Business Khas

Latest news
ਬੂਥ ਲੈਵਲ ਅਫ਼ਸਰ ਹੁਣ 3 ਅਗਸਤ ਤੱਕ ਘਰ-ਘਰ ਜਾ ਕੇ ਭਰਨਗੇ ਗਣਨਾ ਫਾਰਮ  ₹257.32 ਕਰੋੜ ਦੀ ਲਾਗਤ ਨਾਲ ਜਲੰਧਰ-ਹੁਸ਼ਿਆਰਪੁਰ ਰਾਸ਼ਟਰੀ ਰਾਜਮਾਰਗ ਦੇ ਵਿਕਾਸ ਲਈ ਰਸਤਾ ਸਾਫ਼ ਆਟੋ ਡੀਲਰ ਐਸੋਸੀਏਸ਼ਨ ਵੱਲੋਂ ਸਾਵਣ ਦੀ ਸੰਗਰਾਂਦ ਦੇ ਸਬੰਧ ਵਿਚ ਖੀਰ ਪੂਰੇ ਦਾ ਲੰਗਰ ਲਗਾਏ ਪੁਰੀ ਵਿੱਚ ਜਗਨਨਾਥ ਰੱਥ ਯਾਤਰਾ ਦੌਰਾਨ ਭਾਜੜ ਵਰਗ੍ਹੇ ਹਾਲਾਤ ਤਰਨਤਾਰਨ ਵਿੱਚ ਗਲਤੀ ਨਾਲ ਗਈ 7 ਅਤੇ ਡੇਢ ਸਾਲ ਦੇ ਬੱਚੇ ਦੀ ਜਾਨ ਸਕੂਲ ਬੱਸ ਹੇਠਾਂ ਆਉਣ ਨਾਲ 3 ਸਾਲਾ ਸਮਰਦੀਪ ਦੀ ਮੌਤ ਅਮਰੀਕਾ ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਧਰਮ ਜਾਣਨ ਮਗਰੋਂ ਜਾਨਲੇਵਾ ਹਮਲਾ ਪੰਜਾਬ ਦੇ 7 ਜ਼ਿਲ੍ਹਿਆਂ ਚ ਅੱਜ ਹੁੰਮਸ ਭਰੀ ਗਰਮੀ ਦਾ ਅਲਰਟ पंजाब भाजपा के वरिष्ठ नेता और पूर्व सांसद सुशील रिंकू ने किया जालंधर कैंट रेलवे स्टेशन का किया निरीक... करोड़ों रुपये की विकास परियोजनाओं की सौगात पंजाब को मिलेगी : केवल सिंह ढिल्लों
You are currently viewing ਲੋਕਾਂ ਨੂੰ ਉਤਸਾਹਿਤ ਕਰਨ ਦਾ ਪਰਚਾ ਦਰਜ ਹੋਣਾ ਚਾਹੀਦਾ: ਸਿੱਖ ਤਾਲਮੇਲ ਕਮੇਟੀ

ਲੋਕਾਂ ਨੂੰ ਉਤਸਾਹਿਤ ਕਰਨ ਦਾ ਪਰਚਾ ਦਰਜ ਹੋਣਾ ਚਾਹੀਦਾ: ਸਿੱਖ ਤਾਲਮੇਲ ਕਮੇਟੀ

ਅੰਕੁਰ ਨਰੂਲਾ ਦੇ ਬਿਆਨ ਬਲਾਤਕਾਰੀਆਂ ਨੂੰ ਉਤਸਾਹਿਤ ਕਰ ਰਹੇ ਹਨ । ਸਿੱਖ ਤਾਲਮੇਲ ਕਮੇਟੀ ਪਿਛਲੇ ਦਿਨੀ ਇੱਕ ਸਿਰਫਿਰੇ ਵਿਅਕਤੀ ਵੱਲੋਂ 14 ਸਾਲ ਦੀ ਬੱਚੀ ਨਾਲ ਬਲਾਤਕਾਰ ਕਰਨ ਬਾਅਦ ਉਸ ਮਸੂਮ ਬੱਚੀ ਦਾ ਕਤਲ ਕਰ ਦਿੱਤਾ ਗਿਆ ਜਿਸ ਦੀ ਸਾਰਿਆਂ ਨੇ ਜਾਤ ਧਰਮ ਤੋਂ ਉੱਪਰ ਉੱਠ ਕੇ ਉਹਦੇ ਦੁਸ਼ਟ ਕੰਮ ਦੀ ਨਿੰਦਾ ਕੀਤੀ ਅਤੇ ਉਸ ਨੂੰ ਸਖਤ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਸੀ।

ਰੋਸ ਮੁਜਾਹਰੇ ਵੀ ਕੀਤੇ ਸਨ ਪਰ ਹੁਣ ਅੰਕਰ ਨਰੂਲਾ ਨਾਮ ਦਾ ਵਿਅਕਤੀ ਜੌ ਆਪਣੇ ਆਪ ਨੂੰ ਧਾਰਮਿਕ ਆਗੁ ਅਖਵਾਂਦਾ ਹੈ ਇਸ ਮਸਲੇ ਤੇ ਅਜੀਬੋਗਰੀਬ ਬਿਆਨ ਦੇ ਰਿਹਾ ਹੈ ਕਿ ਜੇ ਬਲਾਤਕਾਰੀ ਵਿਅਕਤੀ ਯਿਸੂ ਦੀ ਸ਼ਰਨ ਵਿੱਚ ਆ ਜਾਵੇ ਉਸਨੂੰ ਮਾਫੀ ਮਿਲ ਜਾਵੇਗੀ ਇਹਦੇ ਪਾਪ ਧੋਤੇ ਜਾਣਗੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਤੇ ਆਗਾਜ਼ ਦੇ ਪਰਮਪ੍ਰੀਤ ਸਿੰਘ ਵਿੱਟੀ ਸਰਬਜੀਤ ਸਿੰਘ ਕਾਲੜਾ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਅਜਿਹੇ ਬਿਆਨ ਦੇਣੇ ਸਿੱਧੇ ਜਾਂ ਅਸਿੱਧੇ ਢੰਗ ਨਾਲ ਬਲਾਤਕਾਰੀਆਂ ਨੂੰ ਉਤਸਾਹਿਤ ਕਰਨ ਵਾਲੇ ਹਨਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਥੋੜੀ ਹੈ ਅਤੇ ਸੱਭਿਅਕ ਸਮਾਜ ਵਿੱਚ ਅਜਿਹੇ ਬਿਆਨਾਂ ਦੀ ਕੋਈ ਜਗ੍ਹਾ ਨਹੀਂ ਹੈ ਅਸੀਂ ਜਲੰਧਰ ਦੇ ਪੁਲਿਸ ਕਮਿਸ਼ਨਰ ਕਮਿਸ਼ਨ ਧੰਨਪ੍ਰੀਤ ਕੌਰ ਜੀ ਨੂੰ ਬੇਨਤੀ ਹਾ ਕਿ ਅਜਿਹੇਲੋਕਾਂ ਉਪਰ ਗਲਤ ਲੋਕਾਂ ਨੂੰ ਉਤਸਾਹਿਤ ਕਰਨ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ ਉਕਤ ਆਗੂਆਂ ਅੰਕੁਰ ਨਰੂਲਾ ਤੋਂ ਆਪਣੇ ਬਿਆਨ ਲਈ ਮਾਫੀ ਮੰਗਣ ਦੀ ਮੰਗ ਕੀਤੀ ਅਤੇ ਕਿਹਾ ਕਿ ਚਾਹੀਦਾ ਤਾਂ ਇਹ ਸੀ ਇੱਕ ਸੁਰ ਨਾਲ ਬਲਾਤਕਾਰ ਦੇ ਦੋਸ਼ੀ ਦੇ ਪਾਪ ਦੀ ਨਿੰਦਿਆ ਕਰਦੇ ਪਰ ਅਜਿਹੇ ਬਿਆਨ ਬਲਦੀ ਤੇਲ ਦਾ ਕੰਮ ਕਰਦੇ ਹਨ ਜਿਸ ਨੂੰ ਕਿਸੇ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਸੀਂ ਹਰ ਧਰਮ ਦਾ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਦੋਸ਼ੀ ਭਾਵੇਂ ਕਿਸੇ ਧਰਮ ਜਾਤ ਦਾ ਹੋਵੇ ਉਸਨੂੰ ਕਿਸੇ ਤਰੀਕੇ ਨਾਲ ਉਤਸਾਹਤ ਨਹੀਂ ਕਰਨਾ ਚਾਹੀਦਾ ਕਿਉਂਕਿ ਕਿਸੇ ਇੱਕ ਵਿਅਕਤੀ ਦੀ ਗਲਤੀ ਦਾ ਖਮਿਆਜਾ ਸਾਰਾ ਸਮਾਜ ਭੁਗਤਦਾ ਹੈ ਜੋ ਕਿ ਕਿਸੇ ਤਰੀਕੇ ਨਾਲ ਵੀ ਠੀਕ ਨਹੀਂ ਹੈ। ਇਸ ਮੌਕੇ ਤੇ ਸੁਖਦੀਪ ਸਿੰਘ ਪਰਦੀਪ ਸਿੰਘ ਜਸਪ੍ਰੀਤ ਸਿੰਘ ਰਿੰਕੂ ਅਤੇ ਅਵਨੀਤ ਸਿੰਘ ਹਾਜਰ ਸਨ