 'ਚ ਡਟੇ ਦਿਲਜੀਤ ਦੁਸਾਂਝ ਗੜ੍ਹਾ ਦਾ ਕਬੀਰ ਪਾਰਕ ਬਣਿਆ ਬਦਹਾਲੀ ਦਾ ਸ਼ਿਕਾਰ, ਮੁਹੱਲਾ ਵਾਸੀਆਂ ਨੇ ਸੁਧਾਰ ਦੀ ਕੀਤੀ ਮੰਗ डीजीपी अनुराग धनखड़, एक साल पहले संभाला था पद, मचा हड़कंप ਸੰਸਦ ਦਾ ਮਾਨਸੂਨ ਸੈਸ਼ਨ ਦੀ ਹੋਈ ਸ਼ੁਰੂਆਤ; PM ਮੋਦੀ ਦੀ ਵਿਰੋਧੀਆਂ ਨੂੰ ਅਪੀਲ ਬਰਗਾੜੀ ਬੇਅਦਬੀ ਤੇ ਬਹਿਬਲਕਲਾਂ ਗੋਲੀਕਾਂਡ ਮਾਮਲੇ 'ਚ ਸੁਖਬੀਰ ਬਾਦਲ ਤਲਬ ਕੇਐੱਮਵੀ ਦੀ ਐੱਨਸੀਸੀ ਕੈਡੇਟ ਨੇ ਇੰਟਰ ਗਰੁੱਪ ਸਪੋਰਟਸ ਸ਼ੂਟਿੰਗ ਮੁਕਾਬਲੇ ਵਿੱਚ ਜਿੱਤਿਆ ਸੋਨ ਤਗਮਾ ਕੁੜੀ ਨੇ ਰੀ-ਨੀਟ ਯੂਜੀ ਪ੍ਰੀਖਿਆ ਵਿੱਚ ਏਆਈਆਰ-1 ਪ੍ਰਾਪਤ ਕਰਨ ਦਾ ਦਾਅਵਾ
You are currently viewing Pankaj Dheer, who won everyone’s heart as Karan in Mahabharata, is no more

Pankaj Dheer, who won everyone’s heart as Karan in Mahabharata, is no more

ਬੀਆਰ ਚੋਪੜਾ ਦੀ “ਮਹਾਭਾਰਤ” ਕਰਨ ਦੇ ਰੂਪ ਵਿੱਚ ਸਾਰਿਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਅਦਾਕਾਰ ਪੰਕਜ ਧੀਰ ਹੁਣ ਸਾਡੇ ਵਿੱਚ ਨਹੀਂ ਰਹੇ ਹਨ। ਉਨ੍ਹਾਂ ਦਾ ਬੁੱਧਵਾਰ ਸੇਵੇਰੇ ਦੇਹਾਂਤ ਹੋ ਗਿਆ ਹੈ। ਸੂਤਰਾਂ ਦੇ ਹਵਾਲੇ ਨਾਲ ਟੀਵੀ9 ਪੰਜਾਬੀ ਡਿਜੀਟਲ ਨੂੰ ਮਿਲੀ ਜਾਣਕਾਰੀ ਮੁਤਾਬਕ,ਉਨ੍ਹਾਂ ਨੇ ਮੰਗਲਵਾਰ, 14 ਅਕਤੂਬਰ ਨੂੰ ਦੇਰ ਰਾਤ 68 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਉਨ੍ਹਾਂ ਦੇ ਅਚਾਨਕ ਦੇਹਾਂਤ ਨਾਲ ਫਿਲਮ ਅਤੇ ਟੈਲੀਵਿਜ਼ਨ ਇੰਡਸਟਰੀ ਵਿੱਚ ਸਦਮੇ ਦੀ ਲਹਿਰ ਦੌੜ ਗਈ ਹੈ।ਉਹ ਲੰਬੇ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸਨ। ਉਹ ਅੰਤ ਵਿੱਚ ਇਹ ਲੜਾਈ ਹਾਰ ਗਏ ਅਤੇ ਬੀਤੀ ਰਾਤ ਆਖਰੀ ਸਾਹ ਲਿਆ।
ਪੰਕਜ ਧੀਰ ਦਾ ਦੇਹਾਂਤ ਭਾਰਤੀ ਟੈਲੀਵਿਜ਼ਨ ਵਿੱਚ ਇੱਕ ਯੁੱਗ ਦੇ ਅੰਤ ਨੂੰ ਦਰਸਾਉਂਦਾ ਹੈ। ਉਨ੍ਹਾਂ ਦੇ ਪ੍ਰਸ਼ੰਸਕ ਅਤੇ ਦਰਸ਼ਕ ਉਨ੍ਹਾਂ ਨੂੰ ਹਮੇਸ਼ਾ ‘ਦਾਨਵੀਰ ਕਰਨ’ ਵਜੋਂ ਯਾਦ ਰੱਖਣਗੇ। ਪੰਕਜ ਧੀਰ ਆਪਣੇ ਸ਼ਾਨਦਾਰ ਅਦਾਕਾਰੀ ਹੁਨਰ ਅਤੇ ਦਮਦਾਰ ਆਵਾਜ਼ ਲਈ ਜਾਣੇ ਜਾਂਦੇ ਸਨ, ਪਰ 1988 ਦੇ ਇਤਿਹਾਸਕ ਨਾਟਕ ‘ਮਹਾਭਾਰਤ‘ ਵਿੱਚ ਕਰਣ ਦੇ ਉਨ੍ਹਾਂ ਦੇ ਕਿਰਦਾਰ ਨੇ ਉਨ੍ਹਾਂ ਨੂੰ ਸੱਚਮੁੱਚ ਅਮਰ ਕਰ ਦਿੱਤਾ।
ਦਰਅਸਲ, ਪੰਕਜ ਧੀਰ ਦੇ ਪੁੱਤਰ, ਨਿਕਿਤਿਨ ਧੀਰ, ਵੀ ਬਾਲੀਵੁੱਡ ਅਦਾਕਾਰ ਹਨ, ਜੋ ਕਈ ਫਿਲਮਾਂ ਵਿੱਚ ਨਜ਼ਰ ਆ ਚੁੱਕੇ ਹਨ। ਨਿਕਿਤਿਨ ਨੇ “ਜੋਧਾ ਅਕਬਰ” ਅਤੇ “ਚੇਨਈ ਐਕਸਪ੍ਰੈਸ” ਵਿੱਚ ਦਮਦਾਰ ਭੂਮਿਕਾਵਾਂ ਨਿਭਾਈਆਂ ਹਨ। ਉਨ੍ਹਾਂ ਦੀ ਨੂੰਹ, ਕ੍ਰਿਤਿਕਾ ਸੇਂਗਰ ਅਭਿਨੇਤਰੀ ਵੀ ਹੈ ਜਿਨ੍ਹਾਂ ਨੇ ਟੈਲੀਵਿਜ਼ਨ ਵਿੱਚ ਕਾਫੀ ਕੰਮ ਕਰ ਚੁੱਕੀ ਹੈ।