Business Khas

Latest news
ਕੁੰਗਫੂ ਮੁਕਾਬਲੇ ਵਿੱਚ ਖਿਡਾਰੀਆਂ ਨੇ ਮਾਰੀਆਂ ਮੱਲਾਂ ਗਰਭਵਤੀ ਸੀ ਜ਼ਿੰਦਾ ਸਾੜੀ ਗਈ ਮਨਜੀਤ ਕੌਰ; ਪਹਿਲਾਂ ਕੀਤੀ ਗਈ ਸੀ ਕਿਡਨੈਪਿੰਗ ਦੁੱਧ ਤੋਂ ਲੈ ਕੇ ਬੋਰਡਿੰਗ ਪਾਸ ਤੱਕ, 1 ਸਤੰਬਰ ਤੋਂ ਬਦਲ ਰਹੇ ਹਨ ਇਹ 5 ਨਿਯਮ ਪੰਜਾਬ ਯੂਨੀਵਰਸਟੀ ਵਿਦਆਰਥੀ ਚੋਣਾਂ ਵਿਚ ਸੱਥ ਸੰਸਥਾਂ ਦੇ ਉਮੀਦਵਾਰਾਂ ਨੂੰ ਜਿਤਾਓ ਸਿੱਖ ਤਾਲਮੇਲ ਰਾਹੁਲ ਗਾਂਧੀ ਦੇ ਪੰਜਾਬ ਦੌਰੇ ‘ਤੇ ਸਸਪੈਂਸ ਖ਼ਤਮ ਲੁਧਿਆਣਾ ‘ਚ ਨਾਬਾਲਗ ਨੂੰ ਨਸ਼ਾ ਦੇ ਕੇ ਕੀਤਾ ਜਬਰ-ਜ਼ਨਾਹ 50 KM ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੂਫਾਨ, ਚਾਰ ਦਿਨ ਲਗਾਤਾਰ ਮੀਂਹ ਭਾਈ ਸਰਬਜੀਤ ਸਿੰਘ ਐਮ ਪੀ ਦੀ ਸਿਹਤ ਵਿਗੜੀ ਸਿੱਖ਼ ਤਾਲਮੇਲ ਕਮੇਟੀ ਦੇ ਮੈਂਬਰ ਹਾਲ ਚਾਲ ਪਤਾ ਕਰਨ ਪੁਹੰਚੇ US Open ਦੇ ਸੈਮੀਫਾਈਨਲ ‘ਚ ਪਤੀ-ਪਤਨੀ ਦੀ ਜੋੜੀ ਦਾ ਧਮਾਲ ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
You are currently viewing 84ਸਿੱਖ ਕਤਲੇਆਮ ਕਾਂਗਰਸ ਦੇ ਮੱਥੇ ਤੇ ਨਾ ਮਿਟਣ ਵਾਲਾ ਕਲੰਕ ਸਿੱਖ ਤਾਲਮੇਲ ਕਮੇਟੀ

84ਸਿੱਖ ਕਤਲੇਆਮ ਕਾਂਗਰਸ ਦੇ ਮੱਥੇ ਤੇ ਨਾ ਮਿਟਣ ਵਾਲਾ ਕਲੰਕ ਸਿੱਖ ਤਾਲਮੇਲ ਕਮੇਟੀ

1984 ਵਿੱਚ ਜਿਸ ਤਰ੍ਹਾਂ ਸਿੱਖਾਂ ਦੀ ਸਿੱਖਾਂ ਨੂੰ ਕੋਹ ਕੋਹ ਕੋ ਕੇ ਮਾਰਿਆ ਗਿਆ ਸਿੱਖਾਂ ਦੇ ਗਲੇ ਵਿਚ ਟਾਇਰ ਪਾਏ ਗਏ ਜਿਸ ਤਰ੍ਹਾਂ ਸਿੱਖ ਬੀਬੀਆਂ ਦੀ ਬੇਪਤੀ ਕੀਤੀ ਗਈ ਸਿੱਖਾਂ ਦੇ ਘਰ ਅਤੇ ਕਾਰੋਬਾਰੀ ਅਦਾਰੇ ਸਾੜੇ ਗਏ ਉਹ ਕਾਂਗਰਸ ਦੇ ਨਾਂਮ ਉਪਰ ਅਜਿਹਾ ਭਦਾ ਕਲੰਕ ਹੈ ਜੋ ਕਦੇ ਮਿਟ ਨਹੀਂ ਸਕਦਾ ਇਹ ਗੱਲ ਸਿੱਖ ਤਾਲਮੇਲ ਕਮੇਟੀ ਦੇ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਗੁਰਦੇਵ ਸਿੰਘ ਭਾਟੀਆ ਅਤੇ ਗੁਰਦੀਪ ਸਿੰਘ ਕਾਲੀਆ ਕਾਲੋਨੀ ਨੇ ਇੱਕ ਸਾਂਝੇ ਬਿਆਨ ਵਿੱਚ ਕਹੀ ਉਕਤ ਆਗੂਆਂ ਨੇ ਕਿਹਾ ਕਾਂਗਰਸ ਦੀ ਲੀਡਰਸ਼ਿਪ ਜਿਨੀ ਮਰਜੀ ਸਫ਼ਾਈਆਂ ਦੇਂਦੀ ਰਹੇ ਸਿੱਖ ਕਦੀ ਵੀ ਉਹਨਾਂ ਦੀ ਪਾਰਟੀ ਵੱਲੋ ਕੀਤੇ ਅਜਿਹੇ ਗੁਨਾਹ ਲਈ

ਓਹਨਾ ਨੂ ਮਾਫ਼ ਨਹੀਂ ਕਰਨਗੇ ਉਨ੍ਹਾਂ ਕਿਹਾ ਸਿੱਖ ਕਤਲੇਆਮ ਜਿਸ ਪੂਰੇ ਦੇਸ ਵਿਚ ਹਜ਼ਾਰਾਂ ਸਿੱਖਾਂ ਨੂੰ ਦੇਸ ਦੇ ਵੱਖ ਵੱਖ ਹਿੱਸਿਆਂ ਕੋਹ ਕੋਹ ਮਾਰਿਆ ਗਿਆ ਇਸ ਸਾਕੇ ਹੋਏ ਨੂੰ ਲੱਗਭਗ 42 ਸਾਲ ਹੋ ਗਏ ਹਨ ਪਰ ਅੱਜ ਤਕ ਇੱਕ ਵੀ ਦੋਸ਼ੀ ਨੂੰ ਫਾਂਸੀ ਨਹੀਂ ਦਿੱਤੀ ਗਈ ਜਦਕਿ ਇੰਦਰਾ ਗਾਂਧੀ ਨੂੰ ਮਾਰਨ ਵਾਲਿਆਂ ਨੂੰ ਤੁਰੰਤ ਫਾਂਸੀ ਦੇ ਦਿੱਤੀ ਗਈ ਉਕਤ ਆਗੂਆਂ ਨੇ ਕਿਹਾ ਕਿ ਇਸ ਦੇਸ ਵਿਚ ਸਿਖਾਂ ਲਈ ਕਾਨੂੰਨ ਹੋਰ ਹੈ ਬਾਕੀਆਂ ਲਈ ਹੋਰ ਇਸ ਹਮਾਮ ਵਿੱਚ ਸਾਰੀਆਂ ਹੀ ਪਾਰਟੀਆਂ ਇਕੋ ਜਹੀਆਂ ਹੈ ਕੋਈ ਵੀ ਪਾਰਟੀ ਸਿੱਖਾਂ ਨੂੰ ਇਨਸਾਫ ਦਿਵਾਉਣ ਲਈ ਤਿਆਰ ਨਹੀਂ ਕਿਓਂਕਿ ਸਭ ਨੂੰ ਵੋਟਾਂ ਦੀ ਰਾਜਨੀਤੀ ਕਰਨੀ ਹੈ ਅੱਜ ਵੀ ਸਿੱਖ ਇਨਸਾਫ਼ ਦੀ ਦੀ ਉਡੀਕ ਵਿਚ ਹਨ ਕਤਲੇਆਮ ਦੇ ਦੋਸ਼ੀ ਬਾਹਰ ਘੁੰਮ ਰਹੇ ਹਨ ਸਿੱਖ ਕੌਮ ਦੀ ਸਮੁਚੀ ਲੀਡਰਸ਼ਿਪ ਭਾਵੇਂ ਉਹ ਕਿਸੇ ਵੀ ਪਾਰਟੀ ਵਿਚ ਹਨ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਇਕ ਸਭ ਨੂੰ ਇਕਮੁੱਠ ਹੋਣਾ ਪਵੇਗਾ ਤਾਂ ਹੀ ਅਸੀਂ ਇਨਸਾਫ਼ ਦੀ ਉਮੀਦ ਕਰ ਸਕਦੇ ਹਾਂ ਇਸ ਮੌਕੇ ਤੇ ਜੈਦੀਪ ਸਿੰਘ ਬਾਜਵਾ ਵੀ ਹਾਜ਼ਰ ਸਨ