Business Khas

Latest news
16 ਅਪ੍ਰੈਲ ਨੂੰ ਰਾਜ ਵਿੱਚ ਕੁਝ ਥਾਵਾਂ ਉਤੇ ਮੀਂਹ ਪੈਣ ਦੀ ਸੰਭਾਵਨਾ 17 ਅਪ੍ਰੈਲ ਨੂੰ ਕਪੂਰਥਲਾ ਵਿੱਚ “ਰੇਲ ਰੋਕੋ” ਦਾ ਐਲਾਨ,ਕਿਸਾਨਾਂ ਦਾ ਵੱਡਾ ਐਕਸ਼ਨ ਬਰਨਾਲਾ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਫਿਰੋਜ਼ਪੁਰ ਦੇ ਲਵਿਸ਼ ਗੋਇਲ ਨੇ 10ਵੀਂ ‘ਚ 99.4% ਅੰਕ ਪ੍ਰਾਪਤ ਕੀਤੇ ਬਸਤੀ ਸ਼ੇਖ ਸਤਰਾਂ ਮੁਹੱਲੇ ਵਿੱਚ ਪਾਣੀ ਦੀ ਕਮੀ ਨਾਲ ਲੋਕ ਪਰੇਸ਼ਾਨ ਗੁਰਦੁਆਰਾ ਬਾਬਾ ਜੀਵਨ ਸਿੰਘ ਗੜਾ ਵਿਖੇ ਖਾਲਸੇ ਦਾ ਪ੍ਰਗਟ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ ਚਰਨਜੀਤ ਸਿੰਘ ਚੰਨੀ ਨੂੰ ਦਿੱਤਾ ਮੰਗ ਪੱਤਰ ਬੇਅਦਬੀ ਸਬੰਧੀ ਸੋਧ ਬਿੱਲ ਸਰਬਸੰਮਤੀ ਨਾਲ ਪਾਸ ਹੋਣ ਤੇ ਸਿੱਖ ਤਾਲਮੇਲ ਕਮੇਟੀ ਵੱਲੋਂ ਜੋਰਦਾਰ ਸਵਾਗਤ ਖ਼ਾਲਸਾ ਮਾਰਚ ਵਿੱਚ ਸਹਿਜੋਗ ਦੇਣ ਵਾਲੀਆਂ ਸਾਰੀਆਂ ਜਥੇਬੰਦੀਆਂ ਅਤੇ ਸੰਗਤਾ ਦਾ ਧੰਨਵਾਦ  ਸ. ਭੂਪਿੰਦਰ ਪਾਲ ਸਿੰਘ ਖਾਲਸਾ ਅਤੇ ਡਾ. ਜਗਜੀਤ ਕੌਰ ਬਜਾਜ ਨੇ 36ਵੀਂ ਵਿਆਹ ਦੀ ਵਰ੍ਹੇਗੰਢ ਖੁਸ਼ੀ-ਖੁਸ਼ੀ ਮਨਾਈ
You are currently viewing ਡੀਏਵੀ ਕਾਲਜ ਜਲੰਧਰ ਵਿਖੇ ਇੱਕ ਰੋਜ਼ਾ ਸਪੈਸ਼ਲ ਐੱਨ ਐੱਸ ਐੱਸ ਕੈਂਪ ਲਗਾਇਆ ਗਿਆ

ਡੀਏਵੀ ਕਾਲਜ ਜਲੰਧਰ ਵਿਖੇ ਇੱਕ ਰੋਜ਼ਾ ਸਪੈਸ਼ਲ ਐੱਨ ਐੱਸ ਐੱਸ ਕੈਂਪ ਲਗਾਇਆ ਗਿਆ

ਡੀਏਵੀ ਕਾਲਜ ਜਲੰਧਰ ਦੇ ਐੱਨ ਐੱਸ ਐੱਸ ਯੂਨਿਟ ਵੱਲੋਂ, ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਕ ਰੋਜ਼ਾ ਸਪੈਸ਼ਲ ਐੱਨ ਐੱਸ ਐੱਸ ਕੈਂਪ ਲਗਾਇਆ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਵਲੰਟੀਅਰਜ਼ ਨੇ ਹਾਜ਼ਰੀ ਭਰੀ। ਕਾਲਜ ਦੇ ਗੇਟ ਨੰਬਰ 02 ਨੇੜੇ ਵਲੰਟੀਅਰਜ਼ ਨੇ ਸਾਫ਼-ਸਫ਼ਾਈ ਦਾ ਅਭਿਆਨ ਸ਼ੁਰੂ ਕੀਤਾ ਅਤੇ ਇਸ ਜਗ੍ਹਾ ਉੱਤੇ ਵੱਡੀ ਮਾਤਰਾ ਵਿੱਚ ਉੱਗੇ ਘਾਹ-ਫੂਸ ਨੂੰ ਸਾਫ਼ ਕਰਕੇ ਇਸਨੂੰ ਸਾਫ਼-ਸੁਥਰਾ ਤੇ ਖ਼ੂਬਸੂਰਤ ਬਣਾਇਆ। ਵਲੰਟੀਅਰਜ਼ ਨੇ ਪੌਦਿਆਂ ਦੀ ਸਾਫ਼-ਸਫ਼ਾਈ ਕਰਦਿਆਂ ਜਿੱਥੇ ਉਹਨਾਂ ਦੀਆਂ ਵਾਧੂ ਟਾਹਣੀਆਂ ਨੂੰ ਕੱਟਿਆ ਉੱਥੇ ਪੌਦਿਆਂ ਦੇ ਆਲੇ-ਦੁਆਲੇ ਪੱਥਰ ਲਗਾ ਕੇ ਖ਼ੂਬਸੂਰਤ ਕਿਆਰੀਆਂ ਵੀ ਬਣਾਈਆਂ। ਇਹ ਇੱਕ ਰੋਜ਼ਾ ਕੈਂਪ ਸਵੇਰੇ 7 ਵਜੇ ਸ਼ੁਰੂ ਕੀਤਾ ਗਿਆ।

ਐੱਨ ਐੱਸ ਐੱਸ ਕੁਆਡੀਨੇਟਰ ਡਾ. ਸਾਹਿਬ ਸਿੰਘ ਨੇ ਕੈਂਪ ਦੇ ਸ਼ੁਰੂ ਹੋਣ ਤੋਂ ਪਹਿਲਾਂ ਜਿੱਥੇ ਵਲੰਟੀਅਰਜ਼ ਨੂੰ ਅਰਥ ਵਰਕ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਉੱਥੇ ਉਹਨਾਂ ਨੇ ਵਲੰਟੀਅਰਜ਼ ਨੂੰ ਵਿਦਿਆਰਥੀ ਜੀਵਨ ਵਿੱਚ ਐੱਨ ਐੱਸ ਐੱਸ ਦੀ ਅਹਿਮ ਭੂਮਿਕਾ ਤੋਂ ਵੀ ਜਾਣੂ ਕਰਵਾਇਆ। ਅਰਥ ਵਰਕ ਤੋੰ ਬਾਅਦ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੌਰਾਨ ਵਲੰਟੀਅਰਜ਼ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਵਿਭਿੰਨ ਪ੍ਰਕਾਰ ਦੀਆਂ ਪੇਸ਼ਕਾਰੀਆਂ ਕੀਤੀਆਂ, ਜਿੰਨਾਂ ਵਿੱਚ ਕਵਿਤਾ, ਗੀਤ, ਸਕਿੱਟ ਆਦਿ ਦੀ ਪੇਸ਼ਕਾਰੀ ਕੀਤੀ ਗਈ।

ਵਲੰਟੀਅਰਜ਼ ਨੇ ਆਪਣੀਆਂ ਪੇਸ਼ਕਾਰੀਆਂ ਰਾਹੀਂ ਬਹੁਤ ਹੀ ਅਰਥ ਭਰਪੂਰ ਅਤੇ ਸਮਾਜ ਨੂੰ ਜਾਗਰੂਕ ਕਰਨ ਵਾਲੇ ਸੰਦੇਸ਼ ਦਿੱਤੇ। ਉਪਰੰਤ ਵਲੰਟੀਅਰਜ਼ ਨੇ ਪੰਗਤ ਵਿੱਚ ਬੈਠ ਕੇ ਭੋਜਨ ਖਾਧਾ। ਇਸ ਕੈਂਪ ਵਿੱਚ ਨਵੇਂ ਜੁੜੇ ਵਿਦਿਆਰਥੀਆਂ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਉਹਨਾਂ ਨੂੰ ਹੱਥੀ ਕਿਰਤ ਕਰਕੇ ਸੱਚਮੁੱਚ ਹੀ ਬਹੁਤ ਵਧੀਆ ਲੱਗਿਆ ਹੈ ਅਤੇ ਉਹ ਭਵਿੱਖ ਵਿੱਚ ਵੀ ਅਜਿਹੇ ਕੈਂਪਾਂ ਦਾ ਹਿੱਸਾ ਬਣਦੇ ਰਹਿਣਗੇ। ਪ੍ਰੋਗਰਾਮ ਦੇ ਅੰਤ ਉੱਪਰ ਪ੍ਰੋਗਰਾਮ ਅਫ਼ਸਰ ਪ੍ਰੋ. ਗਗਨ ਮਦਾਨ ਨੇ ਵਲੰਟੀਅਰਜ਼ ਨਾਲ਼ ਵਿਚਾਰ ਸਾਂਝੇ ਕੀਤੇ ਉਹਨਾਂ ਇਸ ਕੈਂਪ ਨੂੰ ਸਫ਼ਲ ਬਣਾਉਣ ਲਈ ਸਭ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਵਲੰਟੀਅਰਜ਼ ਦੇ ਸਹਿਯੋਗ ਨਾਲ਼ ਹੀ ਇਹ ਇੱਕ ਰੋਜ਼ਾ ਕੈਂਪ ਕਾਮਯਾਬ ਹੋ ਸਕਿਆ ਹੈ।